ਜੋ ਹਾਰ  ਕੇ ਵੀ ਲੱਗੇ  ਜਿੱਤ ਵਰਗੀ ,
ਉਸ ਤੌਂ  ਚੰਗੀ  ਹੋਰ ਤਾਂ ਹਾਰ  ਕੋਈ ਨਾ।

ਸਕੇ ਭਾਈਆਂ  ਜਿਹੀ ਨਾ ਬਾਂਹ ਕੋਈ ,
ਦਿੰਦਾ ਮਾਵਾਂ ਵਰਗਾ ਪਿਆਰ ਕੋਈ ਨਾ।

ਬਿਪਤਾ ਪਈ ਤੋਂ ਮੁੱਖ  ਨਾ ਮੋੜੇ ਜਿਹੜਾ ,
ਓਹਦੇ ਵਰਗਾ ਰਿਸ਼ਤੇਦਾਰ ਕੋਈ ਨਾ ,

ਦੁੱਖ-ਸੁੱਖ ਵਿਚ ਦਿੰਦੀ ਰਹੇ ਸਾਥ ਜਿਹੜਾ ,
ਉਸ ਤੋਂ  ਚੰਗੀ ‘ ਸਹਿਗਲਾ ‘ ਨਾਰ ਕੋਈ ਨਾ।