ਮਿੰਨੀ ਕਹਾਣੀ ” ਉਡੀਕ “

0
786

” ਮੀਤ ” ਅਤੇ ਉਸਦੀ ਪਤਨੀ ” ਗੁਰਜੀਤ ” ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ
ਵਿੱਚ ਜਾ ਰਹੇ ਸੀਂ । ਅਜੇ ਅਸੀਂ ਆਪਣੇ ਪਿੰਡ ਬੌਂਦਲੀ ਤੋਂ ਥੋੜ੍ਹੀ ਹੀ ਦੂਰ ਗਏ ਸੀ, ਤਾ ਕੀ
ਦੇਖਿਆ ਸੜਕ ਤੇ ਲੋਕਾਂ ਦਾ ਬਹੁਤ ਭਾਰੀ ਇਕੱਠ ਹੋਇਆ ਸੀ । ” ਮੀਤ ” ਨੇ ਮੋਟਰਸਾਈਕਲ ਰੋਕਿਆ
ਸਾਈਡ ਤੇ ਲਾ ਕੇ ਪਤਨੀ ਨੂੰ ਕੋਲ ਖੜੀ ਕਰਕੇ ਆਪ ਇਕੱਠ ਵਿੱਚ ਪਹੁੰਚ ਗਿਆ ਉੱਥੇ ਕੀ ਦੇਖਿਆ ਇਕ
ਨੌਜਵਾਨ ਦੀ ਐਂਕਸੀਡੈਂਟ ਨਾਲ ਮੌਤ ਹੋ ਗਈ ਸੀ।
ਇਕੱਠ ਵਿੱਚ ਜਿੰਨੇ ਮੂੰਹ  ਓਨੀਆਂ ਹੀ ਗੱਲਾਂ ਹੋ ਰਹੀਆਂ ਸੀ , ਕੋਈ ਕਹਿੰਦਾ
ਟਰੱਕ ਸਾਈਡ ਮਾਰ ਗਿਆ  ਕੋਈ ਕਹਿੰਦਾ ਕਾਰ ਟੱਕਰ,  ਮਾਰ ਗਈ , ਲੈਕਿਨ ਖੂਨ ਨਾਲ ਲੱਥ ਪਲੱਥ
ਹੋਈ ਲਾਸ਼ ਦਾ ਹੱਥ  ਇੱਕ ਸ਼ਾਈਨ ਬੋਰਡ ਵੱਲ ਇਸ਼ਾਰਾ ਕਰ ਰਿਹਾ ਸੀ ,ਜਿਸ ਤੇ ਲਿਖਿਆ ਹੋਇਆ ਸੀ
,ਪਹਿਲ ਨਾਲੋਂ ਦੇਰ ਭਲੀ , ਤੁਹਾਨੂੰ ਵੀ ਘਰ ਕੋਈ ਉਡੀਕ ਕਰ ਰਿਹਾ ਹੈ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.