ਫਤਹਿਗੜ੍ਹ ਬੇਟ ਦੇ ਛਿੰਝ ਮੇਲੇ ‘ਚ ਝੰਡੀ ਦੀ ਕੁਸ਼ਤੀ ਮੇਜਰ ਲੀਲ੍ਹਾਂ ਨੇ ਕਲਵਿੰਦਰ ਭੁੱਟਾ ਨੂੰ ਚਿੱਤ ਕਰਕੇ ਜਿੱਤੀ ਕਵਾਲੀਆਂ ਦੀ ਮਹਿਫਲ ਨੇ ਰੰਗ ਬੰਨਿਆ

0
658

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਇੱਥੋਂ ਨਜਦੀਕੀ ਪਿੰਡ ਫਤਹਿਗੜ੍ਹ ਬੇਟ (ਸ਼ੇਰਪੁਰ ਬੇਟ) ਵਿਖੇ ਮਾਘੀ ਦੀ ਸੰਗਰਾਂਦ ਦੇ ਸ਼ੁਭ ਦਿਹਾੜੇ ਮੌਕੇ ਬਾਬਾ ਹਰਜਿੰਦਰ ਸਿੰਘ (ਘੁੱਦੇ ਸ਼ਾਹ) ਵੱਲੋਂ ਡੇਰਾ ਬਾਬਾ ਸੋਹਣੇ ਸ਼ਾਹ ਅਤੇ ਬੱਗੂ ਸ਼ਾਹ ਦੀ ਦਰਗਾਹ ਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਛਿੰਝ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿ ਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ | ਇਸ ਵਾਰ ਝੰਡੀ ਦੀ ਕੁਸ਼ਤੀ ਮੇਜਰ ਲੀਲ੍ਹਾਂ ਅਤੇ ਕੁਲਵਿੰਦਰ ਭੁੱਟਾ ਵਿਚਕਾਰ ਹੋਈ, ਇਸ ਕੁਸ਼ਤੀ ਵਿੱਚ ਦੋਨੋਂ ਪਹਿਲਵਾਨਾਂ ਵਿੱਚ ਬੜੀ ਹੀ ਕਾਂਟੇਦਾਰ ਹੋਈ, ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ | ਮੇਜਰ ਲੀਲ੍ਹਾਂ ਨੇ ਆਪਣਾ ਦਾਅ ਖੇਡਦੇ ਹੋਏ ਕੁਲਵਿੰਦਰ ਭੁੱਟਾ ਦੀ ਪਿੱਠ ਜਮੀਨ ਨਾਲ ਲਾ ਦਿੱਤੀ, ਅਤੇ ਝੰਡੀ ਦੀ ਕੁਸ਼ਤੀ ਤੇ ਆਪਣਾ ਕਬਜਾ ਕਰ ਲਿਆ | ਇੱਕ ਹੋਰ ਮੁਕਾਬਲੇ ਵਿੱਚ ਵਿੱਕੀ ਭੁੱਟਾ ਨੇ ਸੁਰਿੰਦਰ ਬਾਬਾ ਫਲਾਹੀ ਨੂੰ, ਲੱਕੀ ਅਟਾਰੀ ਨੇ ਜੱਜ ਗਰਚਾ ਨੂੰ, ਗੁਰਸੇਵਕ ਮੁਸ਼ਕਾਬਾਦ ਨੇ ਅਮਨ ਮਾਣੇ ਮਾਜਰਾ ਨੂੰ, ਨਿੰਦਰ ਅਟਾਰੀ ਨੇ ਸੰਤ ਉੱਚਾ ਪਿੰਡ ਨੂੰ, ਹਰਦੀਪ ਚਮਕੌਰ ਸਾਹਿਬ ਨੇ ਜੂਸਫ ਹੰਬੋਵਾਲ ਨੂੰ , ਪਰਗਟ ਮਾਛੀਵਾੜਾ ਨੇ ਲਾਲੀ ਢਿੱਲਵਾਂ ਨੂੰ, ਗਿੰਦਰ ਚਮਕੌਰ ਸਾਹਿਬ ਨੇ ਸੁਲੇਮਾਨ ਗੜ੍ਹਸ਼ੰਕਰ ਨੂੰ ਕ੍ਰਮਵਾਰ ਚਿੱਤ ਕੀਤਾ | ਇਸ ਤੋਂ ਇਲਾਵਾ ਰਵੀ ਚਮਕੌਰ ਸਾਹਿਬ ਤੇ ਸਾਬੀ ਬਾਬਾ ਫਲਾਹੀ, ਸਨੀ ਅਟਾਰੀ ਤੇ ਅਮਿਤ ਮਾਣੇ ਮਾਜਰਾ, ਜੱਗੀ ਢਿੱਲਵਾਂ ਤੇ ਜੱਗੀ ਅਟਾਰੀ, ਅਮਰੀਕ ਹੰਬੋਵਾਲ ਤੇ ਹਰਪ੍ਰੀਤ ਮਾਣੇ ਮਾਜਰਾ ਕ੍ਰਮਵਾਰ ਬਰਾਬਰ ਰਹੇ | ਇਸ ਸਮਾਗਮ ਵਿੱਚ ਬਾਬਾ ਹਰਜਿੰਦਰ ਸਿੰਘ ( ਘੁੱਦੇ ਸ਼ਾਹ) ਨੇ ਆਏ ਪਹਿਲਵਾਨਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਜਦਕਿ ਛਿੰਝ ਦੀ ਕੁਮੈਂਟਰੀ ਮਨਜੀਤ ਸਿੰਘ ਕੰਗ ਨੇ ਅਤੇ ਮੰਚ ਤੋਂ ਰੌਸ਼ਨ ਸਿੰਘ ਭੌਰੀਆ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ | ਇਸ ਮੌਕੇ ਰੈਫਰੀ ਦੀ ਭੂਮਿਕਾ ਮਹਿੰਦਰ ਕੱਚਾ ਮਾਛੀਵਾੜਾ ਅਤੇ ਬਿੱਟੂ ਅਟਾਰੀ ਨੇ ਨਿਭਾਈ | ਜੋੜੇ ਬਣਾਉਣ ਦੀ ਸੇਵਾ ਜੀਤੀ ਮਾਛੀਵਾੜਾ ਅਤੇ ਮਨੂੰ ਹੰਬੋਵਾਲ ਨੇ ਨਿਭਾਈ | ਇਸ ਮੌਕੇ ਮਹਿਮਾਨਾਂ ਵਿੱਚ ਪ੍ਰਮੁੱਖ ਤੌਰ ਤੇ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ, ਕਸਤੂਰੀ ਲਾਲ ਮਿੰਟੂ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਪੀਏ ਰਜੇਸ਼ ਬਿੱਟੂ,ਬੇਅੰਤ ਸਿੰਘ ਦਿਉਲ,ਸੁਖਪ੍ਰੀਤ ਸਿੰਘ ਝੜੌਦੀ,ਗੁਰਮੀਤ ਸਿੰਘ ਕਾਹਲੋ, ਕੁੱਕੀ ਜੈਪੁਰੀਆ,ਮਲਕੀਤ ਸਿੰਘ ਕਾਹਲੋ, ਦਲਜੀਤ ਸਿੰਘ ਸੰਘਾ,ਜੇ ਪੀ ਸਿੰਘ ਮਕੱੜ, ਡਾ ਸ਼ਰਨਜੀਤ ਸਿੰਘ ਸੋਨੀ, ਡਿਪਟੀ ਸਰੀਨ, ਸੋਨੂੰ ਸੋਨੀ, ਸੱਤਪਾਲ ਸਾਬਕਾ ਸਰਪੰਚ ਰਹੀਮਾਬਾਦ, ਅਸ਼ੋਕ ਕੁਮਾਰ ਸ਼ਰਮਾ ਸਰਪੰਚ ਜੋਧਵਾਲ, ਜਸਦੇਵ ਸਿੰਘ ਬਿੱਟੂ ਸਰਪੰਚ ਰੂੜੇਵਾਲ, ਰਾਜੇਸ਼ ਸ਼ਰਮਾ, ਸੁੱਚਾ ਸਿੰਘ ਹੰਬੋਵਾਲ, ਅਮਨਦੀਪ ਸਿੰਘ ਰਾਣਵਾ, ਜਗਜੀਤ ਮਹਿਰਾ ਡੋਗਰ, ਸ਼ਾਮ ਲਾਲ ਕੁੰਦਰਾ, ਚਮਨ ਲਾਲ, ਜੈਦੀਪ ਕਾਹਲੋਂ, ਸੁਖਦੀਪ ਸੋਨੀ,ਹਰਮਿੰਦਰ ਸਿੰਘ ਗੋਰਾ ਮਾਗਟ,ਮੋਹਿਤ ਕੁੰਦਰਾ,ਪ੍ਰਭਦੀਪ ਰੰਧਾਵਾ,ਸਾਬਕਾ ਕੌਸ਼ਲਰ ਸੁਰਿੰਦਰ ਕੁਮਾਰ ਛਿੰਦੀ ਤੇ ਪਰਮਜੀਤ ਸਿੰਘ ਪੰਮਾ, ਚੇਤਨ ਚਰਾਇਆ,ਧਰਮਵੀਰ ਸਿੰਘ ਡੀ. ਐਸ. ਪੀ., ਹਰਦੀਪ ਸਿੰਘ ਮੈਂਬਰ ਬਲਾਕ ਸੰਮਤੀ, ਮਨਜੀਤ ਸਿੰਘ ਪੱਪੂ ਸਾਬਕਾ ਸਰਪੰਚ ਬਹਿਲੋਲਪੁਰ, ਬਲਜਿੰਦਰ ਸਿੰਘ ਚੌਾਕੀ ਇੰਚਾਰਜ ਸ਼ੇਰਪੁਰ, ਬਲਜੀਤ ਸਿੰਘ ਚੀਮਾ ਨੰਬਰਦਾਰ, ਰਛਪਾਲ ਸਿੰਘ ਪ੍ਰਵਾਸੀ ਭਾਰਤੀ, ਵਿਕਰਮ ਸਿੰਘ ਲੁਧਿਆਣਾ, ਰਾਣਾ ਬਹਿਰਾਮਪੁਰ, ਮਨਦੀਪ ਸਿੰਘ ਇਟਲੀ, ਬਲਵੰਤ ਸਿੰਘ ਸਰਪੰਚ, ਦਲਜੀਤ ਸਿੰਘ ਏ. ਐਸ. ਆਈ., ਮਦਨ ਯੂ. ਐਸ. ਏ., ਕੇਸੀ ਸਰਪੰਚ ਚੌਾਤਾ, ਕਰਨੈਲ ਸਿੰਘ ਠੇਕੇਦਾਰ, ਪ੍ਰੇਮ ਸਿੰਘ ਨੰਬਰਦਾਰ, ਕ੍ਰਿਸ਼ਨ ਲਾਲ ਕਾਲੜਾ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਕੁਸ਼ਤੀਆਂ ਤੋਂ ਬਾਅਦ ਦਰਗਾਹ ਉੱਤੇ ਕਵਾਲੀਆਂ ਦੀ ਮਹਿਫਲ ਵੀ ਸਜਾਈ ਗਈ ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ | ਇਸ ਸਮੁੱਚੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਬਾਬਾ ਘੁੱਦੇ ਸ਼ਾਹ, ਅਮਰਜੀਤ ਸਿੰਘ ਨੰਬਰਦਾਰ, ਰਛਪਾਲ ਸਿੰਘ ਨੰਬਰਦਾਰ, ਨਸੀਬ ਸਿੰਘ, ਮਨਜੀਤ ਸਿੰਘ ਨੰਬਰਦਾਰ, ਦਲਜੀਤ ਸਿੰਘ ਏ. ਐਸ. ਆਈ., ਮੰਗੀ, ਬਿਟੂ ਅਟਾਰੀ ਆਦਿ ਪ੍ਰਬੰਧਕਾਂ ਨੇ ਦਿਨ ਰਾਤ ਇੱਕ ਕਰ ਦਿੱਤੀ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.