ਧਾਰਮਿਕ ਸਮਾਗਮ ਦੌਰਾਨ ਬੀਬੀ ਢੀਡਸਾ ਸਮੇਤ ਵੱਖ-ਵੱਖ ਹਸਤੀਆਂ ਸਨਮਾਨਿਤ।

0
401

ਸੰਗਰੂਰ, 2 ਫਰਵਰੀ (ਕਰਮਜੀਤ ਰਿਸ਼ੀ) – ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਡਸਾ ਅਤੇ ਸਾਬਕਾ
ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਦੇ ਨਜਦੀਕੀ ਜਥੇ. ਦਰਸ਼ਨ ਸਿੰਘ ਢੀਡਸਾ ਫਲੇੜਾ ਦੇ ਪੋਤਰੇ
ਮਨਜੋਤ ਸਿੰਘ ਭੰਗੂ ਅਤੇ ਦੋਹਤੇ ਮਹਿਤਾਬ ਸਿੰਘ ਉਭਿਆ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਰਖਵਾਏ
ਅਖੰਡ ਪਾਠ ਦੇ ਭੋਗ ਸਮੇ  ਬੀਬੀ ਹਰਜੀਤ ਕੌਰ ਢੀਡਸਾ ਅਤੇ ਬੀਬੀ ਸਿੰਦਰ ਕੌਰ ਤੋ ਇਲਾਵਾ ਇਲਾਕਾ
ਨਿਵਾਸੀ ਮੋਹਤਬਰ ਵਿਅਕਤੀਆਂ ਅਤੇ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਚ ਸ਼ਿਰਕਤ ਕੀਤੀ । ਇਸ ਮੌਕੇ
ਭਾਈ ਜਗਤਾਰ ਸਿੰਘ ਦੌਲਾਵਾਲ ਦੇ ਕੀਰਤਨੀ ਜਥੇ ਨੇ ਰਸਭਿੰਨੇ ਕੀਰਤਨ ਰਾਂਹੀ ਸੰਗਤਾਂ ਨੂੰ
ਨਿਹਾਲ ਕੀਤਾ । ਇਸ ਮੌਕੇ ਜਥੇ. ਦਰਸ਼ਨ ਸਿੰਘ ਢੀਡਸਾ, ਰਾਜਪਾਲ ਸਿੰਘ ਰਾਜੂ, ਗੁਰਪ੍ਰੀਤ ਬੱਬੂ
ਢੀਡਸਾ ਅਤੇ ਕੁਲਵਿੰਦਰ ਸਿੰਘ ਸਰਪੰਚ ਉਭਿਆ ਨੇ ਬੀਬੀ ਹਰਜੀਤ ਕੌਰ ਢੀਡਸਾ, ਬੀਬੀ ਸਿੰਦਰ ਕੌਰ,
ਮਾਸਟਰ ਦਲਜੀਤ ਸਿੰਘ ਪੀ.ਏ., ਬਿੱਕਰ ਸਿੰਘ ਢਿਲੋ ਮੈਬਰ ਜ਼ਿਲ੍ਹਾ ਪ੍ਰੀਸ਼ਦ, ਕਾਕਾ ਹਰਿੰਦਰਵੀਰ
ਸਿੰਘ ਫਤਹਿਗੜ੍ਹ ਉਪ ਚੇਅਰਮੈਨ ਪੀ.ਏ.ਡੀ.ਬੀ. ਸੁਨਾਮ, ਕੌਰ ਸਿੰਘ ਮੌੜ ਸਾਬਕਾ ਮੈਬਰ ਸ਼੍ਰੋਮਣੀ
ਕਮੇਟੀ, ਜਥੇ. ਦਲਵੀਰ ਸਿੰਘ, ਸ੍ਰੀ ਸਿੰਦਰਪਾਲ ਗੋਇਲ ਲਹਿਰਾਗਾਗਾ ਅਤੇ ਸੂਰਜ ਭਾਨ ਗੋਇਲ ਨੂੰ
ਸਿਰੋਪਾਓ ਨਾਲ ਸਨਮਾਨਿਤ ਕੀਤਾ । ਇਸ ਮੌਕੇ ਮਲਕੀਤ ਸਿੰਘ ਭੱਠਲ, ਸਤਵੰਤ ਸਿੰਘ ਬੱਗਾ ਕਣਕਵਾਲ,
ਭੋਲਾ ਸਿੰਘ, ਬਲਦੇਵ ਸਿੰਘ ਭੰਗੂ,ਸਤਨਾਮ ਸਿੰਘ ਭੰਗੂ,ਬਾਬੂ ਸਿੰਘ ਭੰਗੂ, ਕੁਲਵੀਰ ਸਿੰਘ
ਭੰਗੂ, ਜਗਸੀਰ ਸਿੰਘ ਸੀਰਾ ਲਿੱਟ, ਬੂਟਾ ਸਿੰਘ ਭੰਗੂ, ਹਰਜਗਤਾਰ ਸਿੰਘ ਭੱਚੂ, ਯੋਧਾ ਸਿੰਘ
ਮਾਨ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.