ਸਕਰਜ਼ੇ ਦੀ ਚਪੇਟ ਵਿੱਚ ਆਏ ਕਿਸਾਨ ਨੇ ਕੀਤੀ ਖੁਦਕੁਸ਼ੀ

0
596

ਧੂਰੀ, 16 ਮਾਰਚ (ਪ੍ਵੀਨ ਗਰਗ) ਨੇੜਲੇ ਪਿੰਡ ਬਾਦਸ਼ਾਹਪੁਰ ਦੇ ਰਹਿਣ ਵਾਲੇ ਕਰਜ਼ੇ ਦੀ ਚਪੇਟ ਵਿੱਚ ਆਏ ਕਿਸਾਨ ਅਮਰੀਕ ਸਿੰਘ ਵੱਲੋਂ ਬੀਤੇ ਦਿਨੀਂ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪਾ੍ਪਤ ਹੋਇਆ ਹੈ| ਮਿ੍ਤਕ ਦੇ ਪਰਿਵਾਰ ਵੱਲੋਂ ਪਾ੍ਪਤ ਹੋਈ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮਿ੍ਤਕ ਅਮਰੀਕ ਸਿੰਘ (52) ਪੱੁਤਰ ਬਿੱਕਰ ਸਿੰਘ ਵਾਸੀ ਬਾਦਸ਼ਾਹਪੁਰ ਨੇ ਸਵੇਰੇ ਕਰੀਬ 10 ਕੁ ਵਜੇ ਪਿੰਡ ਦੇ ਨਜ਼ਦੀਕ ਰੇਲਵੇ ਲਾਈਨਾਂ ‘ਤੇ ਅੰਬਾਲਾ ਕੈਂਟ ਤੋਂ ਸ਼ੀ੍ ਗੰਗਾਨਗਰ ਜਾਣ ਵਾਲੀ ਪੈਸੇਂਜਰ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ| ਪਰਿਵਾਰ ਦੇ ਦੱਸਣ ਮੁਤਾਬਿਕ ਮਿ੍ਤਕ ਨੇ ਪਹਿਲਾਂ ਆਪਣੇ ਲੜਕੇ ਅਤੇ ਲੜਕੀ ਦੇ ਵਿਆਹ ਮੌਕੇ ਜ਼ਮੀਨ ਵੇਚੀ ਸੀ ਜਿਸ ਤੋਂ ਬਾਅਦ ਹੁਣ ਉਸ ਪਾਸ ਕਰੀਬ 26 ਵਿੱਘੇ ਜ਼ਮੀਨ ਹੀ ਰਹਿ ਗਈ ਸੀ| ਮਿ੍ਤਕ ਅਮਰੀਕ ਸਿੰਘ ਦੇ ਸਿਰ ਆੜ੍ਹਤੀਏ ਅਤੇ ਬੈਂਕਾਂ ਦਾ ਕਰੀਬ 20 ਲੱਖ ਰੁਪਏ ਦਾ ਕਰਜ਼ਾ ਚੜਿਆ ਹੋਇਆ ਸੀ| ਜੀ.ਆਰ.ਪੀ. ਪੁਲਿਸ ਧੂਰੀ ਵੱਲੋਂ ਮਿ੍ਤਕ ਦੇ ਪੱੁਤਰ ਗੁਰਪੀ੍ਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ|

 

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.