“ਸਿੱਖ ਰਾਸਟਰ ਦੀ ਰਾਜਧਾਨੀ ਵਿੱਚ ਤੁਹਾਡਾ ਸਵਾਗਤ ਐ”

0
807

ਰਾਮਪੁਰਾ ਫੂਲ, 20 ਫਰਵਰੀ ( ) ਬੀਤੇ ਕਈ ਦਿਨਾਂ ਤੋ ਪੂਰੇ ਉੱਤਰੀ
ਭਾਰਤ ਚ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਲੈ ਕੇ ਜਿੱਥੇ ਲੋਕਾ ਚ ਉਤਸੁਕਤਾ
ਬਣੀ ਹੋਈ ਆ , ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਵਾਦਤ ਬਿਆਨ ਤੋ
ਬਾਅਦ  ਸਿੱਖ ਹਲਕਿਆ ਚ ਕਨੇਡਾਂ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਲੈ ਕੇ ਅਥਾਹ ਜੋਸ ਤੇ ਉਤਸਾਹ
ਦਿਖਾਈ ਦੇ ਰਿਹਾ ਤੇ ਸਭ ਦੀਆਂ ਨਜਰਾਂ ਅੱਜ ਦੀ ਪੰਜਾਬ ਫੇਰੀ ਤੇ ਟਿਕੀਆ  ਹੋਈਆਂ ਹਨ । ਇਸ
ਸਬੰਧੀ ਸੋਸਲ ਮੀਡੀਆ ਤੇ ਸਿੱਖ ਰਾਸਟਰ ਦੀ ਮੰਗ ਕਰਨ ਵਾਲੇ ਸਿੱਖਾਂ ਨੇ ਸੋਸਲ ਮੀਡੀਆ ਤੇ ਆਪਣੇ
ਪੇਜਾਂ ਤੇ ” ਸਿੱਖ ਰਾਸਟਰ ਦੀ ਰਾਜਧਾਨੀ ਚ ਤੁਹਾਡਾ ਸਵਾਗਤ ਹੈ ” ਲਿਖਿਆ ਫਲੈਕਸ ਬੋਰਡ ਪਾਕੇ
ਪ੍ਰਧਾਨ ਮੰਤਰੀ ਦੇ ਅਮ੍ਰਿਤਸਰ ਪਹੁੱਚਣ ਨੂੰ ਲੈਕੇ ਆਪਣੇ ਦਿਲੀ ਵਲਵਲੇ ਪ੍ਰਗਟ ਕੀਤੇ ਹਨ । ਕਈ
ਥਾਈ ਖੁੱਲਾਂ ਸੱਦਾ ਨਾਮ ਦੇ ਪੋਸਟਰ ਪ੍ਰਕਾਸ਼ਿਤ ਕਰਕੇ ਸਮੂੰਹ ਪੰਥ ਦਰਦੀਆ ਨੂੰ ਬੁੱਧਵਾਰ
ਸਵੇਰੇ ਸਾਢ਼ੇ ਨੌ ਵਜੇ ਅਮ੍ਰਿਤਸਰ ਪਹੁੱਚਣ ਦਾ ਸੱਦਾ ਦਿੱਤਾ ਹੈ ਜਿਸ ਦਾ ਸਿੱਖ ਪੰਥ ਦੀ ਵੱਡੀ
ਗਿਣਤੀ ਨੇ ਆਪਣੇ ਆਪਣੇ ਫੇਸਬੁੱਕ ਪੇਜਾਂ ਤੇ ਪ੍ਰਦਰਸਨ ਕੀਤਾ ਇਸੇ ਤਰ੍ਹਾਂ ਪ੍ਰਧਾਨ ਮੰਤਰੀ
ਟਰੂਡੋ ਦੇ ਫੇਸਬੁੱਕ ਪੇਜ ਦਾ ਲਿੰਕ ਸੇਅਰ ਕਰਕੇ ਉਸ ਨੂੰ ਉਸ ਦੇ ਪੇਜ ਤੇ ਵਧਾਈਆ ਦੇਣ ਦਾ
ਸੱਦਾ ਦਿੱਤਾ ਜਾ ਰਿਹਾ ਹੈ।
ਗੱਲ ਕੀ ਇਸ ਸਮੇਂ ਪ੍ਰਧਾਨ ਮੰਤਰੀ ਟਰੂਡੋ ਦੀ ਪੰਜਾਬ ਚ ਖਾਸ ਕਰਕੇ ਸਿੱਖ ਹਲਕਿਆ ਚ ਸਿਖਰ ਤੇ
ਹੈ ਜਿਸ ਨੂੰ ਦੇਖ ਕੇ ਪੰਜਾਬ ਦੇ ਸਿਆਸੀ ਲੀਡਰ ਬੌਣੇ ਲੱਗਦੇ ਹਨ ।
ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਇਸ ਫੇਰੀ ਦੇ ਦੂਰ ਅੰਗਾਮੀ ਸਿੱਟਿਆਂ ਵਾਰੇ ਤਾ ਹਾਲੇ
ਕੁੱਝ ਨਹੀ ਕਿਹਾ ਜਾ ਸਕਦਾ ਪਰਤੂੰ ਪੰਜਾਬ ਤੇ ਵਿਦੇਸੀ ਸਿੱਖਾਂ ਚ ਪੰਜਾਬ ਦੇ ਅਖੌਤੀ ਲੀਡਰਾਂ
ਦੀ ਕੀ ਔਕਾਤ ਹੈ ਇਸ ਦਾ ਜਰੂਰ ਚਾਨਣ ਹੋ ਗਿਆ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.