ਰਾਮਦਿੱਤੇ ਵਾਲਾ ਵਿਖੇ ਡਾਰਵਿਨ ਦਾ ਜਨਮ ਦਿਨ ਮਨਾਇਆ

0
611

ਮਾਨਸਾ (ਤਰਸੇਮ ਸਿੰਘ ਫਰੰਡ ) ਸਰਕਾਰੀ ਪ੍ਰਾਇਮਰੀ ਸਕੂਲ ਰਮਦਿੱਤੇ ਵਾਲਾ ਵਿਖੇ ਜੀਵ ਵਿਕਾਸ
ਸਿਧਾਂਤ ਦੇ ਜਨਮਦਾਤਾ ਮਹਾਨ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ ਦਿਨ ਮਨਾਇਆ। ਅਧਿਆਪਕ ਇਕਬਾਲ
ਸਿੰਘ ਨੇ ਚਾਰਲਸ ਡਾਰਵਿਨ ਦੇ ਜੀਵਨ ਬਾਰੇ ਦੱਸਦੇ ਹੋਏ ਉਸਦੀਆਂ ਖੋਜਾਂ, ਮਿਹਨਤ, ਲਗਨ ਬਾਰੇ
ਦੱਸਿਆ। ਉਹਨਾਂ ਨੇ ਕਿਹਾ ਕਿ ਨੈਨੋ ਟੈਕਨੌਲਿਜੀ ਦੇ ਜ਼ਮਾਨੇ ਵਿੱਚ ਅਜਿਹੇ ਵਿਗਿਆਨੀਆਂ ਦੀਆਂ
ਖੋਜਾਂ ਬਾਰੇ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ ਤਾਂ ਕਿ ਵਿਦਿਆਰਥੀ ਵਹਿਮਾਂ—ਭਰਮਾਂ ਤੋਂ ਦੂਰ
ਹੋ ਕੇ ਵਿਗਿਆਨਕ ਸੋਚ ਦੇ ਧਾਰਨੀ ਬਣ ਸਕਣ। ਇਸ ਮੌਕੇ ਇਕਬਾਲ ਸਿੰਘ, ਅਮਨਦੀਪ ਸਿੰਘ, ਜੋਨੀ
ਕੁਮਾਰ, ਜਗਦੀਪ ਸਿੰਘ, ਸਿਮਰਜੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.