ਏਕਟ ਆਗੂ ਕਾਕਾ ਸਿੰਘ ਦੀ ਅਗਵਾਈ ਹੇਠ ਮੁਹੱਲਾ ਨਿਵਾਸੀਆਂ ਵੱਲੋਂ ਡੀ.ਸੀ. ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ:

0
666

ਮਾਨਸਾ (ਤਰਸੇਮ ਸਿੰਘ ਫਰੰਡ)ਦਿਨੋਂ ਦਿਨ ਅਵਾਰਾ ਪਸ਼ੂਆਂ ਤੇ ਕੁੱਤਿਆਂ ਹਰ ਰੋਜ਼ ਕੋਈ ਨਾਂ ਕੋਈ
ਘਟਨਾ ਅੰਜਾਮ ਦੇ ਰਹੀ ਹੈ ਇਹ ਘਟਨਾਵਾਂ ਅਮਰੀਕੀ ਨਸਲ ਦੇ ਅਵਾਰਾ ਪਸ਼ੂਆਂ ਤੇ ਧਨਾਢ ਲੋਕਾਂ
ਵੱਲੋਂ ਬਾਹਰਲੀ ਨਸਲ ਰੱਖੇ ਗਏ ਕੁੱਤਿਆਂ ਕਾਰਨ ਵਾਪਰ ਰਹੀਆਂ ਹਨ ਅਜੇ ਬੀਤੇ ਦਿਨੀਂ ਹੀ ਸਮਾਂ
ਪਿੰਡ ਵਿੱਚ ਕੁੱਤਿਆਂ ਨੇ ਇੱਕ ਬੱਕਰੀ ਤੇ ਇੱਕ ਬੱਕਰੇ ਨੂੰ ਆਪਣਾ ਸ਼ਿਕਾਰ ਬਣਾਇਆ ।ਇਸੇ
ਤਰ੍ਹਾਂ ਹੀ ਸ਼ਹਿਰ ਮਾਨਸਾ ਦੇ ਠੂਠਿਆਂਵਾਲੀ ਰੋੜ ਤੇ ਇੱਕ ਨੌਜਵਾਨ ਨੂੰ ਜਖ਼ਮੀ ਕਰ ਦਿੱਤਾ ਜਦੋਂ
ਕੋਈ ਵਿਆਕਤੀ ਇਨ੍ਹਾਂ ਕੁੱਤਿਆਂ ਦੇ ਮਾਲਕਾਂ ਇਸ ਬਾਰੇ ਉਲਾਬਾਂ ਦਿੰਦਾ ਹੈ ਤਾਂ ਉਲਟਾ ਆਪਣੀ
ਅਮੀਰੀ ਦੀ ਧੌਂਸ ਵੀ ਵਿਖਾਉਂਦੇ ਹਨ ।ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਵਾਰਡ ਨੰ:
1,  ਦਾ ਜਿਥੇ ਠੂਠਿਆਂਵਾਲੀ ਰੋਡ ਵਿਖੇ ਪਸ਼ੂਆਂ ਅਤੇ ਕੁੱਤਿਆਂ ਦੇ ਕਾਰਨ ਮਾਲਕਾਂ ਵੱਲੋਂ ਕੀਤੇ
ਜਾ ਰਹੇ ਦੁਰਵਿਵਹਾਰ  ਤੋਂ ਦੁਖੀ ਹੋਕੇ ਮੁਹੱਲਾ ਨਿਵਾਸੀਆ ਨੇ  ਏਕਟ ਦੇ ਜਿਲ੍ਹਾ ਪ੍ਰਧਾਨ
ਕਾਮਰੇਡ ਕਾਕਾ ਸਿੰਘ ਦੀ ਅਗਵਾਈ ਹੇਠ ਡੀ.ਸੀ.ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਸਮੇਂ
ਮੁਹੱਲਾ ਨਿਵਾਸੀਆਂ ਅਤੇ ਕਾਮਰੇਡ ਕਾਕਾ ਸਿੰਘ  ਨੇ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ
ਜਿੱਥੇ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੇ ਆਮ ਲੋਕਾਂ ਦਾ ਜਿਉਣਾ ਦੁੱਬਰ ਕੀਤਾ
ਹੋਇਆ ਹੈ ਉੱਥੇ ਵਾਰਡ ਨੰ:1 ਵਿੱਚ ਨਿੱਜੀ ਪਸ਼ੂਆਂ ਅਤੇ ਕੁੱਤੇ ਵੀ ਲੜਾਈ ਦਾ ਕਾਰਨ ਬਣ ਰਹੇ ਹਨ
ਪ੍ਰੰਤੂ ਉਹਨਾਂ ਦੀ ਸਾਂਭ ਸੰਭਾਲ ਲਈ ਉਕਤ ਮਾਲਕ ਨੂੰ ਮਿਲੇ ਤਾਂ ਉਸ ਵੱਲੋਂ ਮੁਹੱਲਾ
ਨਿਵਾਸੀਆਂ ਨਾਲ ਦੁਰਵਿਵਹਾਰ ਕੀਤਾ ਗਿਆ ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਵਿੱਚ ਦਾਖਲ
ਦੇ ਕੇ ਮੁਹੱਲਾ ਨਿਵਾਸੀਆਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਜਾਵੇ। ਇਸ ਸਮੇਂ ਲਾਭ
ਸਿੰਘ, ਚਿੜੀਆਂ ਸਿੰਘ, ਨਿਰਮਲ ਸਿੰਘ ਆਦਿ ਮੁਹੱਲਾ ਨਿਵਾਸੀ ਹਾਜ਼ਰ ਸਨ। ਉਕਤ ਮੁਹੱਲਾ
ਨਿਵਾਸੀਆਂ ਤੇ ਕਾਮਰੇਡ ਕਾਕਾ ਸਿੰਘ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਅਵਾਰਾ ਤੇ
ਕੁੱਤਿਆਂ ਤੇ ਰੋਕ ਲਗਾਈ ਜਾਵੇ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.