ਦਿੱਲੀ ਦੇ ਧਰਨੇ ਵਿੱਚ ਵੱਡੀ ਪੱਧਰ ਤੇ ਕਿਸਾਨ ਕਰਨਗੇ ਸ਼ਮੂਲੀਅਤ

0
448

ਮਾਨਸਾ ( ਤਰਸੇਮ ਸਿੰਘ ਫਰੰਡ ) ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਦੇ ਮਹਾਂ
ਕਿਸਾਨ ਸਭਾ ਦੇ ਹੁਕਮਾਂ ਅਨੁਸਾਰ  ਦਿੱਲੀ ਦੇ ਰਾਮਲੀਲਾ ਗਰਾਂਉਂਡ ਵਿੱਚ ਚਲ ਰਹੇ ਧਰਨੇ ਨੂੰ
ਕਾਮਯਾਬ ਕਰਨ ਲਈ ਇਥੋਂ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ । ਅੱਜ ਪੱਤਰਕਾਰ ਮਿਲਣੀ ਵਿੱਚ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੂਰ ਦੇ ਆਗੂਆਂ ਗੁਰਮੇਲ ਸਿੰਘ ਖੋਖਰ ਅਤੇ ਝੁਨੀਰ ਦੇ
ਪ੍ਰਧਾਨ ਦੇ ਪ੍ਰਧਾਨ ਬਲਵੀਰ ਸਿੰਘ ਝੰਡੂਕੇ  ਹਰਦੇਵ ਸਿੰਘ ਮਾਨਾ ਸਪਾਲ਼ ਕੋਠੇ ਨੇ ਦੱਸਿਆ ਕਿ
ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ 22
ਫਰਵਰੀ ਤੋਂ ਰਾਮਲੀਲਾ ਗਰਾਂਉਂਡ ਵਿੱਚ ਧਰਨਾ ਦਿੱਤਾ ਹੋਇਆ ਹੈ ਜਿਸ ਵਿੱਚ ਪੰਜਾਬ ਦੇ ਪ੍ਰਧਾਨ
ਜਗਜੀਤ ਸਿੰਘ ਡੱਲੇਵਾਲ਼   ਦੀ ਹਾਲਤ ਨਾਜੁਕ ਬਣੀ ਹੋਈ ਹੈ । ਕਿਸਾਨ ਮਹਾਂ ਸਭਾ ਦੀ ਰਹਿਨੁਮਾਈ
ਹੇਠ ਚਲ ਰਹੇ ਇਸ ਮਹਾਂ ਕੁੰਭ ਵਿੱਚ ਕਿਸਾਨ ਆਗੂਆਂ ਤੋਂ ਇਲਾਵਾ ਅੰਨਾ ਹਜਾਰੇ ਵੀ ਸ਼ਾਮਿਲ ਹਨ ।
ਇਸ ਮਹਾਂ ਕੁੰਭ ਨੂੰ ਕਾਮਯਾਬ ਕਰਨ ਵਾਸਤੇ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ
ਹੈ । 29 ਫਰਵਰੀ ਦੇ ਮਹਾਂ ਕੁੰਭ ਵਿੱਚ ਪੂਰੇ ਪੰਜਾਬ ਤੋਂ ਇਲਾਵਾ ਮਾਨਸਾ ਜਿਲੇ ਵਿਚੋਂ ਭਾਰੀ
ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.