ਭਗਤ ਰਵੀਦਾਸ ਜੀ ਦੇ ਗੁਰਦੁਆਰੇ ਨਹਾਏ ਰੌਸ਼ਨੀਆਂ ਨਾਲ,

0
739

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵੀਦਾਸ ਜੀ ਦੇ 641 ਵੇਂ ਪ੍ਰਕਾਸ਼ ਉਤਸਵ ਤੇ ਸ਼ਹਿਰ ਦੇ ਤਿੰਨੋ ਗੁਰਦੁਆਰਾ ਸਾਹਿਬਾਨਾ ਵਿੱਚ ਇਲਾਕੇ ਭਰ ਤੋ ਸੰਗਤਾ ਦੀ ਦਰਸ਼ਨਾ ਦੇ ਲਈ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਅੱਜ ਪੂਰਨਮਾਸ਼ੀ ਪਵਿੱਤਰ ਦਿਹਾੜੇ ‘ਤੇ ਤੜਕੇ ਚਾਰ ਵਜੇ ਤੋਂ ਗੁਰੂ ਘਰ ਦੇ ਦਰਸਨਾਂ ਲਈ ਵੱਖ ਵੱਖ ਪਕਵਾਨਾਂ ਪ੍ਰਸ਼ਾਦਿ ਲੈ ਕੇ ਸੰਗਤਾਂ ਗੁਰੂ ਘਰ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਲਗਵਾਈਆਂ | ਸ਼ਹਿਰ ਦੇ ਤਿੰਨ ਗੁਰੂਦੁਆਰਾ ਸਾਹਿਬਾਨਾਂ ਦੀਆਂ ਤਿੰਨੋ ਪ੍ਰਬੰਧਕ ਕਮੇਟੀਆ ਨੇ ਸਰਵ ਸੰਮਤੀ ਨਾਲ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਭਗਤ ਇੰਦਰਾ ਕਾਲੌਨੀ ਵਿੱਚੋਂ ਮੁੱਖ ਸਮਾਗਮ ਤੇ ਨਗਰ ਕੀਰਤਨ ਸਜਾਇਆ ਗਿਆ | ਪਿਛਲੇ ਦਿਨਾਂ ਤੋ ਚੱਲ ਰਹੇ ਸ਼੍ਰੀ ਆਖੰਡ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਸਜਾਇਆ ਗਿਆ | ਅੱਜ ਦੇ ਪਵਿੱਤਰ ਦਿਹਾੜੇ ‘ਤੇ ਜਿੱਥੇ ਗੁਰੂ ਘਰ੍ਹਾਂ ਨੂੰ ਖੂਬ ਲਾਈਟਿੰਗ ਤੇ ਫੁੱਲਾਂ ਦੇ ਨਾਲ ਰੋਸ਼ਨੀਆਂ ਨਾਲ ਨਹਾਇਆ ਸਜਾਇਆ ਗਿਆ ਉੱਥੇ ਸ਼ਹਿਰ ਦਾ ਮੁੱਖ ਚੌਾਕ ਵੀ ਲਾਈਟਾਂ ਨਾਲ ਜਗਮਗਾ ਰਿਹਾ ਸੀ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.