–ਸਾਈਕਲ ਗਰੁੱਪ ਨੇ ਸ਼ਹੀਦ ਭਗਤ ਸਿੰਘ ਨੂੰ ਕੀਤੀਆਂ ਫੁੱਲ ਮਾਲਾਵਾਂ ਭੇਟ

0
340

ਮਾਨਸਾ   ( ਤਰਸੇਮ ਸਿੰਘ ਫਰੰਡ ) ਮਾਨਸਾ ਦੇ ਸਾਈਕਲ ਗਰੁੱਪ ਵਲੋਂ ਅੱਜ ਸ਼ਹੀਦ ਭਗਤ ਸਿੰਘ ਦੇ
ਸ਼ਹੀਦੀ ਦਿਹਾੜੇ ਮੌਕੇ ਸ਼ਹਿਰ ਵਿੱਚ ਸਾਈਕਲ ਰੈਲੀ ਕਰਕੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦਾ
ਹੌਕਾ ਦਿੱਤਾ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।

ਸ਼ਹੀਦਾਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਇਹ ਹੋਕਾ ਅੱਜ ਮਾਨਸਾ
ਦੇ ਸਾਈਕਲ ਗਰੁੱਪ ਵਲੋਂ ਡੀ ਐਸ ਪੀ ਬਹਾਦਰ ਸਿੰਘ ਰਾਓ ਅਤੇ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ
ਹੇਠ ਸ਼ਹਿਰ ਵਿਚ ਕੱਢੀ ਸਾਈਕਲ ਰੈਲੀ ਦੌਰਾਨ ਦਿੱਤਾ ਬੱਸ ਸਟੈਂਡ ਮਾਨਸਾ ਤੋਂ ਸ਼ੁਰੂ ਹੋਈ ਇਹ
ਸਾਈਕਲ ਰੈਲੀ ਬਜਾਰਾਂ ਵਿਚੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੋਕ ਵਿੱਚ ਪਹੁੰਚਣ ਤੇ ਸਾਈਕਲ
ਗਰੁੱਪ ਮੈਂਬਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਇਸ ਮੌਕੇ
ਸੰਬੋਧਨ ਕਰਦਿਆਂ ਮਾਨਸਾ ਨਗਰ ਕੌਂਸਿਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ
ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਸਾਡੇ ਲਈ ਅਜਾਦੀ ਲੈ ਕੇ ਦਿਤੀ ਸੀ ਜਿੰਨਾ ਦੀ ਬਦੌਲਤ
ਅੱਜ ਅਸੀਂ ਅਜਾਦੀ ਦਾ ਨਿੱਘ ਮਾਣ ਰਹੇ ਹਾਂ ਊਨਾ ਕਿਹਾ ਕਿ ਸਾਨੂੰ ਅੱਜ ਸ਼ਹੀਦੀ ਦਿਹਾੜੇ ਮੌਕੇ
ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਸ਼ਹੀਦਾਂ ਦੀ ਸੋਚ ਤੇ
ਪਹਿਰਾ ਦੇਈਏ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.