ਪਿੰਡ ਬਾਪਲਾ ਵਿਖੇ ਪ੍ਵਾਸੀ ਮਜਦੂਰ ਦਾ ਹੋਇਆ ਕਤਲ

0
752

ਸੰਦੌੜ 18 ਫਰਵਰੀ (ਹਰਮਿੰਦਰ ਸਿੰਘ ਭੱਟ ) ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਬਾਪਲਾ ਵਿਖੇ ਇੱਕ ਪ੍ਵਾਸੀ ਮਜੂਦਰ ਧਰਵਿੰਦਰ ਸਾਧਾ ਦਾ ਬਾਪਲਾ ਤੋਂ ਮਾਣਕੀ ਵੱਲ ਜਾਂਦੀ ਸੜਕ ਤੇ ਮੋਬਾਇਲ ਟਾਵਰ ਤੇ ਕੋਲ ਖੇਤਾਂ ਵਿੱਚ ਭੇਦ ਭਰੀ ਹਾਲਤ ਵਿੱਚ ਕਤਲ ਹੋਣ ਦਾ ਸਮਾਚਾਰ ਪ੍ਪਾਤ ਹੋਇਆ||ਇਸ ਕਤਲ ਬਾਰੇ ਥਾਣਾ ਸੰਦੌੜ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾਪਲਾ ਦੇ ਇੱਕ ਕਿਸ਼ਾਨ ਦੇ ਘਰ ਕੰਮ ਕਰਦੇ ਪ੍ਵਾਸੀ ਮਜੂਦਰ ਧਰਵਿੰਦਰ ਸਾਧਾ ਖੇਤਾਂ ਵਿੱਚ ਬਣੇ ਮੋਟਰ ਦੇ ਕੋਠੇ ਵਿੱਚ ਰਹਿੰਦਾ ਸੀ ਦਾ ਬਾਪਲਾ ਤੋਂ ਮਾਣਕੀ ਵੱਲ ਜਾਂਦੀ ਸੜਕ ਤੇ ਮੋਬਾਇਲ ਟਾਵਰ ਤੇ ਕੋਲ ਖੇਤਾਂ ਵਿੱਚ ਕਿਸੇ ਨਾਮੂਲਮ ਵਿਅਕਤੀਆਂ ਨੇ ਸਿਰ ਵਿੱਚ ਇੱਕ ਵੱਡਾ ਪੱਥਰ ਮਾਰਕੇ ਕਤਲ ਕਰ ਦਿੱਤਾ |ਪ੍ਵਾਸੀ ਮਜਦੂਰ ਦੇ ਘਰਾਂ ਿੱਵਚੋਂ ਲਗਦੇ ਚਾਚਾ ਅਜਾਨੇ ਕੈਲਾਸ ਸਾਧਾ ਦੇ ਬਿਆਨਾਂ ਦੇ ਅਧਾਰ ਤੇ ਨਾਮਲੂਮ ਵਿਅਕਤੀਆਂ ਖਿਲਾਫ 302 ਦਾ ਮਾਮਲਾ ਦਰਜ ਕਰਕੇ ਤਪਤੀਸ਼ ਸੁਰੂ ਕਰ ਦਿੱਤੀ ਅਤੇ ਲਾਸ ਨੂੰ ਪੋਸਟਮਾਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ|ਡੀ ਐਸ ਪੀ ਮਲੇਰਕੋਟਲਾ ਸ਼ੀ੍ ਯੋਗੀ ਰਾਜ ਅਤੇ ਸੰਦੌੜ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਅਸਥਾਨ ਤੇ ਪੁੱਜਕੇ ਸਥਿਤੀ ਜਾ ਜਾਇਜਾ ਲਿਆ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.