* ਬਸਪਾ ਵਰਕਰਾਂ ਨੇ ਅੰਬੇਡਕਰ ਚੌਂਕ ਵਿੱਚ ਫੂਕਿਆ ਮੋਦੀ ਸਰਕਾਰ ਦਾ ਪੁਤਲਾਮੋਦੀ ਸਰਕਾਰ ਦੇ ਇਸਾਰੇ ਤੇ ਹੀ ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਵਿਰੁੱਧ ਲਏ ਜਾ ਰਹੇ ਹਨ

0
687

ਬਸਰਾਲੁਧਿਆਣਾ 25 ਮਾਰਚ (     ) ਬਹੁਜਨ ਸਮਾਜ ਦੀ ਜਿਲ•ਾ ਇਕਾਈ ਨੇ ਅੱਜ ਪ੍ਰਧਾਨ
ਜੀਤ ਰਾਮ ਬਸਰਾ ਦੀ ਅਗਵਾਈ ਹੇਠ ਅੰਬੇਡਕਰ ਚੌਂਕ ‘ਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ
ਫੂਕਿਆ। ਇਸ ਮੌਕੇ ਜੁੜੇ ਬਸਪਾ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ
ਇਸਨੂੰ ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀਆਂ ਦੀ ਵਿਰੋਧੀ ਦੱਸਿਆ। ਬਸਪਾ ਵਰਕਰਾਂ
ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਨੁਸੂਚਿਤ ਜਾਤੀ ਅਤੇ ਜਨ ਜਾਤੀ ਵਰਗਾਂ ਦੇ ਬਾਰੇ ‘ਚ ਲਏ
ਗਏ ਫੈਸਲੇ ਕਾਰਨ ਕਾਫੀ ਗੁੱਸਾ ਦੇਖਿਆ ਜਾ ਰਿਹਾ ਸੀ ਅਤੇ ਉਹ ਇਸਦੇ ਲਈ ਕੇਂਦਰ ਦੀ ਮੋਦੀ
ਸਰਕਾਰ ਨੂੰ ਦੋਸ਼ੀ ਆਖ ਰਹੇ ਸਨ। ਇਸ ਸਬੰਧੀ ਗੱਲ ਕਰਦਿਆਂ ਸ੍ਰੀ ਬਸਰਾ ਨੇ ਕਿਹਾ ਕਿ ਦੇਸ਼ ਭਰ
ਵਿੱਚ ਦਲਿਤਾਂ ਨੂੰ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰਕੇ ਮਾਰਿਆ ਕੁੱਟਿਆ ਜਾ ਰਿਹਾ ਹੈ ਇਸਦੇ
ਬਾਵਯੂਦ ਉਨ•ਾਂ ਦੀ ਕਿਤੇ ਸੁਣਵਾਈ ਨਹੀ ਹੋ ਰਹੀ। ਉਨ•ਾਂ ਨੂੰ ਆਪਣੇ ਨਾਲ ਹੋਈ ਅਣਮਨੁੱਖੀ
ਵਤੀਰੇ ਦੀ ਪੁਲਿਸ ਸਿਕਾਇਤ ਦਰਜ ਕਰਵਾਉਣ ਲਈ ਹੀ ਥਾਣਿਆਂ ਵਿੱਚ ਚੱਕਰ ਲਗਾਉਣੇ ਪੈਂਦੇ ਹਨ। ਇਸ
ਵਰਗ ਨੂੰ ਰਾਹਤ ਦੇÎ ਦੀ ਬਜਾਏ ਸੁਪਰੀਮ ਕੋਰਟ ਨੇ ਇਨ•ਾਂ ਵਰਗਾਂ ਦੇ ਵਿਰੁੱਧ ਹੀ ਫੈਸਲਾ ਦੇ
ਦਿੱਤਾ ਹੈ। ਅਸੀ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ ਪਰ ਇਸ ਫੈਸਲੇ ਨੂੰ ਮੋਦੀ ਸਰਕਾਰ ਦੇ
ਇਸਾਰੇ ਤੇ ਦਿੱਤਾ ਗਿਆ ਫੈਸਲਾ ਆਖ ਇਸਦੀ ਨਿੰਦਾ ਕਰਦੇ ਹਾਂ। ਉਨ•ਾਂ ਕਿਹਾ ਕਿ ਇਸ ਫੈਸਲੇ ਦੇ
ਲਾਗੂ ਹੋਣ ਨਾਲ ਸਿਕਾਇਤ ਹੋਣ ਵਾਲੀ ਐਫ ਆਈ ਆਰ ਪੁਲਿਸ ਦੇ ਰਹਿਮੋ ਕਰਮ ਤੇ ਸੁੱਟ ਦਿੱਤੀ ਗਈ
ਹੈ ਅਤੇ ਭੂਤਕਾਲ ਵਿੱਚ ਪੁਲਿਸ ਦੀ ਏਹ ਅਫਸਰਸ਼ਾਹੀ ਕਦੇ ਵੀ ਦਲਿਤਾਂ ਦੇ ਪੱਖ ‘ਚ ਨਹੀ ਭੁਗਤੀ।
ਇਸਤੋਂ ਇਲਾਵਾ ਉਨ•ਾਂ ਇਰਾਕ ‘ਚ ਕੀਤੇ ਕਤਲ 39 ਭਾਰਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ
ਕਰਦਿਆਂ ਵਿਦੇਸ਼ ਮੰਤਰੀ ਵੱਲੋਂ ਚਾਰ ਸਾਲ ਤੱਕ ਸੱਚਾਈ ਨੂੰ ਛੁਪਾਉਣ ਦੀ ਨਿੰਦਾ ਕੀਤੀ ਅਤੇ
ਪੀੜਤ ਪਰਿਵਾਰਾਂ ਲਈ ਆਰਥਿਕ ਸਹਾਇਤਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰ ਨੌਕਰੀ ਦੇਣ ਦੀ
ਮੰਗ ਵੀ ਕੀਤੀ। ਉਨ•ਾਂ ਪੋਸਟ ਮੈਟਰਿਕ ਸਕਾਲਰਸਿਪ ਦੀ ਦੇਰੀ ਕਾਰਨ ਪੜਾਈ ਛੱਡਣ ਵਾਲੇ
ਵਿਦਿਆਰਥੀਆਂ ਦੀ ਰੁਕੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ
ਗਰੀਬਾਂ ਚੋਂ ਅਫਸਰ ਨਹੀ ਬਲਕਿ ਮਜਦੂਰ ਪੈਦਾ ਕਰਨਾ ਚਾਹੁੰਦੀ ਹੈ। ਉਨ•ਾਂ ਆਰਥਿਕ ਪੱਖੋਂ ਹੋਰ
ਪਿਛੜ ਰਹੇ ਪਿਛੜੇ ਵਰਗਾਂ ਲਈ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਵੀ ਕੀਤੀ। ਇਸ
ਮੌਕੇ ਪ੍ਰਗਣ ਬਿਲਗਾ, ਵਿੱਕੀ ਕੁਮਾਰ, ਰਾਜਿੰਦਰ ਨਿੱਕਾ, ਡਾ: ਸੁਰਿੰਦਰ ਜੱਖੂ, ਪਵਨ ਕੁਮਾਰ,
ਵਿੱਕੀ ਬਹਾਦਰਕੇ, ਰਵੀ ਕਾਂਤ ਜੱਖੂ, ਕਮਲ ਬੌਧ, ਕੇਤਨ ਕੁਮਾਰ, ਧਰਮਿੰਦਰ ਸਿੰਘ, ਹਰਮੇਸ਼
ਜਨਾਗਲ, ਸ਼ੰਕਰ ਦਾਸ ਲੋਈ, ਦਿਨੇਸ਼ ਬਸਰਾ, ਹੰਸਰਾਜ, ਰਾਜੂ ਬਾਂਗੜ, ਜਸਪਾਲ ਭੌਰਾ, ਨਰੇਸ਼ ਬਸਰਾ,
ਮੀਤ ਬੈਂਸ, ਮਿੰਟੂ, ਖਵਾਜਾ ਪ੍ਰਸਾਦ, ਅਨੁਜ ਕੁਮਾਰ ਅਤੇ ਹੋਰ ਹਾਜਰ ਸਨ।  *

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.