ਮਿੰਨੀ ਕਹਾਣੀ ” ਮਾਂ ਦਾ ਦੂਜਾ ਰੂਪ “

0
804

ਇੱਕ ਹਸਪਤਾਲ ਵਿੱਚ ” ਗੁਰਨਾਮ ” ਸਰਕਾਰੀ ਨੌਕਰੀ ਕਰਦਾ ਸੀ ,ਪਤਨੀ ਦੀ ਮੌਤ ਤੋਂ ਬਾਅਦ ਜਦੋਂ
” ਗੁਰਨਾਮ ” ਡਿਊਟੀ ਤੇ ਚਲਾ ਜਾਂਦਾ ਸੀ । ਤਾਂ ਉਸਦੀ ਗੁਆਢਣ ” ਕੈਲੋ ” ਬੱਚਿਆਂ ਨੂੰ ਅਕਸਰ
ਆਪਣੇ ਘਰ ਬਲਾ ਲਿਆ ਕਰਦੀ ਸੀ ,ਉਹ ਬੱਚਿਆਂ ਨੂੰ ਬਹੁਤ ਡਰਾਉਂਦੀ ਸੀ ਕਿ ਤੁਹਾਡੀ ਮਾਂ ਮਰਗੀ
ਹੁਣ ਤੁਹਾਡੇ ਪਿਓ ਨੇ ਦੂਜਾ ਵਿਆਹ ਕਰਵਾ ਲੈਣਾ ਫਿਰ ਉਹ ਤੁਹਾਨੂੰ ਬਹੁਤ ਮਾਰਿਆ ਕੁੱਟਿਆ
ਕਰੂਗੀ  ਅਕਸਰ ਬੱਚਿਆਂ ਨੂੰ ਹਰ ਰੋਜ਼ ਡਰਾਉਂਦੀ ਰਹਿੰਦੀ ਸੀ ।
ਬੱਚੇ ਇੱਕੋ ਗੱਲ ਕਹਿੰਦੇ ਸੀ ਨਾ ਸਾਡਾ ਪਾਪਾ ਇਸਤਰ੍ਹਾਂ ਨਹੀਂ ਕਰੇਂਗਾ
, ਪਾਪਾ ਨੂੰ ਮੰਮੀ ਮਰਣ ਤੋਂ ਪਹਿਲਾਂ ਇਹੀ ਗੱਲ ਕਹਿੰਦੇ ਸੀ ਜੇ ਮੈਂ ਮਰਗੀ ਤੁਸੀਂ ਦੂਜਾ
ਵਿਆਹ ਨਾਂ ਕਰਾਏਓ ਆਪਣੇ ਬੱਚਿਆਂ ਦੀ ਜਿੰਦਗੀ ਖਰਾਬ ਹੋ ਜਾਵੇਗੀ , ਫਿਰ ਪਾਪਾ ਮੰਮੀ ਨੂੰ ਇਹੋ
ਗੱਲ ਕਹਿੰਦੇ ਹੁੰਦੇ ਸੀ , ” ਜੀਤ ” ਮੈਂ ਤੇਰੇ ਨਾਲੋਂ ਬੱਚਿਆਂ ਨੂੰ ਵੱਧ ਪਿਆਰ ਕਰਦਾ ਹਾ ,
ਜਿਸ ਤਰ੍ਹਾਂ ਤੂੰ ਸੋਚ ਰਹੀ ਹੈ ਇਹ ਗੱਲ ਕਦੇ ਵੀ ਨਹੀਂ ਹੋਵੇਗੀ ।
” ਕੈਲੇ ” ਕਹਿਣ ਲੱਗੀ ਬੱਚਿਓ ਮਰਣ ਤੋਂ ਬਾਅਦ ਕੋਈ ਕਿਸੇ ਦੇ ਬੋਲਾਂ ਨੂੰ ਯਾਦ ਰੱਖਦਾ ਹੈ
ਇਹ ਤਾਂ ਜਿਉਂਦੇ ਜੀਅ ਦੀਆਂ ਗੱਲਾਂ ਨੇ ।ਗੁਆਢਣ ਦੀਆਂ ਗੱਲਾਂ ਸੁਣ ਕੇ ਬੱਚੇ ਬਹੁਤ ਡਰੇ ਹੋਏ
ਸਨ ।
ਅਜੇ ” ਜੀਤ ” ਨੂੰ ਮਰੀ ਹੋਈ ਨੂੰ ਥੋਡ਼ਾ ਚਿਰ ਹੋਇਆ ਸੀ , ਤਾਂ
ਰਿਸ਼ਤੇਦਾਰ ਅਤੇ  ਸਰੀਕੇ ਦੀਆਂ ਅੌਰਤਾਂ ਨੇ ” ਗੁਰਨਾਮ ” ਨੂੰ ਦੂਜਾ ਵਿਆਹ ਕਰਵਾਉਣ ਲਈ ਤੰਗ
ਕਰਨਾ ਸੁਰੂ ਕਰ ਦਿੱਤਾ ਕੋਈ ਕੁੱਛੁ ਬੋਲਦਾ ਕੋਈ ਕੁੱਛ ਬੋਲਦਾ ਹੁਣ ” ਗੁਰਨਾਮ ” ਦੀ ਕੋਈ ਪੇਸ਼
ਨਹੀਂ ਚੱਲ ਰਹੀ ਸੀ , ਉਸਨੇ ਇੱਕ ਦਿਨ ਮਜ਼ਬੂਰ ਹੋ ਕੇ ਵਿਆਹ ਵਾਰੇ ਹਾ ਕਰ ਦਿੱਤੀ !
ਹੁਣ ” ਗੁਰਨਾਮ ” ਨੇ ਬੱਚਿਆਂ ਦੀ ਪੑਵਾਹ ਨਾ ਕਰਦੇ ਹੋਏ ਨੇ ਦੂਜਾ ਵਿਆਹ ਕਰਵਾ
ਲਿਆ , ਹੁਣ ਬੱਚੇ ਬਹੁਤ ਹੀ ਡਰ ਚੁੱਕੇ ਸਨ ਜੋ ਇਕੱਲਿਆਂ ਹੋ ਕੇ ਆਪਣੀ ਪਹਿਲੀ ਮਾਂ ਨੂੰ ਯਾਦ
ਕਰਕੇ ਬਹੁਤ ਰੋਂਦੇ ਸਨ , ਅਤੇ ਮਾਂ ਮਾਂ ਕਰਕੇ ਬੋਲਦੇ ਸੀ ਮਾਂ ਅੱਜ ਪਾਪਾ ਨੇ ਤੇਰਾ ਨਾਲ
ਕੀਤੇ ਬਆਦੇ ਸਾਰੇ ਤੋਡ਼ ਦਿੱਤ ਨੇ ਸਾਡੀ ਜਿੰਦਗੀ ਦਾਅ ਤੇ ਲਾ ਦਿੱਤੀ , ਮਾਂ ਸਾਨੂੰ ਤੂੰ
ਆਪਣੇ ਕੋਲ ਹੀ ਲੈ ਜਾ ਅਸੀਂ ਤੇਰੇ ਬਿਨਾਂ ਨਹੀਂ ਰਹਿ ਸਕਦੇ !
ਇੱਕ ਦਿਨ  ਹਰ ਰੋਜ਼ ਦੀ ਤਰ੍ਹਾਂ ” ਗੁਰਨਾਮ ” ਅਤੇ ਉਸਦੀ ਦੂਸਰੀ
ਪਤਨੀ ” ਕੁਲਵਿੰਦਰ ” ਜੋ ਕੇ ਸਰਕਾਰੀ ਨੌਕਰੀ ਕਰਦੀ ਸੀ ਉਹ ਡਿਊਟੀ ਤੋਂ ਘਰ ਵਾਪਸ ਆਏ ਤਾਂ ”
ਕੁਲਵਿੰਦਰ ” ਕੀ ਦੇਖ ਰਹੀ ਹੈ ਕਿ ਬੱਚੇ ਬਹੁਤ ਡਰੇ ਹੋਇਆ ਹਨ , ” ਕੁਲਵਿੰਦਰ ” ਨੇ ਬੱਚਿਆਂ
ਨੂੰ ਆਪਣੇ ਕੋਲ ਆਉਣ ਲਈ ਕਿਹਾ , ਬੱਚੇ ਕੋਲ ਆਉਣ ਦੀ ਬਜਾਏ ਦੂਰ ਭੱਜ ਗਏ , ਸ਼ਾਮ ਹੋਈ ਖਾਣਾ
ਖਾਇਆ ਅਤੇ ਆਪੋ ਆਪਣੇ ਕਮਰੇ ਵਿੱਚ ਚਲੇ ਗਏ ” ਕੁਲਵਿੰਦਰ ” ਪਾਠੀ ਬੋਲਦੇ ਨਾਲ ਉੱਠੀ ਇਸਨਾਨ
ਕੀਤਾ ਅਤੇ ਚਾਹ ਬਣਾਉਣ ਲਈ ਰਸ਼ੋਈ ਵੱਲ ਗਈ ਤਾਂ ” ਕੁਲਵਿੰਦਰ ” ਨੇ ਅਚਾਨਕ ਬੱਚਿਆਂ ਦੇ ਕਮਰੇ
ਵੱਲ ਦੇਖਿਆ ਦਰਵਾਜ਼ਾ ਥੋਡ਼ਾ ਜਿਹਾ ਖੁਲਾ ਸੀ ਅਤੇ ਲਾਈਟ ਲੱਗੀ ਹੋਈ ਸੀ ਉਹ ਦੇਖ ਕਿ ਹੈਰਾਨ
ਹੋ ਗਈ  ” ਕੁਲਵਿੰਦਰ ” ਕਮਰੇ ਵੱਲ ਗਈ ਤਾਂ ਕੀ ਦੇਖ ਰਹੀ ਛੇ ਸੱਤ ਸਾਲ ਦੀ ਬੱਚੀ ਨੇ ਆਪਣਾ
ਛੋਟੇ ਭਰਾ ਜੋ ਕੇ ਦੋ ਤਿੰਨ ਸਾਲ ਦਾ ਸੀ ਆਪਣੀ ਗੋਦ ਵਿੱਚ ਪਾਇਆ ਹੋਇਆ ਸੀ , ਇੱਕ ਹੱਥ ਆਪਣੇ
ਛੋਟੇ ਭਰਾ ਦੇ ਸਿਰ ਤੇ ਫੇਰ ਰਹੀ ਸੀ ਅਤੇ ਦੂਸਰੇ ਹੱਥ ਵਿੱਚ ਆਪਣੀ ਪਹਿਲੀ ਮਾਂ ਦੀ ਫੋਟੋ
ਚੱਕੀ ਹੋਈ ਸੀ ਜਿਸ ਵੱਲ ਉਹ ਤੱਕ ਰਹਿ ਸੀ , ਇਹ ਸਭ ਕੁੱਝ ਦੇਖਦਿਆਂ ” ਕੁਲਵਿੰਦਰ ” ਦੇ
ਪੈਰਾਂ ਥੱਲਿਓ ਜ਼ਮੀਨ ਖਿਸਕ ਗਈ , ਅਤੇ ਅੰਦਰ ਗਈ ਬੱਚਿਆਂ ਨੂੰ ਪਿਆਰ ਦਿੱਤਾ ਅਤੇ ਕਿਹਾ ਮੈਂ
ਤੁਹਾਡੀ ਮਾਂ ਹੂੰ ਆਓ ਆਪਾਂ ਸਾਰੇ ਇਕੱਠੇ ਬਹਿ ਚਾਹ ਪੀਵਾਂਗੇ ,  ਬੱਚੇ ਅੰਦਰ ਗਏ ਅਤੇ ਇੱਕ
ਪਾਸੇ ਹੋ ਕੇ ਬੈਠਕ ਗਏ , ਅਤੇ ਅੰਦਰੋਂ ਬੱਚੇ ਡਰ ਰਹੇ ਸਨ , ਗੁਆਢਣ ਦੀਆਂ ਕੀਤੀਆਂ ਹੋਈਆਂ
ਗੱਲਾਂ ਚੇਤੇ ਆ ਰਹੀਆਂ ਸਨ ।
ਬੱਚੇ ਚਾਹ ਪੀ ਕੇ ਤਿਆਰ ਹੋ ਕੇ ਸਕੂਲ ਚਲੇ ਗਏ , ਬਾਅਦ ਵਿੱਚ ” ਕੁਲਵਿੰਦਰ ” ਨੇ
ਸਾਰੀ ਗੱਲਬਾਤ ” ਗੁਰਨਾਮ ” ਨੂੰ ਦੱਸੀ ਅਤੇ ਕਿਹਾ ਦੇਖੋ ਜੀ ਅੱਜ ਤੋਂ ਬਾਅਦ ਆਪਾਂ ਸਾਰੇ
ਇੱਕੋ ਕਮਰੇ ਵਿੱਚ ਸੁਆਉਣਾ ਹੋਵੇਗਾ , ਇਹ ਤੂੰ ਕੀ ਕਹਿ ਰਹੀ ਹੈ ” ਕੁਲਵਿੰਦਰ ” ਹਾਂ ਮੈਂ
ਠੀਕ ਹੀ ਕਹਿ ਰਹੀ ਹਾਂ , ਮੈਂ ਮਤਰੇਈ ਮਾਂ ਬਣ ਕੇ ਨਹੀਂ ਆਈ ਮੈਂ ਬੱਚਿਆਂ ਦੀ ਦੂਜੀ ਧਰਮ ਦੀ
ਮਾਂ ਬਣ ਕੇ ਆਈ ਆ , ਮੈਂ ਲੋਕਾਂ ਤੋਂ ਮਤਰੇਈ ਮਾਂ ਨਹੀ ਕਹਾਉਣਾ ।
” ਗੁਰਨਾਮ ” ਨੇ ਕੋਈ ਵੀ ਠੋਸ ਜਵਾਬ ਨਾਂ ਦਿੱਤਾ  ਅਤੇ ਆਪਣੀ ਡਿਊਟੀ ਤੇ ਚਲੇ ਗਏ , ਸ਼ਾਮ
ਨੂੰ ਕਿਸੇ ਕੰਮ ਕਾਰਣ ” ਗੁਰਨਾਮ ” ਘਰ ਆਉਣ ਤੋਂ ਲੇਟ ਹੋ ਗਿਆ  ” ਕੁਲਵਿੰਦਰ ” ਪਹਿਲਾਂ ਘਰ
ਪਹੁੰਚ ਗਈ , ਸਭ ਤੋਂ ਪਹਿਲਾਂ ਬੱਚਿਆਂ ਨੂੰ ਆਪਣੀ ਗੋਦ ਵਿੱਚ ਲਿਆ ਪਿਆਰ ਦਿੱਤਾ ,
ਫਿਰ ਰਸ਼ੋਈ ਦੇ ਕੰਮ ਵਿੱਚ ਜੁੱਟ ਗਈ , ਖਾਣਾ ਤਿਆਰ ਕੀਤਾ ਬੱਚੇ ਅਤੇ ਮਾਂ ਇਕੱਠਿਆਂ ਬੈਠ ਕੇ
ਖਾਣਾ ਖਾਂ ਰਹੇ ਸਨ , ਅਚਾਨਕ ” ਕੈਲੋ ” ਨੇ ਦਰਵਾਜ਼ੇ ਕੋਲ ਆ ਕੇ ਅਵਾਜ਼ ਮਾਰੀ ਵੇ ” ਗੁਰਨਾਮ
” ਘਰ ਹੀ ਹੈ ” ਕੁਲਵਿੰਦਰ ” ਬੋਲੀ ਆ ਜਾ ਭੈਣ ਲੰਘ ਆ ਉੁਹ ਤਾਂ ਅਜੇ ਅਏ ਨੀ , ਕੋਈ ਕੰਮ ਸੀ
ਨਹੀ ਕਹਿਕੇ ” ਕੈਲੋ ” ਅੰਦਰ ਆਈ ਤਾਂ ਕੀ ਦੇਖਿਆ ” ਕੁਲਵਿੰਦਰ ” ਬੱਚਿਆਂ ਨਾਲ ਬੈਠ ਕੇ ਰੋਟੀ
ਖਾ ਰਹੀ ਸੀ ਦੇਖ ਕੇ ਹੈਰਾਨ ਹੋ ਗਈ , ਇੰਨੇ ਨੂੰ ਛੋਟੀ ਬੱਚੀ ਬੋਲ ਉੱਠੀ ” ਅਾਂਟੀ ਤੂੰ
ਸਾਨੂੰ ਹਰ ਰੋਜ਼ ਕਿਹਾ ਕਰਦੀ ਸੀ ਥੋਡੀ ਦੂਜੀ ਮਾਂ ਆ ਜਾਣੀ ਤੁਹਾਨੂੰ ਬਹੁਤ ਮਾਰਿਆ ਕੁੱਟਿਆ
ਕਰੂਗੀ ਸਾਨੂੰ ਤਾਂ ਦੂਜੀ ਮਾਂ ਨੇ ਇੱਕ ਦਿਨ ਵੀ ਕੁੱਟਿਆ ਮਾਰਿਆ ਨੀ ਸਾਨੂੰ ਤੂਾਂ ਦੂਜੀ ਮਾਂ
ਵਿਚੋਂ ਪਹਿਲੀ ਵਾਲੀ ਮਾਂ ਹੀ ਦਿਖਾਈ ਦਿੰਦੀ ਹੈ ” ਕੈਲੋ ” ਆਪਣੀਆਂ ਗੱਲੋਂ ਤੇ ” ਕੁਲਵਿੰਦਰ
” ਅੱਗੇ ਬਹੁਤ ਸ਼ਰਮ ਮਹਿਸੂਸ ਕਰਦੀ ਹੋਈ ਆਪਣੇ ਨੂੰ ਘਰ ਵਾਪਸ ਆ ਗਈ ।
ਬੱਚਿਆਂ ਨੇ ਰੋਟੀ ਖਾਦੀ ਅਤੇ ਇੱਕ ਬੈੱਡ ਉਪਰ ਬੱਚਿਆਂ ਨਾਲ ” ਕੁਲਵਿੰਦਰ ”
ਲੇਟ ਗਈ , ਦੋਹਨਾ ਬੱਚਿਆਂ  ਨੂੰ ਆਪਣੀਆਂ ਬਾਹਾਂ ਦੇ ਸਰਾਣੇ ਦਿੱਤੇ , ਕਾਫੀ ਦੇਰ ਤੱਕ ਗੱਲਾਂ
ਕਰਦਿਆ ਕਰਦਿਆਂ ਗੂੜੀ ਨੀਂਦ ਸੌ ਗਏ ! ” ਗੁਰਨਾਮ ” ਦੇਰ ਬਾਅਦ ਰਾਤ ਨੂੰ ਘਰ ਆਇਆ ਅਤੇ ਦੇਖਿਆ
ਮਾਂ ਤੇ ਬੱਚੇ ਇੱਕੋ ਬੈੱਡ ਉਪਰ ਗੂੜੀ ਨੀਂਹ ਸੁੱਤੇ ਪਏ ਸੀ !  ” ਗੁਰਨਾਮ ” ਨੇ ਤਿੰਨਾਂ ਉਪਰ
ਕੰਬਲ ਦਿੱਤਾ , ਅਤੇ ਆਪਣੀ ਪਹਿਲੀ ਪਤਨੀ ਦੀ ਫੋਟੋ ਅੱਗੇ ਸਮੁੰਦਰ ਵਾਂਗ ਚਿਰਾਂ ਤੋਂ ਪਾਣੀ
ਨਾਲ ਭਰੀਆਂ ਅੱਖਾਂ ਢੇਰੀ ਕਰ ਰਿਹਾ ਸੀ ! ਅਤੇ ਕਹਿ ਰਿਹਾ ਸੀ ਮੇਰੇ ਕੋਲੋਂ ਤੇਰਾ ਦਿੱਤਾ
ਹੋਇਆ ਬਚਨ ਨਿਵਾਇਆ ਨਹੀਂ ਗਿਆ ਪਰ ਤੂੰ ਮੈਨੂੰ ਆਪਣੇ ਬੱਚਿਆਂ ਦੀ ਮਾਂ ਦਾ ਦੂਜਾ ਰੂਪ ਬਖਸ਼ਿਸ਼
ਜਰੂਰ ਕਰ ਦਿੱਤਾ ਹੈ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.