ਪੱਟੀ ਵਿਖੇ ਅਵਾਰਾਂ ਕੁੱਤਿਆਂ ਨੇ ਕੀਤਾ ਸਾਬਕਾ ਫੌਜ਼ੀ ਤੇ ਹਮਲਾ |

0
625

ਪੱਟੀ, 6 ਫਰਵਰੀ (ਅਵਤਾਰ ਸਿੰਘ ਢਿੱਲੋਂ )

ਬੀਤੀ ਦੇਰ ਰਾਤ 10:30 ਵਜ਼ੇ ਕਰੀਬ ਅਵਾਰਿਆਂ ਕੁੱਤਿਆਂ ਨੇ ਇਕ ਸਾਬਕਾ ਫੌਜ਼ੀ ਤੇ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ | ਪ੍ਰਾਪਤ ਜਾਣਕਾਰੀ ਸੰਧੂ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਸਾਬਕਾ ਫੌਜ਼ੀ ਅਮਰਜੀਤ ਸਿੰਘ (58) ਪੁੱਤਰ ਅਵਤਾਰ ਸਿੰਘ ਵਾਸੀ ਬੁਰਜ਼ ਨੱਥੂ ਕੇ ਨੇ ਦੱਸਿਆ ਕਿ ਮੈਂ ਭੁੱਲਰ ਪੈਟਰੋਲ ਪੰਪ ਤੇ ਗੰਨਮੈਨ ਦੀ ਨੌਕਰੀ ਕਰਦਾ ਹਾਂ ਤੇ ਬੀਤੀ ਰਾਤ 10:30 ਵਜ਼ੇ ਡਿਊਟੀ ਖਤਮ ਕਰਕੇ ਪੈਦਲ ਹੀ ਆਪਣੇ ਪਿੰਡ ਜਾ ਰਿਹਾ ਸੀ ਤਾਂ ਵਾਂਸ ਬਜ਼ਾਰ ਪੱਟੀ ਵਿਖੇ ਬਜ਼ਾਰ ਵਿਖੇ ਘੁੰਮ ਰਹੇ ਅਵਾਰਾਂ ਕੁੱਤਿਆਂ ਨੇ ਮੇਰੇ ਉਪਰ ਹਮਲਾ ਕਰ ਦਿੱਤਾ ਤੇ ਮੇਰੀ ਸੱਜੀ ਲੱਤ ਤੇ ਸੱਜੇ ਹੱਥ ਤੇ ਗੰਭੀਰ ਸੱਟਾਂ ਲੱਗੀਆਂ ਅਤੇ ਮੇਰਾ ਕਾਫੀ ਲਹੂ ਸੜਕ ਤੇ ਵਹਿ ਗਿਆ | ਮੇਰੇ ਵੱਲੋ ਰੌਲਾ ਪਾਉਣ ਤੇ ਬਜ਼ਾਰ ਵਿਖੇ ਪਹਿਰੇਦਾਰੀ ਦੀ ਡਿਊਟੀ ਦੇ ਰਹੇ ਜਵਾਨਾਂ ਨੇ ਮੈਨੂੰ ਬਚਾਇਆ ਤੇ ਮੌਕੇ ਤੋ ਕੁੱਤਿਆਂ ਨੂੰ ਭਜ਼ਾ ਦਿੱਤਾ | ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਮਿਲਣ ਤੇ ਉਨਾਂ ਨੇ ਮੈਨੂੰ ਸੰਧੂ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਤੇ ਜਿਥੇ ਡਾਕਟਰਾਂ ਨੇ ਮੇਰਾ ਇਲਾਜ਼ ਸੁਰੂ ਕਰ ਦਿੱਤਾ | ਡਾਕਟਰਾਂ ਨੇ ਕਿਹਾ ਕਿ ਜਖਮੀ ਵਿਅਕਤੀ ਖਤਰੇ ਤੋ ਬਾਹਰ ਹੈ |
ਇਸ ਸਬੰਧੀ ਨਗਰ ਕੌਸਲ ਪੱਟੀ ਦੇ ਸੈਨੇਟਰੀ ਇੰਸਪੈਕਟਰ ਲਖਬੀਰ ਸ਼ਹੀਦ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਨਗਰ ਕੌਸਲ ਪੱਟੀ ਵੱਲੋ ਅਵਾਰਾਂ ਕੁੱਤਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਚਲ ਰਹੀ ਹੈ ਅਤੇ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਕਾਰਵਾਈ ਕੀਤੀ ਜਾ ਰਹੀ ਹੈ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.