ਮੰਗਾਂ ਸਬੰਧੀ ਨੰਬਰਦਾਰ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ।

0
858

ਸੰਗਰੂਰ,16 ਫਰਵਰੀ ( ਕਰਮਜੀਤ ਰਿਸ਼ੀ ) ਪੰਜਾਬ ਨੰਬਰਦਾਰ ਯੂਨੀਅਨ ਇਕਾਈ ਸਬ ਤਹਿਸੀਲ ਚੀਮਾ
ਨਾਲ ਜੁੜੇ ਪਿੰਡਾ ਦੇ ਨੰਬਰਦਾਰਾ ਦੀ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਤੋਲਾਵਾਲ ਦੀ ਪ੍ਰਧਾਨਗੀ
ਹੇਠ ਹੋਈ ਜਿਸ ਵਿੱਚ ਨੰਬਰਦਾਰਾ ਨੂੰ ਆ ਰਹੀਆਂ ਮੁਸਕਲਾ ਤੇ ਵਿਚਾਰ ਕੀਤਾ ਗਿਆ, ਇਸ ਮੌਕੇ
ਨੰਬਰਦਾਰਾ ਨੇ ਆਪਣੀਆਂ ਮੰਗਾ ਸਬੰਧੀ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਪ੍ਰਮੋਦ ਕੁਮਾਰ ਨੂੰ
ਦਿੱਤਾ ਉਨਾਂ ਦੱਸਿਆ ਕੀ ਉਨਾਂ ਨੇ ਮੰਗ ਪੱਤਰ ਵਿੱਚ ਸਰਕਾਰ ਤੋ ਮੰਗ ਕੀਤੀ ਕੀ ਨੰਬਰਦਾਰਾ ਦੀ
ਨੰਬਰਦਾਰੀ ਜੱਦੀ ਪੁਸਤੀ ਕੀਤੀ ਜਾਵੇ, ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ, ਬੱਸ ਪਾਸ ਦੀ
ਸਹੁਲਤ ਦਿੱਤੀ ਜਾਵੇ। ਉਨਾਂ ਚੀਮਾ ਸਬ ਤਹਿਸੀਲ ਦੇ ਦਫਤਰ ਦੀ ਉਸਾਰੀ ਕਰਨ ਦੀ ਮੰਗ ਵੀ ਕੀਤੀ
ਤੇ ਫਰਦ ਕੇਦਰ ਚਾਲੂ ਨਾ ਕਰਨ ਤੇ ਰੋਸ ਪ੍ਰਗਟ ਕੀਤਾ ਮੰਗ ਪੱਤਰ ਲੈਣ ਉਪਰੰਤ ਉਨ੍ਹਾਂ
ਨੰਬਰਦਾਰਾ ਨੂੰ ਵਿਸਵਾਸ ਦਿੱਤਾ ਕੀ ਉਹ ਇਸ ਮੰਗ ਪੱਤਰ ਨੂੰ ਸਰਕਾਰ ਤੱਕ ਭੇਜਣਗੇ । ਇਸ ਮੌਕੇ
ਰਜਿੰਦਰ ਸਿੰਘ ਸੇਰੋ ਸੈਕਟਰੀ, ਜਗਰੂਪ ਸਿੰਘ ਚੀਮਾ, ਗੁਰਮੇਲ ਸਿੰਘ, ਨਾਜਰ ਸਿੰਘ ਸੇਰੋ, ਦਰਸਨ
ਸਿੰਘ, ਬਲਵਿੰਦਰ ਸਿੰਘ ,ਜਰਨੈਲ ਸਿੰਘ ਸਾਹਪੁਰਕਲਾਂ ,ਨਾਥ ਸਿੰਘ ,ਜਸਵਿੰਦਰ ਕੋਰ, ਸਰਬਜੀਤ
ਕੋਰ, ਸੁਰਜੀਤ ਸਿੰਘ, ਗੁਰਪਾਲ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.