ਧੱਕੇਸ਼ਾਹੀ ਦਾ ਸ਼ਿਕਾਰ ਹੋਈ ਇੱਕ ਅਬਲਾ ਨਾਰੀ

0
655

ਮਾਨਸਾ (ਤਰਸੇਮ ਸਿੰਘ ਫਰੰਡ ) ਨਾਲ ਲੱਗਦੀ ਸਟੈਟ ਹਰਿਆਣਾ ਦੀ ਰਹਿਣ ਵਾਲੀ ਇੱਕ ਔਰਤ ਨਾਲ ਇੱਕ
ਸਿਆਸੀ ਨੇਤਾ ਵੱਲੋਂ ਧੱਕੇਸ਼ਾਹੀ ਕਰਨ ਦਾ ਸਮਾਚਾਰ ਮਿਲਿਆ ਹੈ । ਸੂਤਰਾਂ ਤੋਂ ਪ੍ਰਾਪਤ
ਵੇਰਵਿਆਂ ਅਨੁਸਾਰ ਹਰਿਆਣਾ ਦੇ ਇੱਕ ਸ਼ਹਿਰ ਪਿੰਡ ਕਾਲਿਆਂਵਾਲੀ ਦੀ ਰਹਿਣ ਵਾਲੀ ਇੱਕ ਪੜੀਲਿਖੀ
ਔਰਤ ਹਰਿਆਣਾ ਦੀ ਇੱਕ ਗ ਉਸ਼ਾਲਾ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਸੀ ਕਰਦੀ ਸੀ ਉਥੇ ਹੀ ਇੱਕ
ਸਿਆਸੀ ਨੇਤਾ ਦਾ ਵੀ ਆਉਣ ਜਾਣ ਬਣਿਆ ਹੋਇਆ ਸੀ । ਉਥੇ ਆਉਣ ਜਾਣ ਕਾਰਨ ਇਹ ਉਸ ਸਿਆਸੀ ਨੇਤਾ
ਦੇ ਸੰਪਰਕ ਵਿੱਚ ਆ ਗਈ ਤੇ ਨੇਤਾ ਨੇ ਉਸ ਨੂੰ ਸਰਕਾਰ ਵਿੱਚ ਆਪਣੀ ਪਹੁੰਚ ਹੋਣ ਦਾਅਵਾ
ਜਿਤਾਉਂਦਿਆਂ ਉਕਤ ਔਰਤ ਨੂੰ ਸਰਕਾਰੀ ਨੌਕਰੀ ਤੇ ਲਗਵਾਉਣ ਲਈ ਕੱਲ ਮਾਨਸਾ ਵਿਖੇ ਬੁਲਾਇਆ
ਜਿਸਨੂੰ ਇੱਕ ਗੱਡੀ ਵਿੱਚ ਬਿਠਾਇਆ ਤੇ ਰਸਤੇ ਵਿੱਚ ,ਔਰਤ ਨੂੰ ਜੀ ਆਇਆ ਕਰਦੇ ,ਥੋੜਾ ਜਿਹਾ
ਕੋਲਡ ਡਰਿੰਕਸ ਦਿੱਤਾ ਠੀਕ ਪੰਜ ਕੁ ਮਿੰਟ ਬਾਅਦ ਔਰਤ ਬੇਹੋਸ਼ੀ ਦੀ ਹਾਲਤ ਵਿੱਚ ਚਲੀ ਗਈ ।
ਸੂਤਰਾਂ ਅਨੁਸਾਰ ਇਹ ਔਰਤ ਲੱਗਭੱਗ ਤਿੰਨ ਘੰਟੇ ਬਾਅਦ ਸ਼ਹਿਰ ਦੇ ਬਾਹਰ ਇੱਕ ਮਿੰਨੀ ਬੱਸ ਸਟੋਪਜ
ਤੇ ਗੱਡੀ ਸਵਾਰਾਂ ਵੱਲੋਂ ਲਿਆਕੇ ਛੱਡ ਦਿੱਤੀ ਗਈ । ਜਿਸਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ
ਗਿਆ । ਜਿਸਦਾ ਖਬਰ ਲਿਖੇ ਜਾਣ ਤੱਕ ਪੁਲਿਸ ਨੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ
। ਅੱਜ ਜਦੋਂ ਇਸਦੇ ਨਜਦੀਕੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਤੋਂ ਬਾਅਦ ਇਹ ਮਾਮਲਾ
ਸਾਹਮਣੇ ਆਇਆ । ਇਸ ਮਾਮਲੇ ਤੇ ਜਦੋਂ ਭਾਈ ਰਣਜੀਤ ਸਿੰਘ ਖਾਲਸਾ ਨਾਲ ਗੱਲ ਹੋਈ ਤਾਂ ਉਹਨਾਂ
ਕਿਹਾ ਕਿ ਅਸੀਂ ਹਰ ਤਰ੍ਹਾਂ ਨਾਲ ਉਕਤ ਔਰਤ ਨਾਲ ਖੜਾਗੇ । ਇਸ ਮਾਮਲੇ ਵਿੱਚ ਸ਼ਾਮਿਲ ਸਾਰੇ
ਦੋਸ਼ੀਆਂ ਨੂੰ ਬਣਦੀਆਂ ਕਾਰਵਾਈਆਂ ਕਰਵਾਕੇ ਉਕਤ ਔਰਤ ਨੂੰ ਇਨਸਾਫ ਦਵਾਇਆ ਜਾਵੇਗਾ । ਇਸ ਮਾਮਲੇ
ਤੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਪਹੀ ਹੋ ਸਕਿਆ ।ਇਸ
ਮਾਮਲੇ ਤੇ ਹੋਰ ਸਮਾਜ ਸੇਵੀ ਨਾਲ ਜਦੋਂ ਮਾਮਲਾ ਸਾਂਝਾ ਕਰਿਆ ਤਾਂ ਉਹਨਾਂ ਕਿਹਾ ਅਸੀਂ ਹਰ
ਤਰ੍ਹਾਂ ਨਾਲ ਪੀੜਤ ਔਰਤ ਦਾ ਸਹਿਯੋਗ ਦੇਵਾਂਗੇ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.