ਸ਼ਹੀਦੇ ਆਜਮ ਸ੍ਰ ਭਗਤ ਸਿੰਘ ,ਰਾਜਗੁਰੂ,,ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ਖੇਡੇ

0
662

ਮਾਨਸਾ  ( ਤਰਸੇਮ ਸਿੰਘ ਫਰੰਡ ) ਪੰਜਾਬ ਕਲਾ ਮੰਚ ਮਾਨਸਾ ਵੱਲੋਂ ਸ਼ਹੀਦੇ ਆਜਮ ਭਗਤ ਸਿੰਘ
,ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ  ਨਾਟਕ ਸ਼ਹਿਰ   ਦੇ ਡਾਕਟਰ ਅੰਬੇਡਕਰ ਰੇਹੜੀ ਮਜਦੂਰ
ਯੂਨੀਅਨ ਦੇ ਦਫਤਰ ਤੇ ਆਟੋ ਰਿਕਸ਼ਾ ਸਟੈਂਡ ਵਿਖੇ ,,,ਨਾਟਕ ,,,ਏਕਤਾ ,,ਜੋ ਕਿ ਮਜਦੂਰ ਜਮਾਤ
ਦੀਆਂ ਮੁਸ਼ਕਲਾਂ ਨੂੰ ਦਰਸਾਉਂਦਾ ,ਅਤੇ ਦਰਸ਼ਨ ਮਿਤਵਾ ਦਾ ਲਿਖਿਆ ਨਾਟਕ ,,,ਕੁਰਸੀ ਨਾਚ ਨਚਾਏ
,,,,,ਜੋ ਕਿ ਅੱਜ ਦੇ ਨੇਤਾਵਾਂ ਅਤੇ ਲੋਕਾਂ  ਦੇ ਹਲਾਤਾਂ  ਦੀ ਦਾਸਤਾਨ ਜੋ ਕਿ  ਪਿਛਲੇ 70
ਸਾਲਾਂ ਤੋਂ ਜੁਲਮ ਦਾ ਫੰਦਾ ਗਰੀਬ ਲੋਕਾਂ ਦੇ ਗਲ਼ ਦੇ ਹੋਰ ਕਸਿਆ ਜਾ ਰਿਹਾ ਹੈ  । ਤਰਾਸਦੀ ਇਹ
ਹੈ ਕਿ ਜੁਲਮ ਦੇ ਖਿਲਾਫ ਉੱਠੀ ਅਵਾਜ਼ ਨੂੰ ਕਦੇ ਵੀ ਦਵਾਇਆ ਨਹੀਂ ਜਾ ਸਕਦਾ ਇਹਨਾਂ ਵਿਚਾਰਾਂ
ਦਾ ਪ੍ਰਗਟਾਵਾ ਪੰਜਾਬ ਕਲਾ ਮੰਚ ਦੇ ਨਿਰਦੇਸ਼ਕ ਤਰਸੇਮ ਰਾਹੀ ਨੇ ਕੀਤਾ । ਉਹਨਾਂ ਕਿਹਾ ਕਿ
ਪੰਜਾਬ ਥੀਏਟਰ ਹਮੇਸ਼ਾ ਹੀ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ । ਪੰਜਾਬੀ
ਗੀਤਾਂ ਵਿੱਚ ਦਿਨੋਂ ਦਿਨ ਲੱਚਰਤਾ ਨੂੰ ਪਰਫੂਲਤ ਕਰ ਰਹੇ  ਗੀਤ ਗਾਉਣ ਵਾਲੇ ਗਾਇਕਾਂ ਨੂੰ ਆੜੇ
ਹੱਥੀਂ ਲੈਦਿਆਂ ਕਿਹਾ ਕਿ ਪਹਿਲਾਂ ਆਪਣੇ ਘਰ ਬੈਠੀਆਂ ਭੈਣਾਂ ,ਮਾਂਵਾ ਵੱਲ ਵੇਖ ਲੈਣ ।
ਗਾਇਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਆਪਣੇ ਸਮਾਜ ਵਿੱਚ ਰਹਿੰਦੀਆਂ ਧੀਆਂ ਭੈਣਾਂ ਨੂੰ ਆਪਣਾ
ਸਮਝਕੇ ਵੇਖਣ ਤੇ ਇਸ ਗੱਲ ਦਾ ਅਹਿਸਾਸ ਆਪਣੇ ਆਪ ਹੀ ਹੋ ਜਾਵੇਗਾ । ਇਸ ਮੌਕੇ ਉਹਨਾਂ ਨਾਲ
ਹੋਰਨਾਂ ਨਾਟਕਾਰਾਂ ਤੋਂ ਇਲਾਵਾ ਜਗਦੀਸ਼ ਮਿਸਤਰੀ ,ਇਕਬਾਲ ਤੇ ਭੋਲਾ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.