ਮਾਸਟਰ ਸੁਰਜੀਤ ਸਿੰਘ ਸਿੱਧੂ(ਜਖੇਪਲ)ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਅਾ……

0
387

ਜਖੇਪਲ 29ਜਨਵਰੀ (ਸੁਨੀਲ ਕੌਸ਼ਿਕ ਗੰਢੂਅਾਂ)ਮੈਮੋਰੀਅਲ ਸੁਸਾਇਟੀ ਦਿੱਲੀ ਵਲੋਂ ਮਰਹੂਮ ਮਾਸਟਰ
ਸੁਰਜੀਤ ਸਿੰਘ ਸਿੱਧੂ ਜਖੇਪਲ ਜੀ ਦੀ ਯਾਦ ਨੂੰ ਸਮਰਪਿਤ ਇੱਕ ਸਨਮਾਨ ਸਮਾਰੋਹ  ਬੀਬੀ ਗੁਲਾਬ
ਕੌਰ ਸ.ਸ.ਸ.ਸ.ਜਖੇਪਲ ਵਿਖੇ ਕਰਵਾਇਆ ਗਿਆ।ਸਮਾਰੋਹ ਦੀ ਪ੍ਰਧਾਨਗੀ ਉੱਘੇ ਅਜੀਤ ਪੱਤਰਕਾਰ ਅਤੇ
ਲੇਖਕ ਬਲਵਿੰਦਰ ਸਿੰਘ ਸੋਢੀ ਦਿੱਲੀ ਵਲੋਂ ਕੀਤੀ ਗਈ।ਨਸ਼ਾ ਵਿਰੋਧੀ ਮੁਹਿੰਮ ਦੇ ਡਾਇਰੈਕਟਰ
ਡਾ:ਮੋਹਨ ਸ਼ਰਮਾ ਜੀ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਸਮਾਰੋਹ ਦੇ
ਪ੍ਰਧਾਨਗੀ ਮੰਡਲ ਵਿੱਚ ਮਾਸਟਰ ਰਣਜੀਤ ਸਿੰਘ ਛਾਜਲਾ,ਸੇਵਾ ਮੁਕਤ ਅਧਿਆਪਕ ਦਲ ਪੰਜਾਬ ਦੇ
ਸਮਰਥਕ ਬਲਦੇਵ ਸਿੰਘ ਮੰਡੇਰ ,ਰਿਟਾਇਰਡ ਇੰ:ਪੰਜਾਬ ਰਾਜ ਬਿਜਲੀ ਬੋਰਡ ਪ੍ਰਗਟ ਸਿੰਘ ਸਿੱਧੂ,
ਮਾਤਾ ਗੁਰਦੇਵ ਕੌਰ ਅਤੇ ਅਮਰਜੀਤ ਕੌਰ ਸ਼ਾਮਲ ਹੋਏ।ਸਮਾਰੋਹ ਦਾ ਪ੍ਰਾਰੰਭ  ਬਲਵਿੰਦਰ ਸਿੰਘ
ਸੋਢੀ ਵਲੋਂ ਮੈਮੋਰੀਅਲ ਸੁਸਾਇਟੀ ਦਿਲੀ ਦੀ ਸਥਾਪਨਾ ਤੋਂ ਲੈ ਕੇ ਸਭਾ ਦੀਆਂ ਪ੍ਰਾਪਤੀਆਂ ਬਾਰੇ
ਜਿਕਰਯੋਗ ਵਰਨਣ ਕਰਕੇ ਕੀਤਾ ਗਿਆ।ਮੁੱਖ ਮਹਿਮਾਨ ਮੋਹਨ ਸ਼ਰਮਾ ਜੀ ਵਲੋਂ ਨਸ਼ਿਆਂ ਉੱਪਰ ਅੰਕੜਿਆਂ
ਤੇ ਅਧਾਰਤ ਪ੍ਰਧਾਨਗੀ ਭਾਸ਼ਣ ਦਿੱਤਾ ਗਿਆ।ਮੁੱਖ ਬੁਲਾਰਿਆਂ ਵਿਚੋਂ ਬਲਦੇਵ ਸਿੰਘ ਮੰਡੇਰ ਅਤੇ
ਰਣਜੀਤ ਛਾਜਲਾ ਜੀ ਵਲੋਂ ਮਾਸਟਰ ਸੁਰਜੀਤ ਸਿੰਘ ਜਖੇਪਲ ਜੀ ਦੀਆਂ ਯਾਦਾਂ ਜਰੀਏ ਉਨ੍ਹਾਂ ਦੇ
ਜੀਵਨ ਅਤੇ ਫਲਸਫੇ ਨੂੰ ਦਰਸ਼ਕਾਂ ਸਾਹਮਣੇ ਬਾਖੂਬੀ ਪੇਸ਼ ਕਰਕੇ ਉਨ੍ਹਾਂ ਨੂੰ ਅਦਬ ਅਤੇ ਸਤਿਕਾਰ
ਭੇਟ ਕੀਤਾ।ਸਮਾਗਮ ਵਿੱਚ ਚੌਬਾਸ ਜਖੇਪਲ ਦੇ ਸਰਪੰਚ ਕ੍ਰਿਸ਼ਨ ਸਿੰਘ ਜੀ ਦੀ ਅਗਵਾਈ ਅਧੀਨ ਚੌਵਾਸ
ਪੰਚਾਇਤ ਦੇ ਮੈਂਬਰ ਹਾਜਰ ਹੋਏ।ਸਮਾਰੋਹ ਦੇ ਆਖਿਰ ਵਿਚ ਸੁਸਾਇਟੀ ਵਲੋਂ ਵੱਖ-ਵੱਖ ਖੇਤਰਾਂ ਵਿਚ
ਜਿਕਰਯੋਗ ਯੋਗਦਾਨ ਪਾਉਣ ਵਾਲੀਆਂ ਪਿੰਡ ਦੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ
ਹੌਸਲਾ ਅਫਜਾਈ ਕੀਤੀ ਗਈ। ਸਨਮਾਨਿਤ ਸਖਸ਼ੀਅਤਾਂ ਦੇ ਨਾਂ:-
ਗੰਗਾ ਸਿੰਘ ਸਮਾਜ ਸੇਵੀ, ਸਰਪੰਚ ਕ੍ਰਿਸ਼ਨ ਸਿੰਘ ਚੌਬਾਸ, ਸੁਖਪਾਲ ਸਿੰਘ ਕਾਲਾ, ਮਨਪ੍ਰੀਤ
ਸਿੰਘ, ਸੁਰਿੰਦਰ ਸਿੰਘ ਕਰਾਟੇ ਖਿਡਾਰੀ, ਵਿਦਿਆਰਥਣ ਸੰਦੀਪ ਕੌਰ,ਡਾ:ਸੰਦੀਪ ਕੌਰ,ਰੋਹੀ
ਸਿੰਘ,ਡਾਕਟਰ ਮੋਹਨ ਸ਼ਰਮਾ, ਅਤੇ ਪੱਤਰਕਾਰ ਮੇਜਰ ਸਿੰਘ।
ਸੁਸਾਇਟੀ ਦੀ ਭਵਿੱਖੀ ਯੋਜਨਾਬੰਦੀ ਬਾਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਕੱਤਰ ਬਲਵਿੰਦਰ
ਸੋਢੀ ਜੀ ਵਲੋਂ   ਮਾਸਟਰ ਸੁਰਜੀਤ ਸਿੰਘ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਨਮਾਨ ਦੇਣ ਦਾ ਅਤੇ ਕਵੀ
ਦਰਬਾਰ ਕਰਵਾਉਣ ਦਾ ਐਲਾਨ ਕੀਤਾ ਗਿਆ।ਅੰਤ ਵਿਚ ਲੈਕਚਰਾਰ ਸੁਖਪਾਲ ਸਿੰਘ ਜਖੇਪਲ ਵਲੋਂ ਸਮਾਗਮ
ਵਿੱਚ ਪਹੁੰਚੇ ਸਾਰੇ ਸਰੋਤਿਆਂ ਦਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਤੋਂ ਇਲਾਵਾ
ਸਮਾਰੋਹ ਵਿਚ ਮੋਤੀ ਸਿੰਘ ਉਗਰਾਹਾਂ, ਹਰਪਾਲ ਸਿੰਘ ਗਿੱਲ, ਰਣਜੀਤ ਸ਼ਰਮਾ, ਮਨਦੀਪ ਕੌਰ,
ਗੁਰਰਾਜ ਕੌਰ, ਮਨਜੀਤ ਕੌਰ,ਸੁਖਵੀਰ ਸਿੰਘ ਪੰਜਾਬ ਪੁਲਿਸ, ਡਾਕਟਰ ਨਾਜਰ ਸਿੰਘ,ਭੋਲਾ ਸਿੰਘ
ਸ਼ੇਰੋਂ,ਮਿਲਖਾ ਸਨੇਹੀ ,ਮਨਮੋਹਨ ਸ਼ੇਰੋਂ,ਸੁਨੀਲ ਕੌਸ਼ਿਕ ਗੰਢੂਅਾਂ,ਅੰਮ੍ਰਿਤਪਾਲ,ਅਤੇ ਹੋਰ ਬਹੁਤ
ਸਾਰੇ ਸੂਝਵਾਨ ਦਰਸ਼ਕਾ ਨੇ ਸ਼ਮੂਲੀਅਤ ਕਰਕੇ ਆਪਣੀ ਭਾਵ-ਭਿੰਨੀ ਸਰਧਾਂਜਲੀ ਭੇਂਟ ਕੀਤੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.