ਪੈਨਸ਼ਲ ਆਰਟ ਦਾ ਕੋਹੇਨੂਰ ਹੀਰਾ ਹਰਪ੍ਰੀਤ ਸਿੰਘ ਸਿੱਧੜ

0
653

ਹਰਪ੍ਰੀਤ ਸਿੰਘ ਸਿੱਧੜ ਮੰਡੀ ਗੋਬਿੰਦਗੜ੍ਹ ਕਿਸੇ ਜਾਣ ਦਾ ਮੋਹਤਾਜ ਨਹੀ। ਕਿਉ ਕਿ ਜੋ ਕਲਾ
ਨੂੰ ਪਿਆਰ ਕਰਨ ਵਾਲੇ ਉਸ ਦੀ ਹੱਥੀ ਬਣਾਈ ਤਸਵੀਰ ਇੱਕ ਵਾਰ ਵੇਖ ਲੈਦਾ ਹੈ ਤਾ ਦਾ ਦਿਵਾਨਾ ਹੋ
ਜਾਦਾ ਹੈ। ਉਹ ਆਪਣੀ ਪੈਨਸ਼ਲ ਆਰਟ ਨਾਲ ਦੇਸ-ਵਿਦੇਸਾਂ ਵਿੱਚ ਆਪਣੀ ਕਲਾਂ ਦਾ ਲੋਹਾ ਮਨਾ ਚੁੱਕਾ
ਹੈ।
ਹਰਪ੍ਰੀਤ ਦਾ ਜਨਮ 2 ਜੂਨ 1985 ਵਿੱਚ ਹੋਇਆ।ਉਹਨਾ ਦੇ ਪਿਤਾ ਪ੍ਰੀਤਮ ਸਿੰਘ ਮਾਤਾ ਪਰਮਜੀਤ
ਕੌਰ ਦੀ ਕੁੱਖੋ ਹੋਈਆ।ਹਰਪ੍ਰੀਤ ਨੂੰ ਬਚਪਨ ਤੋ ਹੀ ਪੜ੍ਹਾਈ ਦੇ ਨਾਲ ਨਾਲ ਆਪਣੀ ਕਲਾ ਨੂੰ
ਸਮਰਪਿਤ ਸੀ। ਉਹ ਫਰੀ ਸਮੇ ਕਾਗਜ ਉਪਰ ਪੈਨਸ਼ਲ ਨਾਲ ਤਸਵੀਰ ਉਲੀਕਣਾ ਸੁਰੂ ਕਰ ਦਿੰਦਾ।ਜਿਵੇ ਹੀ
ਪੈਨਸ਼ਲ ਉਸ ਦੇ ਹੱਥਾਂ ਵਿੱਚ ਆ ਜਾਦੀ ਹੈ, ਉਸ ਦੇ ਹੱਥਾਂ ਵਿੱਚ ਜਿਵੇ ਜਾਦੂ ਹੈ, ਉਹ ਕਿਸੇ
ਵੀ ਤਰਾ ਦੀ ਤਸਵੀਰ ਬਿਲਕੁਲ ਉਸੇ ਤਰਾ ਦੀ ਬਣਾ ਦਿੰਦਾ ਹੈ।ਕਈ ਵਾਰੀ ਤਾ ਦਰਸ਼ਕ ਧੌਖਾ ਖਾ ਕੇ
ਕਹਿ ਦਿੰਦੇ ਹਨ,ਕਿ ਇਹ ਕਮਪਿਊਟਰ ਨਾਲ ਬਣਾਈ ਤਸਵੀਰ ਹੈ ਜੋ ਪਿੰ੍ਰਟ ਕਢਵਾਈ ਕਾਪੀ ਹੈ।ਪਰ ਜਦੋ
ਉਸ ਨੂੰ ਤਸਵੀਰ ਬਣਾਉਦੇ ਨੂੰ ਦੇਖਦੇ ਹਨ, ਤਾ ਇਕੋ ਸ਼ਬਦ ਮੂੰਹੋ ਨਿਕਲਾ ਹੈ।ਵਾਹ ਜੀ ਵਾਹ
ਹਰਪ੍ਰੀਤ ਕਮਾਲ ਕਰ ਦਿੱਤੀ।
ਹਰਪ੍ਰੀਤ ਨੇ ਆਪਣੀ ਪੜਾਈ ਬੀ.ਏ.ਦੀ ਸਿੱਖਿਆਂ ਮੰਡੀ ਗੋਬਿੰਦਗੜ ਤੋ ਹੀ ਪੂਰੀ ਕੀਤੀ।ਸੁਰੂਆਤ
ਵਿੱਚ ਹਰਪ੍ਰੀਤ ਆਪਣੀ ਮੋਬਾਇਲਾ ਦੀ ਦੁਕਾਨ ਕਰਦਾ ਸੀ।ਪਰ ਕੁਝ ਸਮਾ ਦੁਕਾਨ ਕਰਨ ਤੋ ਬਾਅਦ ਉਸ
ਨੂੰ ਮਹਿਸੂਸ ਹੋਇਆ ਕਿ ਜੋ ਕਲਾਂ ਪ੍ਰਮਾਤਮਾ ਨੇ ਉਸ ਦਿੱਤੀ ਹੈ, ਉਹ ਉਸ ਨੂੰ ਆਪਣੇ ਆਪ ਤੋ
ਦੂਰ ਕਰਦਾ ਜਾ ਰਿਹਾ ਹੈ। ਜਿਸ ਦੇ ਚਲਦਿਆ ਉਸ ਨੇ ਦੁਕਾਨ ਛੱਡ ਦਿੱਤੀ।
ਇਸ ਪੰਜਾਬ ਵਿੱਚ ਜੋ ਕਲਾ ਦੇ ਜੌਹਰੀ ਬਹੁਤ ਘੱਟ ਮਿਲਦੇ ਹਨ। ਕਿਉ ਕਿ ਪੈਨਸ਼ਲ ਆਰਟ ਇੱਕ ਅਜਿਹੀ
ਕਲਾ ਹੈ, ਜੋ ਦਰਸਕਾਂ ਨੂੰ ਕੀਲ ਕੇ ਰੱਖ ਦਿੰਦੀ ਹੈ।
ਹਰਪ੍ਰੀਤ ਨੇ ਤਕਰੀਬਨ 70-80 ਸਕੈਚ (ਪੈਟਿੰਗ) ਤਿਆਰ ਕੀਤੀਆ ਹਨ। ਜੋ ਕਿ ਐਨ.ਆਰ.ਆਈ ਵੀਰਾ
ਵੱਲੋ ਬਹੁਤ ਪਸ਼ੰਦ ਕੀਤੀਆ ਜਾ ਚੁੱਕੀਆਂ ਹਨ। ਉਹ ਆਪਣੀ ਕਲਾਂ ਨਾਲ ਬਾਹਰਲੇ ਵਿਦੇਸਾ ਵਿੱਚ
ਬੈਠੇ ਕਲਾ ਦੇ ਪ੍ਰੇਮੀਆਂ ਲਈ ਤਸਵੀਰਾਂ ਬਣਾ ਕੇ ਭੇਜ ਦਿੰਦਾ ਹੈ।ਜੋ ਕਿ
ਆਸਟ੍ਰੇਲੀਆਂ,ਨਿਊਜੀਲੈਡ,ਕਨੇਡਾ ਤੋ ਉਸ ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਦਾ ਆ ਰਿਹਾ ਹੈ।
ਹਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਇੱਕ ਪੈਟਿੰਗ ਬਣਾਉਣ ਤੇ ਤਕਰੀਬਨ 18 ਤੋ 24 ਘੰਟੇ ਲਗਦੇ
ਹਨ। ਤਾ ਕਿਤੇ ਜਾ ਕੇ ਇੱਕ ਤਸਵੀਰ ਨੂੰ ਪੂਰਾ ਰੂਪ ਮਿਲਦਾ ਹੈ।
ਅਜਿਹੇ ਇਨਸਾਨ ਵਿਰਲੇ ਹੀ ਹੁੰਦੇ ਹਨ, ਜੋ ਆਰਟ ਪੈਨਸ਼ਲ ਨੂੰ ਸਮਰਪਿਤ ਹੁੰਦੇ ਹਨ।ਅਸੀ
ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਅਜਿਹੇ ਆਰਟ ਦੇ ਪ੍ਰੇਮੀ ਨੂੰ ਰੱਬ ਤਰੱਕੀਆਂ ਪ੍ਰਦਾਨ
ਕਰੇ।ਕਿਉਕਿ ਅੱਜ ਕੱਲ ਦੀ ਪੀੜੀ ਅਜਿਹੀ ਕਲਾ ਤੋ ਬਾਝੀ ਹੁੰਦੀ ਜਾ ਰਹੀ ਹੈ। ਜੋ ਆਰਟ ਦੇ
ਪ੍ਰੇਮੀ ਹਨ ਉਹਨਾ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕਲਾ ਕਿਤੇ ਅਲੋਪ ਨਾ ਹੋ ਜਾਵੇ।ਰੱਬ
ਹਰਪ੍ਰੀਤ ਨੂੰ ਤਰੱਕੀਆਂ ਦੀ ਰਾਹ ਤੇ ਖੂਸ਼ੀਆਂ ਹੀ ਖੂਸ਼ੀਆਂ ਪ੍ਰਦਾਨ ਕਰੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.