ਲਾਈਨ ਕਲੱਬ ਰਾਇਲਜ਼ ਸੁਨਾਮ ਵੱਲੋ ਬੀਬਾ ਗਗਨਦੀਪ ਕੋਰ ਢੀਂਡਸਾ ਨੂੰ ਕੀਤਾ ਸਨਮਾਨਿਤ।

0
682

ਸੰਗਰੂਰ, 16 ਜਨਵਰੀ (ਕਰਮਜੀਤ ਰਿਸ਼ੀ )ਸਥਾਨਕ ਲਾਈਨ  ਕਲੱਬ ਰਾਇਲਜ਼ ਜਿੱਥੇ ਸੁਨਾਮ ਦੇ ਸਮਾਜਿਕ
ਕੰਮਾਂ ਵਿੱਚ ਵਧ ਚੜ ਕੇ ਭਾਗ ਲੈਂਦਾ ਹੈ ਉਥੇ ਵੱਖ ਵੱਖ ਖੇਤਰਾਂ ਵਿੱਚ ਬੁਲੰਦੀਆਂ ਛੋਹਣ
ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕਰਦਾ ਹੈ ਇਸੀ ਕੜੀ ਦੇ ਚਲਦਿਆਂ ਕਲੱਬ ਨੇ ਮਹਾਰਾਜਾ
ਪੈਲੇਸ ਸੁਨਾਮ ਵਿਖੇ ਪ੍ਧਾਨ ਕਰੁਨ ਕਾਂਸਲ ਅਤੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ ਦੀ
ਅਗਵਾਈ ਵਿੱਚ ਬੀਬਾ ਗਗਨਦੀਪ ਕੋਰ ਢੀਂਡਸਾ ਜੀ ਨੂੰ ਸੋ.ਅ.ਦ ਦੇ ਇਸਤਰੀ ਵਿੰਗ ਦੀ ਕੋਰ ਕਮੇਟੀ
ਦਾ ਮੈਂਬਰ ਚੁਣੇ ਜਾਣ ਤੇ ਉਹਨਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ  ਗਿਆ ਅਤੇ ਨਾਲ ਹੀ
ਸੀ੍ਮਤੀ ਸੁਨੀਤਾ ਸ਼ਰਮਾ ਨੂੰ ਜਿਲ੍ਹਾ ਪ੍ਰਧਾਨ ਚੁਣੇ ਜਾਣ ਤੇ ਵੀ ਕਲੱਬ ਵੱਲੋਂ ਵਿਸ਼ੇਸ਼ ਤੋਰ ਤੇ
ਸਨਮਾਨਿਤ ਕੀਤਾ ਗਿਆ  ਇਸ ਦੋਰਾਨ ਬੀਬਾ ਗਗਨਦੀਪ ਕੋਰ ਢੀਂਡਸਾ ਜੀ ਨੇ ਕਿਹਾ ਕਿ ਸੋ.ਅ਼.ਦ ਹੀ
ਪੰਜਾਬ ਅਤੇ ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਦੇ ਵਿਕਾਸ ਲਈ ਕੰਮ ਕਰਦੀ
ਹੈ,ਉਹਨਾਂ ਕਿਹਾ ਕਿ ਕਿਸ ਤਰ੍ਹਾਂ ਕੈਪਟਨ ਸਰਕਾਰ ਸ਼ੇਖਚਿੱਲੀ ਵਾਲੇ ਸੁਪਨੇ ਦਿਖਾ ਕੇ ਸੱਤਾ
ਵਿੱਚ ਆਈ ਸੀ ਅਤੇ ਹੁਣ ਕਿਸ ਤਰ੍ਹਾਂ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਜਗ੍ਹਾ ਨੌਜਵਾਨਾਂ ਤੋਂ
ਅਕਾਲੀ ਸਰਕਾਰ ਵੱਲੋਂ ਦਿੱਤੇ ਗਏ ਰੁਜਗਾਰ ਖੋਹ ਰਹੀ ਹੈ ਜਿਵੇਂ ਕਿ ਸੇਵਾ ਕੇਂਦਰ ਅਤੇ ਥਰਮਲ
ਪਲਾਂਟ ਬੰਦ ਕਰਨੇ ਜਿਸ ਨਾਲ ਨੋਜਵਾਨਾਂ ਦੇ ਢਿੱਡ ਤੇ ਲੱਤ ਵੱਜ ਰਹੀ ਹੈ ਉਹਨਾਂ ਕਿਹਾ ਕਿ ਇਸ
ਸਮੇਂ ਪੂਰੇ ਦੇਸ਼ ਵਿੱਚ ਕਾਂਗਰਸ ਦਾ ਜਨਾਧਾਰ ਖਤਮ ਹੋ ਚੁੱਕਾ ਹੈ ਕਿਉਂਕਿ ਕਾਗਰਸ ਦੇ ਲੀਡਰਾਂ
ਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਫਰਕ ਹੈ , ਉਹਨਾਂ ਇਹ ਵੀ ਕਿਹਾ ਕਿ ਕਿਸ ਤਰ੍ਹਾਂ ਕਰਜੇ
ਮਾਫ ਕਰਨ ਦਾ ਡਰਾਮਾ ਕਾਂਗਰਸ ਸਰਕਾਰ ਵੱਲੋਂ ਕਰਕੇ ਗਰੀਬ ਕਿਸਾਨਾਂ ਨਾਲ ਮਜਾਕ ਕੀਤਾ ਜਾ ਰਿਹਾ
ਹੈ ਇਸ ਖਾਸ ਮੌਕੇ ਕਲੱਬ ਸੈਕਟਰੀ ਅੰਕੂਰ ਜਖਮੀ,ਜਗਮੋਹਨ ਸਿੰਘ, ਖਜਾਨਚੀ ਵਨੀਤ ਗਰਗ,
ਯਾਦਵਿੰਦਰ ਨਿਰਮਾਣ, ਸੀ੍ ਗੋਪਾਲ ਸ਼ਰਮਾ ,ਪਰਮਿੰਦਰ ਜਾਰਜ, ਡਾ.ਪਰਮਿੰਦਰ ਸਿੰਘ, ਸੋਮ ਨਾਥ
ਵਰਮਾ, ਕੁਲਵੀਰ ਸਿੰਘ ਚਹਿਲ, ਰਜਨੀਸ਼ ਗਰਗ ਸੰਜੂ, ਕਿ੍ਸ਼ਨ ਢੋਟ, ਕਰਨ ਬਬਲਾ, ਅਸ਼ੋਕ ਕਾਂਸਲ,
ਜਸਵਿੰਦਰ ਤੂਰ, ਹਰਪ੍ਰੀਤ ਸਿੱਧੂ ਅਤੇ ਯੂਥ ਅਕਾਲੀ ਆਗੂ ਮਨਦੀਪ ਸਿੰਘ ਹਾਜਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.