ਡੇਪੋ ਮੈਂਬਰ ਨੂੰ ਗੁਰੂ ਨਾਨਕ ਸਟੇਡੀਅਮ ਸਹੁੰ ਚੁਕਵਾਈ ਜਾਵੇਗੀ :- ਐਸ ਐਸ ਪੀ ਦਿਹਾਤੀ

0
434

ਜੰਡਿਆਲਾ ਗੁਰੂ 22 ਮਾਰਚ ਵਰਿੰਦਰ ਸਿੰਘ :- ਪੰਜਾਬ ਸਰਕਾਰ ਵਲੋਂ ਨਸ਼ਾ ਰੋਕੂ ਮੁਹਿੰਮ ਦੇ
ਤਹਿਤ ਸ਼ੁਰੂ ਕੀਤੀ ਗਈ ਡੇਪੋ ਸਕੀਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ । ਇਸ ਸਬੰਧੀ ਐਸ ਐਸ
ਪੀ ਦਿਹਾਤੀ ਅੰਮ੍ਰਿਤਸਰ ਪਰਮਪਾਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਵਲੋਂ ਕਲ੍ਹ 23 ਮਾਰਚ ਖਟਕੜ ਕਲਾਂ ਤੋਂ ਸ਼ੁਰੂ ਕੀਤੀ ਜਾ ਰਹੀ ਇਸ ਮੁਹਿੰਮ ਦੇ ਤਹਿਤ ਆਨਲਾਈਨ
ਸਾਰੇ ਪੰਜਾਬ ਵਿਚ 11 ਤੋਂ 12 ਵਜੇ ਤੱਕ ਜਿਲ੍ਹਾ ਪੱਧਰ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ ਅਤੇ
ਇਸੇ ਸਬੰਧ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਡੇਪੋ ਮੈਂਬਰਾਂ ਨੂੰ ਕਲ੍ਹ 23 ਮਾਰਚ ਗੁਰੂ
ਨਾਨਕ ਸਟੇਡੀਅਮ ਅੰਮ੍ਰਿਤਸਰ ਵਿਚ ਸਹੁੰ ਚੁਕਵਾਈ ਜਾਵੇਗੀ ।
ਡੀ ਐਸ ਪੀ ਜੰਡਿਆਲਾ ਸ੍ਰ ਗੁਰਪ੍ਰਤਾਪ ਸਿੰਘ ਸਹੋਤਾ ਨੇ ਪੱਤਰਕਾਰ ਨੂੰ
ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਤੋਂ 13000 ਦੇ ਕਰੀਬ ਡੇਪੋ ਮੈਂਬਰ ਬਣ ਚੁਕੇ ਹਨ ਅਤੇ ਉਮੀਦ
ਕੀਤੀ ਜਾਂਦੀ ਹੈ ਕਿ ਹੁਣ ਨਸ਼ੇੜੀਆਂ, ਨਸ਼ੇ ਦੇ ਸੌਦਾਗਰਾਂ ਆਦਿ ਨੂੰ ਠੱਲ ਪਾਉਣ ਵਿਚ ਡੇਪੋ
ਮੈਂਬਰ ਪੂਰਾ ਸਹਿਯੋਗ ਦੇਣਗੇ । ਇਸ ਮੁਹਿੰਮ ਦੇ ਤਹਿਤ ਹੁਣ ਹਲਕਾ ਜੰਡਿਆਲਾ ਗੁਰੂ ਦੇ ਨਾਲ
ਨਾਲ ਸਾਰੇ ਪੰਜਾਬ ਵਿਚੋਂ ਨਸ਼ੇ ਦੇ ਅੱਤਵਾਦ ਨੂੰ ਜਲਦੀ ਹੀ ਖਤਮ ਕਰ ਦਿਤਾ ਜਾਵੇਗਾ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.