ਵਿਦਿਆਰਥੀਆਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ: ਸਹਾਇਕ ਸਿਵਲ ਸਰਜਨ

0
736

ਮਾਨਸਾ (ਤਰਸੇਮ ਸਿੰਘ ਫਰੰਡ) ਅੱਜ ਸਿਹਤ ਵਿਭਾਗ ਮਾਨਸਾ ਦੀ ਪੂਰੀ ਟੀਮ ਵੱਲੋਂ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ ਵਿਖੇ ਵੱਖ ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ
ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਆਪਣੇ ਭਾਸ਼ਣ ਵਿੱਚ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ
ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ
ਸਿਹਤਮੰਦ ਰਹਿਣ ਦੀ ਲੋੜ ਹੈ। ਸਿਹਤ ਤੋਂ ਬਿਨਾਂ ਅਸੀਂ ਨਾ ਹੀ ਚੰਗੀ ਵਿਦਿਆ ਹਾਸ਼ਲ ਕਰ ਸਕਦੇ
ਹਾਂ ਅਤੇ ਨਾ ਹੀ ਚੰਗੇ ਇਨਸਾਨ ਬਣ ਸਕਦੇ ਹਾਂ। ਉਹਨਾਂ ਕਿਹਾ ਕਿ ਨਰੋਈ ਸਿਹਤ ਲਈ ਘਰ ਦੀ ਦਾਲ
ਰੋਟੀ ਦਾ ਬੜਾ ਮਹੱਤਵ ਹੈ। ਮਾਨਸਿਕ ਸਿਹਤ ਦੀ ਗੱਲ ਕਰਦਿਆਂ ਡਾ. ਹਰਪਾਲ ਸਰਾਂ ਐਸ.ਐਮ.ਓ.
ਖਿਆਲਾ ਕਲਾਂ ਨੇ ਕਿਹਾ ਵਿਦਿਆਰਥੀਆਂ ਦੇ ਸੁਭਾਅ ਵਿੱਚ ਅਚਾਨਕ ਕੋਈ ਤਬਦੀਲੀ ਆਉਂਦੀ ਹੈ ਤਾਂ
ਕੋਈ ਮਾਨਸਿਕ ਰੋਗ ਦੀ ਨਿਸ਼ਾਨੀ ਹੋ ਸਕਦੀ ਹੈ। ਵਾਰ—ਵਾਰ ਭੁੱਲਣਾ, ਵਹਿਮ ਜਾਂ ਸ਼ੱਕ ਕਰਨਾ,
ਪੜ੍ਹਾਈ ਵਿੱਚ ਮਨ ਨਾ ਲੱਗਣਾ, ਡਰ ਲੱਗਣਾ ਅਤੇ ਆਪਣੇ ਸੰਗੀ ਸਾਥੀਆਂ ਤੋਂ ਵੱਖਰੇ ਰਹਿਣਾ
ਮਾਨਸਿਕ ਬਿਮਾਰੀ ਦੇ ਲੱਛਣ ਹੁੰਦੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਰੋਗ ਵਿਦਿਆਰਥੀ ਛੁਪਾ
ਕੇ ਰੱਖ ਲੈਂਦੇ ਹਨ ਜੋ ਕਿ ਜ਼ਿਆਦਾ ਖਤਰਨਾਕ ਹੁੰਦੇ ਹਨ। ਅਗਰ ਰੋਗ ਦਾ ਇਲਾਜ ਸਮੇਂ ਸਿਰ ਹੋ
ਜਾਵੇ ਤਾਂ ਜਲਦੀ ਠੀਕ ਹੋ ਜਾਂਦਾ ਹੈ। ਇਸ ਸਮੇਂ ਡਾ. ਸੰਤੋਸ਼ ਭਾਰਤੀ ਜਿਲ੍ਹਾ ਐਪੀਡੀਮਾਲੋਜਿਸਟ
ਨੇ ਕਿਹਾ ਕਿ ਖਾਂਸੀ, ਜੁਕਾਮ, ਗਲੇ ਵਿੱਚ ਦਰਜ ਜਾਂ ਸਾਹ ਲੈਣ ਵਿੱਚ ਤਕਲੀਫ ਸਵਾਇਨ ਫਲੂ ਦੇ
ਲੱਛਣ ਹੋ ਸਕਦੇ ਹਨ। ਜਦੋਂ ਅਜਿਹੀ ਸਮੱਸਿਆ ਆਵੇ ਤਾਂ ਤੁਰੰਤ ਡਾਕਟਰ ਦੀ ਸਹਾਇਤਾ ਲੈਣੀ
ਚਾਹੀਦੀ ਹੈ। ਇਸ ਸਮੇਂ ਦਰਸ਼ਨ ਸਿੰਘ ਭੰਮੇ ਸਹਾਇਕ ਮਲੇਰੀਆਂ ਅਫ਼ਸਰ ਨੇ ਕਿਹਾ ਕਿ ਤੰਬਾਕੂ ਦੇ
ਸਾਡੇ ਸਰੀਰ ਉਪਰ ਮਾੜੇ ਪ੍ਰਭਾਵ ਪੈਂਦੇ ਹਨ, ਵਿਦਿਆਰਥੀਆ ਨੂੰ ਮਾੜੀ ਸੰਗਤ ਤੋਂ ਬਚਣਾ ਚਾਹੀਦਾ
ਹੈ। ਉਹਨਾਂ ਕਿਹਾ ਕਿ ਬੀੜੀ ਸਿਗਰਟ ਦੇ ਧੂੰਏ ਨਾਲ ਫੇਫੜਿਆਂ ਦਾ ਕੈਂਸਰ ਹੁੰਦਾ ਹੈ ਅਤੇ
ਗੁੱਟਕਾ ਪਾਨ ਤੇ ਜਰਦੇ ਨਾਲ ਮੂੰਹ ਦਾ ਕੈਸ਼ਰ ਹੁੰਦਾ ਹੈ। ਇਸ ਸਮੇਂ ਰਾਮ ਕੁਮਾਰ ਸਿਹਤ
ਸੁਪਰਵਾਈਜਰ ਨੇ ਮਲੇਰੀਏ ਤੇ ਡੇਂਗੂ ਬੁਖਾਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ
ਕਿਹਾ ਕਿ ਵਿਦਿਆਰਥੀਆਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰ ਦੇ ਅੰਦਰ ਅਤੇ ਬਾਹਰ
ਖੜੇ ਹੋਏ ਪਾਣੀ ਦਾ ਨਿਪਟਾਰਾ ਤੁਰੰਤ ਕਰਨ ਤਾਂ ਕਿ ਮੱਛਰ ਪੈਦਾ ਹੀ ਨਾ ਹੋਵੇ। ਇਸ ਸਮੇਂ ਸਿਹਤ
ਸੁਪਰਵਾਈਜਰ ਕੇਵਲ ਸਿੰਘ ਨੇ ਕਿਹਾ ਕਿ ਦੁੱਧ, ਦਹੀ, ਲੱਸੀ, ਹਰੀਆ ਪੱਤੇਦਾਰ ਸਬਜੀਆਂ,
ਪੁੰਗਰੀਆਂ ਛਿਲਕੇ ਵਾਲੀਆਂ ਦਾਲਾਂ ਅਤੇ ਮੌਸਮੀ ਫਲ ਵਿਦਿਆਰਥੀਆਂ ਦੀ ਸਿਹਤ ਲਈ ਬੜੇ ਜਰੂਰੀ
ਹੁੰਦੇ ਹਨ। ਇਸ ਤੋਂ ਇਲਾਵਾ ਸਰੀਰ ਨੂੰ ਫਿੱਟ ਰੱਖਣ ਲਈ ਖੁੱਲ੍ਹੇ ਅਤੇ ਹਵਾਦਾਰ ਗਰਾਉੂਂਡਾ
ਵਿੱਚ ਖੇਡਣਾ ਚਾਹੀਦਾ ਹੈ। ਦਰਸ਼ਨ ਸਿੰਘ ਬਲਾਕ ਐਜੂਕੇਟਰ ਨੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ
ਰਹੀਆਂ ਸਕੀਮਾਂ ਜਿਸ ਵਿੱਚ ਰਾਸਟਰੀਆ ਬੀਮਾ ਯੋਜਨਾ ਕਾਯ੍ਰੀਕਰਮ ਦੀ ਗੱਲ ਕਰਦਿਆਂ ਕਿਹਾ ਕਿ
ਸਿਹਤ ਦੀ ਵਿਭਾਗ ਦੀ ਟੀਮ ਵੱਲੋਂ ਹਰ ਮਹੀਨੇ ਬੱਚਿਆਂ ਦਾ ਚੈਕਅੱਪ ਕੀਤਾ ਜਾਂਦਾ ਹੈ ਅਤੇ ਜੇਕਰ
ਕੋਈ ਕਰੌਨਿਕ ਬਿਮਾਰੀ ਪਾਈ ਜਾਂਦੀ ਹੈ ਤਾਂ ਉਸ ਦਾ ਇਲਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ
ਹੈ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਸਿੰਘ ਨੇ ਜਿੱਥੇ ਵਿਦਿਆਰਥੀਆਂ ਨੂੰ ਸਿਹਤ
ਸਬੰਧੀ ਨਿਯਮਾਂ ਦਾ ਪਾਲਣ ਕਰਨ ਲਈ ਜ਼ੋਰ ਦਿੱਤਾ ਉੱਥੇ ਆਈ ਹੋਈ ਟੀਮ ਦਾ ਧੰਨਵਾਦ ਵੀ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.