ਬੀ ਐਲ ਉ ਤੇ ਸੁਪਵਾਈਜ਼ਰ ਕਰਨ ਚੋਣ ਕਮਿਸ਼ਨ ਭਾਰਤ ਦੇ ਮੋਬਾਇਲ ਐਪ ਦੀ ਵਰਤੋ : ਐਸ ਡੀ ਐਮ |

0
652

ਪੱਟੀ, 17 ਫਰਵਰੀ (ਅਵਤਾਰ ਸਿੰਘ)

ਮਾਨਯੋਗ ਸੁਨੀਲ ਅਰੋੜਾ ਡਿਪਟੀ ਇਲੈਕਸ਼ਨ ਕਮਿਸ਼ਨਰ, ਚੋਣ ਕਮਿਸ਼ਨ ਭਾਰਤ ਦੇ ਨਿਰਦੇਸ਼ਾਂ ਅਨੁਸਾਰ ਚੋਣਕਾਰ ਰਜਿਸਟਰੇਸ਼ਨ ਅਫਸਰ 023 ਕਮ ਐਸ ਡੀ ਐਮ ਪੱਟੀ ਸੁਰਿੰਦਰ ਸਿੰਘ ਵੱਲੋ ਵਿਧਾਨ ਸਭਾ ਹਲਕਾ ਪੱਟੀ ਦੇ ਸੁਪਰਵਾਈਜ਼ਰਾਂ ਅਤੇ ਬੀ ਐਲ ਉ ਨਾਲ ਮੀਟਿੰਗ ਕੀਤੀ ਗਈ | ਐਸ ਡੀ ਐਮ ਪੱਟੀ ਸੁਰਿੰਦਰ ਸਿੰਘ ਨੇ ਮੀਟਿੰਗ ਨੂੰ ਸਬੰਧੋਨ ਕਰਦੇ ਸਮੂਹ ਬੀ ਐਲ ਉ ਅਤੇ ਸੁਪਰਵਾਈਜ਼ਰਾਂ ਨੂੰ ਆਪਣੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਚੋਣ ਕਮਿਸ਼ਨ ਭਾਰਤ ਦੇ ਮੋਬਾਇਲ ਐਪ ਦੀ ਵਰਤੋ ਕਰਨ ਦੇ ਹੁੱਕਮ ਦਿੱਤੇ ਅਤੇ ਇਸ ਐਪ ਵਿਚ ਫਾਰਮ ਨੰ: 6,7, 8 ਅਤੇ 8 ਉ ਦੀਆਂ ਐਪਲੀਕੇਸ਼ਨਾਂ ਵੋਟਰਾਂ ਪਾਸੋ ਲੈਣ ਲਈ ਆਖਿਆ ਗਿਆ | ਐਸ ਡੀ ਐਮ ਪੱਟੀ ਸੁਰਿੰਦਰ ਸਿੰਘ ਨੇ ਕਿਹਾ ਕਿ ਬੀ ਐਲ ਉ ਰਜਿਸਟਰਾਂ ਦੀ ਡਾਟਾ ਐਾਟਰੀ ਦੇ ਕੰਮ ਨੂੰ ਜਲਦ ਤੋ ਜਲਦ ਨਿਪਟਾ ਲੈਣ ਅਤੇ ਵੱਧ ਤੋ ਵੱਧ ਅੰਗਹੀਣ ਤੇ ਐਨ ਆਰ ਆਈ ਵੋਟਰਾਂ ਦੀ ਸ਼ਿਨਾਖਤ ਕਰਨ ਤੇ ਉਨਾਂ ਦੀ ਵੋਟਾਂ ਵੀ ਜ਼ਰੂਰ ਬਣਾਉਣ | ਇਸ ਮੀਟਿੰਗ ਵਿਚ ਤਹਿਸੀਲਦਾਰ ਸਰਬਜੀਤ ਸਿੰਘ ਥਿੰਦ, ਵਿਜੇ ਕੁਮਾਰ ਇਲੈਕਸ਼ਨ ਕਾਨੂੰਗੋ, ਅਨਿਲ ਕੁਮਾਰ, ਅਮਨਦੀਪ ਸਿੰਘ, ਮਲਕੀਤ ਸਿੰਘ, ਹਰਦਰਸ਼ਨ ਸਿੰਘ ਰੀਡਰ, ਕਾਰਜ਼ ਸਿੰਘ, ਜੋਗਾ ਸਿੰਘ, ਨਰਿੰਦਰ ਕੌਰ ਤੇ ਸਮੂਹ ਬੀ ਐਲ ਉ ਤੇ ਸੁਪਰਵਾਈਜ਼ਰ ਹਾਜ਼ਰ ਸਨ |
ਕੈਪਸ਼ਨ: ਬੀ ਐਲ ਉ ਦੀ ਮੀਟਿੰਗ ਨੂੰ ਸਬੰਧੋਨ ਕਰਦੇ ਐਸ ਡੀ ਐਮ ਪੱਟੀ ਸੁਰਿੰਦਰ ਸਿੰਘ ਤੇ ਹਾਜ਼ਰ ਸਮੂਹ ਸੁਪਰਵਾਈਜ਼ਰ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.