ਛੁੱਟੀ ਵਾਲੇ ਦਿਨ ਸਕੂਲ ਵਿਦਿਆਰਥੀਆਂ ਤੇ ਟੀਚਰਾਂ ਨੇ ਮਨਾਈ ਲੋਹੜੀ

0
415

ਭਿੱਖੀਵਿੰਡ 15 ਜਨਵਰੀ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਲੋਹੜੀ ਵਾਲੇ ਦਿਨ ਛੁੱਟੀ ਕਰਨ ਕਰਕੇ ਜਿਥੇ ਸਰਕਾਰੀ ਮੁਲਾਜਮਾਂ ਤੇ ਟੀਚਰਾਂ ਵੱਲੋਂ ਆਪਣੇ ਪਰਿਵਾਰਾਂ ਨਾਲ ਲੋਹੜੀ ਮਨਾਈ ਗਈ ਸੀ, ਉਥੇ ਸਰਕਾਰੀ ਐਲੀਮੈਂਟਰੀ ਸਕੂਲ ਧੰੁਨ ਵਿਖੇ ਛੁੱਟੀ ਵਾਲੇ ਦਿਨ ਵੀ ਟੀਚਰਾਂ ਵੱਲੋਂ ਸਕੂਲ ਵਿਚ ਪਹੰੁਚ ਕੇ ਵਿਦਿਆਰਥੀਆਂ ਨਾਲ ਲੋਹੜੀ ਮਨਾਈ ਗਈ| ਸਕੂਲ ਦੇ ਕਾਰਜਗਾਰੀ ਮੁੱਖ ਅਧਿਆਪਕ ਮਾਸਟਰ ਗੁਰਦੇਵ ਸਿੰਘ ਨਾਰਲੀ ਵੱਲੋਂ ਵੱਖਰੀ ਮਿਸਾਲ ਕਾਇਮ ਕਰਦਿਆਂ ਛੁੱਟੀ ਵਾਲੇ ਦਿਨ ਸਕੂਲ ਵਿਚ ਲੋਹੜੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੂਹ ਵਿਦਿਆਰਥੀਆਂ ਨੰੂ ਬੜ੍ਹੇ ਉਤਸ਼ਾਹ ਨਾਲ ਭਾਗ ਲਿਆ| ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਟੇਟ ਤੇ ਨੈਸ਼ਨਲ ਐਵਾਰਡ ਜੇਤੂ ਅਧਿਆਪਕ ਅਮਰਜੀਤ ਸਿੰਘ ਬੁੱਗਾ, ਸਾਲ 2017 ਦੇ ਸਟੇਟ ਐਵਾਰਡ ਜੇਤੂ ਅਧਿਆਪਕ ਸਰਬਰਿੰਦਰ ਸਿੰਘ, ਡਾ:ਬਲਵੀਰ ਸਿੰਘ ਸੰਧੂ, ਡਾ:ਸੁਖਵਿੰਦਰ ਸਿੰਘ ਸੰਧੂ ਮੱਖੀ ਵਿਸ਼ੇਸ਼ ਤੌਰ ‘ਤੇ ਪਹੰੁਚੇਂ, ਜਿਹਨਾਂ ਦਾ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ| ਮੁੱਖ ਮਹਿਮਾਨ ਅਮਰਜੀਤ ਸਿੰਘ ਬੁੱਗਾ ਤੇ ਸਰਬਰਿੰਦਰ ਸਿੰਘ ਨੇ ਮਾਸਟਰ ਗੁਰਦੇਵ ਸਿੰਘ ਨਾਰਲੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਸੀ ਸਦਭਾਵਨਾ ਤੇ ਮਿਲਵਰਤਨ ਦੀ ਭਾਵਨਾ ਦਾ ਪ੍ਤੀਕ ਲੋਹੜੀ ਵਰਗੇ ਪਵਿੱਤਰ ਤਿਉਹਾਰ ਸਾਨੰੂ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ| ਉਹਨਾਂ ਨੇ ਅਧਿਆਪਕ ਵਰਗ ਨੰੂ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਦੇ ਹੋਏ ਵਿਦਿਆਰਥੀਆਂ ਦੇ ਭਵਿੱਖ ਨੰੂ ਉਜਵਲ ਬਣਾਉਣ ਲਈ ਯੋਗ ਉਪਰਾਲੇ ਕਰਨ ਤਾਂ ਜੋ ਵਿਦਿਆਰਥੀ ਤੇ ਅਧਿਆਪਕ ਦਾ ਸੱਚਾ-ਸੱੁਚਾ ਰਿਸ਼ਤਾ ਹੋਰ ਵੀ ਮਜਬੂਤ ਹੋ ਸਕੇ| ਡਾ:ਬਲਵੀਰ ਸਿੰਘ ਸੰਧੂ, ਡਾ:ਸੁਖਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਜੇਕਰ ਸਮੁੱਚਾ ਅਧਿਆਪਕ ਵਰਗ ਆਪਣੀ ਡਿਊਟੀ ਨੰੂ ਇਮਾਨਦਾਰੀ ਨਾਲ ਨਿਭਾਵੇ ਤਾਂ ਸਰਕਾਰੀ ਸਕੂਲਾਂ ਦੇ ਪੜ੍ਹੇ ਵਿਦਿਆਰਥੀ ਵੀ ਉੱਚੇ ਮੁਕਾਮ ਹਾਸਲ ਕਰ ਸਕਦੇ ਹਨ| ਇਸ ਮੌਕੇ ਭੁੱਗਾ ਬਾਲ ਕੇ ਲੋਹੜੀ ਦੀ ਰਸਮ ਅਦਾ ਕੀਤੀ ਗਈ ਤੇ ਰੰਗ-ਬਰੰਗੇ ਸੂਟ ਪਾਈ ਵਿਦਿਆਰਥਣਾਂ ਵੱਲੋਂ ਬੋਲੀਆਂ ਤੇ ਗਿੱਧਾ ਪਾ ਕੇ ਸਮਾਗਮ ਨੰੂ ਚਾਰ-ਚੰਨ ਲਗਾਏ ਗਏ ਤੇ ਵਿਦਿਆਰਥੀਆਂ ਨੰੂ ਪੰਗਤ ਵਿਚ ਬਿਠਾ ਕੇ ਮੰੂਗਫਲੀ, ਰਿਉੜੀਆਂ, ਗੰਨੇ ਦੀ ਰੋਹ, ਮਿਠਾਈਆਂ ਵੰਡੀਆਂ ਗਈਆਂ| ਮੁੱਖ ਅਧਿਆਪਕ ਮਾਸਟਰ ਗੁਰਦੇਵ ਸਿੰਘ ਨਾਰਲੀ ਨੇ ਮੁੱਖ ਮਹਿਮਾਨਾਂ ਨੰੂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਸਮਾਗਮ ਵਿਚ ਪਹੰੁਚਣ ਲਈ ਧੰਨਵਾਦ ਕੀਤਾ| ਸਮਾਗਮ ਦੌਰਾਨ ਸਕੂਲ ਦੀਅ ਸਫਾਈ ਸੇਵਕ ਔਰਤਾਂ, ਮਿਡ-ਡੇ ਮੀਲ ਕਰਮਚਾਰੀਆਂ, ਆਂਗਣਵਾੜੀ ਹੈਲਪਰਾਂ ਨੰੂ ਗੁਰਦੇਵ ਸਿੰਘ ਨਾਰਲੀ ਤੇ ਸਟਾਫ ਵੱਲੋਂ ਸੂਟ, ਚੂੜੀਆਂ, ਮੰੂਗਫਲੀ, ਮਿਠਾਈ ਦੇ ਕੇ ਵਧਾਈ ਦਿੱਤੀ ਗਈ| ਇਸ ਮੌਕੇ ਸਮਾਜਸੇਵੀ ਜੋਗਿੰਦਰ ਸਿੰਘ ਪਲਾਈਵੁੱਡ ਵਾਲੇ, ਮੈਡਮ ਦਲਜੀਤ ਕੌਰ, ਯੁਧਵੀਰ ਸਿੰਘ, ਅਰਜਨ ਸਿੰਘ ਧੰੁਨ, ਜੋਗਿੰਦਰ ਸਿੰਘ ਬੱਬਾ, ਸਤਨਾਮ ਸਿੰਘ ਪੂਹਲਾ ਆਦਿ ਹਾਜਰ ਸਨ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.