ਕਿਸਾਨ ਸਘੰਰਸ ਕਮੇਟੀ ਪੰਜਾਬ ਦੇ ਸੱਦੇ ਤੇ ਹਜਾਰਾ ਕਿਸਾਨਾ ਨੇ ਭਿਖੀਵਿੰਡ ਚੌਕ ਜਾਮ ਕੀਤਾ

0
618

ਭਿੱਖੀਵਿੰਡ 7 ਫਰਵਰੀ ( ਭੁਪਿੰਦਰ ਸਿੰਘ ) ਸੱਤ ਕਿਸਾਨ ਜਥੇਬੰਦੀਆ ਦੇ ਸੱਦੇ ਤੇ ਕਿਸਾਨ
ਸਘੰਰਸ ਕਮੇਟੀ ਪੰਜਾਬ ਅਤੇ ਅਜਾਦ ਕਿਸਾਨ ਸਘੰਰਸ ਕਮੇਟੀ  ਅਗਵਾਈ ਹੇਠ ਕਿਸਾਨਾ ਨੇ ਭਿਖੀਵਿੰਡ
ਚੌਕ ਵਿਚ ਦੋ ਘੰਟੇ ਮੁਕਂਮਲ ਸੜਕੀ ਆਵਾਜਾਈ ਬੰਦ ਰੱਖੀ ਇਕੱਠ ਦੀ ਅਗਵਾਈ ਜਥੇਬੰਦੀ ਦੇ ਆਗੂਆ
ਡਾ ਸੁਖਵੰਤ ਸਿੰਘ  ਵਲਟੋਹਾ  ਦਲੇਰ ਸਿੰਘ ਰਾਜੋਕੇ  ਜੋਗਿੰਦਰ ਸਿੰਘ ਥੇਹ ਨੁਸਿਹਰਾ ਕੈਪਟਨ
ਸਿੰਘ ਬਘਿਆੜੀ ਅਵਤਾਰ ਸਿੰਘ ਚਾਹਲ ਨੇ ਕੀਤੀ ।ਇਸ ਮੋਕੇ ਬੰਬੀਆ  ਉਪਰ ਮੀਟਰ ਲਾਉਣ ਅਤੇ ਕਰਜਾ
ਖਤਮ ਕਰਨ ਦੇ ਵਾਅਦੇ ਤੋ ਮੁਕਕਰਨ ਤੇ ਸਰਕਾਰ ਖਿਲਾਫ ਕਿਸਾਨਾ ਨੇ ਰੋਸ ਦਾ ਪ੍ਗਟਾਵਾ ਕਰਦਿਆ
ਨਾਹਰੇਬਾਜੀ ਕੀਤੀ ।ਅਦੋਲਨਕਾਰੀ ਕਿਸਾਨਾ ਨੂੰ  ਸਬੋਧਨ  ਕਰਦਿਆ ਕਿਸਾਨ ਸਘੰਰਸ ਕਮੇਟੀ ਪੰਜਾਬ
ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ  ਪੰਨੂ  ਨੇ  ਕਿਹਾ  ਕਿ  ਪੰਜਾਬ  ਸਰਕਾਰ  ਦੀ ਵਾਅਦਾ
ਖਿਲਾਫੀ  ਤੋ  ਅੱਕੇ ਗੁਸੇ  ਵਿਚ  ਆਏ  ਕਿਸਾਨ  ਪੰਜਾਬ  ਭਰ  ਵਿਚ  ਦੋ  ਘੰਟੇ  ਲਈ  ਸੜਕੀ
ਆਵਾਜਾਈ  ਠੱਪ  ਕਰਕੇ  ਸਰਕਾਰ  ਨੂੰ  ਸੰਕੇਤ  ਦੇ  ਰਹੇ  ਹਨ  ਕਿ  ਉਹ  ਬੰਬੀਆ ਉਪਰ
ਬਿਜਲੀ  ਦੇ  ਮੀਟਰ  ਲਾਕੇ  ਬਿਜਲੀ  ਬਿੱਲ  ਵਸੂਲਣ  ਦੀ  ਨੀਤੀ  ਵਾਪਿਸ  ਲਵੇ  । ਇਸ ਮੋਕੇ
ਕਿਸਾਨ  ਆਗੂ  ਨੇ ਰੋਸ  ਮਾਰਚ  ਵੀ  ਕੱਢਿਆ  ਗਿਆ  ।  ਇਸ  ਧਰਨੇ  ਬਾਰੇ  ਪੁਲਿਸ  ਵਲੋ
ਵੀ ਆਪਣੇ  ਸਾਰੇ  ਪ੍ਰਬੰਧ  ਮੁਕੰਮਲ  ਕੀਤੇ  ਹੋਏ  ਸਨ  ਐਸ  ਪੀ  ਡੀ  ਤਿਲਕ  ਰਾਜ  ,  ਡੀ
ਐਸ  ਪੀ  ਸੁਲੱਖਣ  ਸਿੰਘ  ਮਾਨ  ਐਸ  ਐਚ ਓ  ਕਸ਼ਮੀਰ  ਸਿੰਘ  ਭਿੱਖੀਵਿੰਡ  , ਗੁਰਚਰਨ
ਸਿੰਘ  ਐਸ  ਐਚ  ਓ  ਖੇਮਕਰਨ  ਐਸ  ਐਚ ਓ  ਹਰਚੰਦ  ਸਿੰਘ  ਵਲਟੋਹਾ  ਅਤੇ  ਵੱਖ  ਵੱਖ
ਥਾਣਿਆ  ਦੇ  ਮੁਖੀ  ਸਥਿਤੀ  ਤੇ  ਨਜਰ  ਰਖ  ਰਹੇ  ਸਨ  ਕਿਸਾਨਾ  ਵਲੋ ਭਾਵੇ  ਇਹ  ਧਰਨਾ
ਸਫਲ  ਮੰਨਿਆ  ਜਾ  ਰਿਹਾ  ਸੀ  ਪਰ ਪਰ ਪੁਲਿਸ  ਵਲੋ  ਕਿਸਾਨ  ਸੰਘਰਸ਼  ਕਮੇਟੀ  ਦੇ
ਪ੍ਰਧਾਨ  ਕੰਵਲਪ੍ਰੀਤ  ਸਿੰਘ  ਪੰਨੂ  ਸਮੇਤ ਡਾ  ਸੁਖਵੰਤ  ਸਿੰਘ  ਵਲਟੋਹਾ  ਦਲੇਰ  ਸਿੰਘ
ਰਾਜੋਕੇ  ,  ਜੁਗਿੰਦਰ  ਸਿੰਘ  , ਕਾਬਲ  ਸਿੰਘ  ਰਾਜੋਕੇ  ,  ਤਰਸੇਮ  ਸਿੰਘ  ਕਲਸੀਆ  ,
ਬੁੱਧ  ਸਿੰਘ  ਰੂੜੀਵਾਲਾ ਜਗਤਾਰ  ਸਿੰਘ ਪੂਨੀਆ  ,  ਜੁਗਿੰਦਰ  ਸਿੰਘ  ਥੇਹ  ਨੁਸਿਹਰਾ  ,
ਪਿਰਥੀਪਾਲ ਸਿੰਘ  ਦੂਲ ਕੋਹਨਾ  , ਸੁੱਚਾ  ਸਿੰਘ  ਢੋਲਣ  ,  ਧਰਮ  ਸਿੰਘ  ਘਰਿਆਲੀ ਦਰਬਾਰਾ
ਸਿੰਘ  ਵਲਟੋਹਾ  ,  ਸ਼ਮਸ਼ੇਰ  ਸਿੰਘ  ਵਲਟੋਹਾ  ,  ਭਗਵਾਨ  ਸਿੰਘ  ਅਮਰਕੋਟ  ,  ਹਰਭਜਨ
ਸਿੰਘ  ਮੁਗਲਚੱਕ ,  ਅਤੇ ਮਿਹਰ  ਸਿੰਘ  ਸਖੀਰਾ ਅਤੇ  ਅਨੇਕਾ  ਹੋਰ  ਕਿਸਾਨ  ਆਗੂ ਧਾਰਾ
188 ‘341,283 , ਭ,ਦ  . ਸ ਦੇ ਅਧੀਨ  ਪਰਚੇ  ਦਰਜ  ਕਰ  ਲਏ  ਹਨ  ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.