ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਉ 1 ਅਪ੍ਰੈਲ ਨੂੰ ਦੀਨਾਨਗਰ ਵਿਖੇ

0
420

ਸੰਗਰੂਰ ,27 ਮਾਰਚ (ਕਰਮਜੀਤ  ਰਿਸ਼ੀ   )ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾ ਰਹੇ
ਪੰਜਾਬ  ਦੇ  ਸਮੂਹ ਆਧਿਆਪਕ   ਵਰਗ ਕੈਪਟਨ   ਸਰਕਾਰ  ਨਾਲ  ਆਰ ਪਾਰ  ਦੀ  ਲੜਾਈ  ਦਾ  ਵਿਗਲ
ਵੱਜਾ  ਦਿੱਤਾ ਹੈ । ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ   ਬਚਾਓ ਮੰਚ ਦੇ ਸੂਬਾਈ  ਆਗੂ
ਜਸਵਿੰਦਰ ਸਿੰਘ ਸਿੱਧੂ ਅਤੇ ਮੱਖਣ ਸਿੰਘ ਤੋਲਾਵਾਲ ਨੇ ਪ੍ਰੈਸ ਨੂੰ ਜਾਣਕਾਰੀ ਦੀਦਿਆਂ ਦੱਸਿਆ
ਕਿ ਕੈਪਟਨ ਸਰਕਾਰ ਦੇ ਲਾਰਿਆਂ ਤੋਂ ਹੁਣ ਆਧਿਆਪਕ ਵਰਗ ਪੂਰੀ ਤਰਾਂ ਅੱਕ ਚੁਕਾ ਹੈ ਸਰਕਾਰ ਬਣਨ
ਤੋਂ ਪਹਿਲਾਂ ਆਧਿਆਪਕ ਦੇ ਧਰਨਿਆਂ ਵਿਚ ਆ ਕੇ ਝੁਠੇ ਵਾਧੇ ਕਰਨ ਵਾਲੇ ਕੈਪਟਨ ਕੋਲ ਹੁਣ
ਆਧਿਆਪਕ ਨਾਲ ਗੱਲ ਕਾਰਨ ਦਾ ਟਾਈਮ ਤੱਕ ਨਹੀਂ ਜਿਸ ਨੂੰ ਯਾਦ ਕਰਵਾਉਣ ਲਈ ਪੰਜਾਬ ਦੇ ਕਰੀਬ
5੦.੦੦੦ ਆਧਿਆਪਕ 1 ਅਪ੍ਰੈਲ ਨੂੰ ਦੀਨਾਨਗਰ ਵਿਚ ਹੱਲਾ ਬੋਲਣਗੇ ਜੇ ਲੋੜ ਪਈ ਲੈ ਪੁੱਕੇ ਮੋਰਚੇ
ਵਿਚ ਵੀ ਤਬਦੀਲ ਕੀਤਾ ਜਾ ਸਕਦਾ ਹੈ,
ਮੱਖਣ ਤੋਲਾਵਾਲ ਨੇ ਦੱਸਿਆ ਕੇ ਪੂਰਨ ਮੰਗਾ ਤੱਕ ਸੰਗਰਸ਼ ਜਾਰੀ ਰਹੇਗਾ । ਇਸ ਮੌਕੇ ਕੁਲਵਿੰਦਰ
ਸਿੰਘ ਜਹਾਂਗੀਰ,  ਜਸਵੀਰ  ਸਿੰਘ,  ਜੁਝਾਰ ਸਿੰਘ ਆਦਿ ਆਧਿਆਪਕ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.