ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਬੁਰਜ ਢਿੱਲਵਾਂ ਵਿਖੇ ਅਧਿਆਪਕ ਗੁਰਮੇਲ ਸਿੰਘ ਯਾਦਗਾਰੀ ਸਮਾਰਟ ਕਲਾਸ ਰੂਮ ਅਤੇ ਸਕੂਲ ਵੈਨ  ਦਾ ਉਦਘਾਟਨ

0
356

ਮਾਨਸਾ। ( ਤਰਸੇਮ ਸਿੰਘ ਫਰੰਡ ) ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਬੁਰਜ ਢਿੱਲਵਾਂ ਜਿਲ੍ਹਾ
ਮਾਨਸਾ ਵਿਖੇ ਪਿਛਲੇ ਦਿਨੀਂ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਇਸੇ ਸਕੂਲ ਦੇ ਈਟੀਟੀ
ਅਧਿਆਪਕ ਸਰਦਾਰ ਗੁਰਮੇਲ ਸਿੰਘ ਸੇਠੀ ਨੂੰ ਸਮਰਪਿਤ ਯਾਦਗਾਰੀ ਸਮਾਰਟ ਕਲਾਸ ਰੂਮ ਦਾ ਉਦਘਾਟਨ
24 ਮਾਰਚ ਨੂੰ ਗੁਰਮੇਲ ਸਿੰਘ ਦੇ ਪਿਤਾ ਜਸਵੀਰ ਸਿੰਘ, ਮਾਤਾ ਬਲਵੀਰ ਕੌਰ,ਪਤਨੀ ਪਰਮਜੀਤ ਕੌਰ,
ਭੈਣ ਮਨਦੀਪ ਕੌਰ,ਭਰਾ ਅਜਮੇਰ ਸਿੰਘ ਅਤੇ ਗੁਰਮੇਲ ਸਿੰਘ ਦੇ ਬੱਚਿਆਂ ਦੁਆਰਾ ਉਪ ਜਿਲ੍ਹਾ
ਸਿਖਿਆ ਅਫਸਰ ਰਾਮਜੀਤ ਸਿੰਘ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤਵਿੰਦਰ ਕੌਰ, ਸੈਂਟਰ ਹੈੱਡ
ਟੀਚਰ ਮੈਡਮ ਮਹਿੰਦਰ ਕੌਰ , ਸੁਖਦੇਵ ਸਿੰਘ ਸਰਪੰਚ ਉੱਭਾ,ਵੀਰਾ ਸਿੰਘ ਸਰਪੰਚ ਬੁਰਜ ਢਿੱਲਵਾਂ
, ਦੋਵਾਂ ਪਿੰਡਾਂ ਦੇ ਪਤਵੰਤਿਆਂ ਅਤੇ ਸਮਾਜ ਭਲਾਈ ਕਲੱਬਾਂ ਦੀ ਹਾਜਰੀ ਵਿੱਚ ਕੀਤਾ ਗਿਆ। ਇਸ
ਮੌਕੇ ਤੇ ਸਕੂਲ ਵੈਨ ਦਾ ਵੀ ਰਸਮੀ ਉਦਘਾਟਨ ਕੀਤਾ ਗਿਆ। ਇਥੇ ਪਹੁੰਚੇ ਹੋਏ ਪਤਵੰਤੇ ਸੱਜਣਾਂ
ਨੇ ਸਕੂਲ ਦੇ ਵਿਕਾਸ ਲਈ ਦਾਨ ਵੀ ਦਿੱਤਾ। ਸਮੂਹ ਸਟਾਫ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ
ਸਾਰੇ ਦਾਨੀ ਸੱਜਣਾਂ ਅਤੇ ਇਸ ਮੌਕੇ ਤੇ ਪਹੁੰਚੀਆਂ ਹੋਈਆਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ
ਕੀਤਾ ਗਿਆ। ਦੋਵਾਂ ਪਿੰਡਾਂ ਦੀਆਂ ਪੰਚਾਇਤਾਂ,ਪਤਵੰਤਿਆਂ,ਸਕੂਲ ਵਿਦਿਆਰਥੀਆਂ ਦੇ ਮਾਪਿਆਂ
ਅਤੇ  ਸਕੂਲ ਪ੍ਰਬੰਧਕ ਕਮੇਟੀ ਵੱਲੋਂ  ਇਸ ਮੌਕੇ ਤੇ ਸਕੂਲ ਦੇ ਵਿਕਾਸ ਅਤੇ ਨਵੇਂ ਸੈਸ਼ਨ ਲਈ
ਦਾਖਲੇ ਵਧਾਉਣ ਲਈ ਵਿਚਾਰ ਚਰਚਾ ਕੀਤੀ ਗਈ। ਸਕੂਲ ਦੇ ਬੱਚਿਆਂ ਵੱਲੋਂ ਪੜ੍ਹਾਈ ਨਾਲ ਸੰਬੰਧਤ
ਪੇਸ਼ਕਾਰੀਆਂ ਕੀਤੀਆਂ ਗਈਆਂ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.