ਹੁਣ ਅਮਨਦੀਪ ਮੈਡੀਸਿਟੀ ਘਟਾਏਗਾ ਮੋਟਾਪਾ

0
701

ਸੰਗਰੂਰ (ਕਰਮਜੀਤ ਰਿਸ਼ੀ , 12 ਜਨਵਰੀ): ੲਿਲਾਕੇੇ ਦਾ ਨਾਮਵਰ ਅਮਨਦੀਪ ਹਸਪਤਾਲ ਅਤੇ
ਕਲਿਨਿਕਸ, ਅੰਮ੍ਰਿਤਸਰ  ‘ਚ ਜਿਥੇ ਦਿਲ ਦੇ ਰੋਗਾਂ, ਕਿਡਨੀ ਰੋਗਾਂ, ਜਿਗਰ, ਪੇਟ ਦੇ ਰੋਗਾਂ,
ਡਾਇਲਿਸਿਸ, ਸ਼ੂਗਰ, ਜਨਰਲ ਮੈਡੀਸਿਨ. ਦੰਦਾਂ ਦੇ ਰੋਗਾਂ ਸਮੇਤ ਸਾਰੀਆਂ ਡਾਇਗਨੋਸਟਿਕ
ਸੇਵਾਵਾਂ, ਨਵੇਂ ਜੰਮੇ ਬੱਚਿਆਂ ਦੀਆਂ ਘਮ੍ਬੀਰ ਬਿਮਾਰੀਆਂ ਦੇ ਇਲਾਜ਼ ਅਤੇ ਦੇਖਭਾਲ ਲਈ ਨਿਕੂ
ਅਤੇ ਹੋਰ ਸਾਰਿਆਂ ਆਧੁਨਿਕ ਸਹੂਲਤਾਂ ਤਾਂ ਉਪਲਬਧ ਹੈ ਹੀ, ਇਸਦੇ ਨਾਲ ਹੀ ਹੁਣ ਅਮਨਦੀਪ
ਮੈਡੀਸਿਟੀ ਲੋਕਾਂ ਨੂੰ ਮੋਟਾਪਾ ਘਟਾ ਕੇ ਸਿਹਤਮੰਦ ਰਹਿਣ ਅਤੇ ਖੂਬਸੂਰਤ ਦਿਖਣ ‘ਚ ਵੀ ਮਦਦ
ਕਰੇਗਾ I ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਡਾ.
ਪਰਮਜੀਤ ਸਿੰਘ ਕਾਹਲੋਂ, ਐਮਐਸ, ਜਨਰਲ ਸਰਜਰੀ, ਕੰਸਲਟੈਂਟ ਜਨਰਲ ਅਤੇ ਲੈਪ੍ਰਾਸਕੋਪਿਕ ਸਰਜਰੀ,
ਅਮਨਦੀਪ ਗਰੁੱਪ ਦੀ ਅਗਵਾਈ ਅਧੀਨ ਅਡਵਾਂਸਡ ਲੈਪ੍ਰੋਸਕੋਪਿਕ ਅਤੇ ਬੈਰੀਆਟ੍ਰਿਕ ਸਰਜਰੀ ਵਿਭਾਗ
ਦੀ ਅਮਨਦੀਪ ਮੈਡੀਸਿਟੀ ‘ਚ ਸ਼ੁਰੁਆਤ ਕਰ ਦਿੱਤੀ ਗਈ ਹੈ ਜਿਸ ‘ਚ ਆਧੁਨਿਕ ਉਪਕਰਣਾਂ ਨਾਲ
ਤਜ਼ਰਬੇਕਾਰ ਸਰਜਨਾਂ ਦੁਆਰਾ ਲਾਪਾਰੋਸਕੋਪਿਕ ਸਰਜਰੀ ਕੀਤੀ ਜਾਵੇਗੀ I ਇਸ ਸਰਜਰੀ ਦਾ ਫਾਇਦਾ ਇਹ
ਹੈ ਕਿ ਇਸ ਨਾਲ ਮਰੀਜ਼ ਨੂੰ ਦਰਦ ਬਹੁਤ ਘੱਟ ਹੁੰਦਾ ਹੈ, ਨਿਸ਼ਾਨ ਵੀ ਬਹੁਤ ਛੋਟੇ ਪੈਂਦੇ ਹਨ,
ਖੂਨ ਬਹੁਤ ਘੱਟ ਵਗਦਾ ਹੈ ਅਤੇ ਮਰੀਜ਼ ਨੂੰ ਬਹੁਤ ਘੱਟ ਦਿਨ ਹਸਪਤਾਲ ‘ਚ ਰਹਿਣਾ ਪੈਂਦਾ ਹੈ I
ਇਸ ਨਾਲ ਜਿਥੇ ਮਰੀਜ਼ ਦੇ ਕ=ਦੁੱਖ ‘ਚ ਕਮੀ ਆਉਂਦੀ ਹੈ ਉਥੇ ਹੀ ਉਸਦਾ ਇਲਾਜ਼ ‘ਤੇ ਆਉਣ ਵਾਲਾ
ਖਰਚਾ ਵੀ ਘੱਟ ਜਾਂਦਾ ਹੈ ਅਤੇ ਉਹ ਤੰਦਰੁਸਤ ਵੀ ਆਮ ਨਾਲੋਂ ਜਲਦੀ ਹੋ ਜਾਂਦਾ ਹੈ I ਇਸ
ਸੰਬੰਧੀ ਗੱਲਬਾਤ ਕਰਦਿਆਂ ਡਾ; ਕਾਹਲੋਂ ਨੇ ਦੱਸਿਆ ਕਿ ਲੈਪ੍ਰੋਸਕੋਪਿਕ ਸਰਜਰੀ ਵਿਧੀ ਨਾਲ
ਹਰਨੀਆ, ਪਿੱਤੇ ਦੀ ਪਥਰੀ, ਅਪੈੰਡਿਕਸ, ਹਿਅਟੁਸ ਹਰਨੀਆ, ਪੇਟ ਦੇ ਕੈਂਸਰ, ਰੇਕਟਲ ਪ੍ਰੋਲੇਪਸ
ਆਦਿ ਰੋਗਾਂ ਦਾ ਇਲਾਜ਼ ਕੀਤਾ ਜਾਵੇਗਾ I ਇਸ ਤੋਂ ਇਲਾਵਾ ਡਾਇਗਨੋਸਟਿਕ ਲੈਪ੍ਰੋਸਕੋਪੀ ਦੇ ਅਧੀਨ
ਛਾਤੀ ਦੇ ਰੋਗਾਂ- ਜਿਵੇਂ ਕਿ ਛਾਤੀ ‘ਚ ਗਿਲਟੀਆਂ, ਛਾਤੀ ‘ਚ ਦਰਦ ਰਹਿਣਾ ਅਤੇ ਬ੍ਰੈਸਟ ਕੈਂਸਰ
ਤੋਂ ਇਲਾਵਾ ਬਵਾਸੀਰ, ਖੂਨੀ ਬਵਾਸੀਰ ਦਾ ਦਰਦ ਰਹਿਤ ਇਲਾਜ਼ ਵੀ ਉਪਲਬਧ ਹੋਵੇਗਾ I ਲੱਤਾਂ ਦੀਆਂ
ਫੁੱਲੀਆਂ ਨਾੜਾਂ ਦਾ ਇਲਾਜ਼ ਲੇਜ਼ਰ ਨਾਲ ਕੀਤਾ ਜਾਂਦਾ ਹੈ ਜਿਸ ਨਾਲ ਮਰੀਜ਼ ਨੂੰ ਬਹੁਤ ਘੱਟ ਦਰਦ
ਹੁੰਦਾ ਹੈ ਅਤੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ I

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.