ਮੰਡੀ ਗਿੱਦੜਬਾਹਾ ਜੋ ਕੀ ਅੱਜ ਵੀ ਵਿਕਾਸ ਦੇ ਕੰਮਾ ਤੋ ਅਧੂਰੀ ਹੈ

0
415

ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਜੋ ਕੀ ਅੱਜ ਵੀ ਵਿਕਾਸ ਦੇ ਕੰਮਾ ਤੋ ਅਧੂਰੀ
ਹੈ ਇਸ ਮੰਡੀ ਤੋ ਕਈ ਐੱਮ ਐੱਲ ਏ ਬਣੇ ਅਤੇ ਕਈ ਮੰਤਰੀ ਇਥੋ ਤੱਕ ਕੀ ਪੰਜਾਬ ਦੇ ਸਾਬਕਾ ਮੁੱਖ
ਮੰਤਰੀ ਸ ਪ੍ਰਕਾਸ ਸਿੰਘ ਬਾਦਲ ਇਸ ਮੰਡੀ ਤੋ ਹੀ ਕਾਮਯਾਬ ਹੋਏ ਸਨ ਅਤੇ ਇਥੇ ਹੀ ਬਸ ਨਹੀ
ਹੁੰਦੇ ਇਸ ਮੰਡੀ ਤੋ ਹੀ ਪੰਜਾਬ ਦੇ ਖਜਾਨਾ ਮੰਤਰੀ ਸ ਮਨਪ੍ਰੀਤ ਸਿੰਘ ਬਾਦਲ਼॥ਨੂੰ ਵੀ ਇਥੋ ਤੱਕ
ਪਹੁੰਚਣ ਤੱਕ ਇਸ ਮੰਡੀ ਨਿਵਾਸੀਆ ਦਾ ਬੜਾ ਯੋਗਦਾਨ ਰਿਹਾ ਹੈ ਪਰ ਇਸ ਮੰਡੀ ਦੇ ਨੋਜਵਾਨਾ ਬਾਰੇ
ਅਤੇ ਮੰਡੀ ਦੇ ਲੋਕਾ ਬਾਰੇ ਅੱਜੇ ਤੱਕ ਕਿਸੇ ਵੀ ਸਰਕਾਰ ਨੇ ਤੇ ਕਿਸੇ ਐੱਮ ਐੱਲ ਏ ਮੰਤਰੀ ਨੇ
ਕੋਈ ਨੋ ਜਵਾਨਾ ਵਾਸਤੇ ਕੋਈ ਰੋਜਗਾਰ ਦਾ ਕੋਈ ਉਪਰਾਲਾ ਤੱਕ ਨਹੀ ਕੀਤਾ ਇਸ ਸਬੰਧੀ ਕੁਝ ਲੋਕਾ
ਨੇ ਦਰਸਨ ਸਿੰਘ ਗੁਰਜੱਟ ਸਿੰਘ ,ਪ੍ਰੀਤਮ ਸਿੰਘ ਮਲਕੀਤ ਸਿੰਘ ਨੇ  ਦੱਸਿਆ ਕਿ ਪੰਜਾਬ ਦੇ ਵਿੱਚ
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇ ਇਸ ਹੱਲਕਾ ਕੁਝ ਨਹੀ ਬਣਿਆ ਤੇ ਹੁਣ ਤਾ ਬਨਣਾ ਹੀ
ਕੀ ਹੈ ਉਨ੍ਰਾ ਕਿਹਾ ਕਿ ਜਦੋ ਕੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ॥ਸਿੰਘ ਬਾਦਲ ਹਰ
ਵਾਰ ਜਦੋ ਕੋਈ ਚੋਣਾ ਹੁੰਦਿਆ ਸਨ ਉਸ ਸਮੇ ਇਹੇ ਗੱਲਾ ਹੀ ਕਹਿੰਦੇ ਸਨ ਕੀ ਇਹੇ ਗਿੱਦੜਬਾਹਾ
ਮੰਡੀ ਮੇਰੀ ਲਾਡਲੀ ਮੰਡੀ ਅਤੇ ਇਸ ਮੰਡੀ ਦੇ ਲੋਕਾ ਨਾਲ ਮੇਰਾ ਪਰਿਵਾਰਕ ਰਿਲੇਸਨ ਹਨ ਪਰ ਹੁਣ
ਉਸ ਬਾਦਲ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਕੀ ਜਦੋ ਤਾ ਕੋਈ ਚੋਣਾ ਹੁੰਦਿਆ ਹਨ ਉਸ ਸਮੇ ਤਾ
ਇਹੇ ਗਿੱਦੜਬਾਹਾ ਮੰਡੀ ਤੁਹਾਡੀ ਲਾਡਲੀ ਮੰਡੀ ਬਣ ਜਾਦੀ ਸੀ ਅਤੇ ਇਸ॥ਮੰਡੀ ਦੇ ਲੋਕਾ ਨਾਲ
ਤੁਹਾਡੇ ਪਰਿਵਾਰਕ ਰਿਲੇਸਨ ਬਣ ਜਾਦੇ ਪਰ ਅੱਜ ਤੱਕ ਤਾ ਇਸ ਮੰਡੀ ਲਈ ਤੁਸੀ ਕੁਝ ਨਹੀ ਕੀਤਾ ਇਸ
ਮੰਡੀ ਦੇ ਨੋਜਵਾਨ ਜੋ ਕੀ ਅੱਜ ਵੀ ਬੇਰੋਜਗਾਰ ਫਿਰਦੇ ਹਨ ਉਨ੍ਰਾ ਕਿਹਾ ਕਿ ਉਸ ਤੋ ਬਾਅਦ
ਪੰਜਾਬ ਦੇ ਮੋਜੂੰਦਾ ਖਜਾਨਾ ਮੰਤਰੀ ਸ ਮਨਪ੍ਰੀਤ ਸਿੰਘ ਬਾਦਲ ਵੀ ਇਸ ਹਲਕੇ ਤੋ ਚਾਰ ਵਾਰ ਐੱਮ
ਐੱਲ ਏ ਬਣੇ ਅਤੇ ਪੰਜਾਬ ਦੇ ਖਜਾਨਾ ਮੰਤਰੀ ਵੀ ਹਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਅਤੇ
ਹੁਣ ਵੀ ਪੰਜਾਬ ਦੀ ਕਾਗਰਸ ਸਰਕਾਰ ਚੋ ਵੀ ਪੰਜਾਬ ਦੇ ਖਜਾਨਾ ਮੰਤਰੀ ਵੀ ਹਨ ਪਰ ਉਸ ਸਮੇ
ਉਨ੍ਰਾ ਨੇ ਵੀ ਇਸ ਹਲਕੇ ਲਈ ਕੁਝ ਨਹੀ ਕੀਤਾ ਨਾ ਤਾ ਕੋਈ ਫੈਕਟਰੀ ਵਗੈਰਾ ਲਗਾਈ ਅਤੇ ਨਾ ਹੀ
ਬੇਰੋਜਗਾਰ ਲੋਕਾ ਲਈ ਕੋਈ ਰੋਜਗਾਰ ਦੇ ਸਾਧਨ ਕੀਤੇ ਪਰ`ਹੁਣ ਉਸ ਤੋ ਬਾਅਦ ਇਸ ਹਲਕੇ ਤੋ ਦੂਸਰੀ
ਵਾਰ ਜੈਤੂ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕੀ ਇਸ ਮੰਡੀ ਦੇ ਲੋਕਾ ਦੇ ਦਿਲਾ ਤੇ ਰਾਜ
ਕਰ ਰਹੇ ਹਨ ਕਿਉਕਿ ਉਨ੍ਰਾ ਨੇ ਜੋ ਉੱਪਰ ਰਾਲੇ ਕੀਤੇ ਹਨ ਉਹੋ ਤਾ ਪੰਜਾਬ ਦੀ ਪਿੱਛਲ਼ੀ ਸਰਕਾਰ
ਸਮੇ ਪੰਜਾਬ ਦੇ ਖਜਾਨਾ ਮੰਤਰੀ ਨੇ ਨਹੀ ਕੀਤੇ ਹੋਣੇ ਉਨ੍ਰਾ ਕਿਹਾ ਕੀ ਜੋ ਕੰਮ ਇਸ ਹਲਕੇ ਦੇ
ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੇ ਹਨ ਜਿਵੇ ਕੀ ਇਸ ਮੰਡੀ ਚੋ ਇਕ ਗੈਸ ਏਜੰਸੀ
ਹੋਣ ਕਾਰਨ ਲੋਕਾ ਨੂੰ ਸਵੇਰੇ ਚਾਰ ਵੱਜੇ ਤੋ ਵੱਡੀਆ ਵੱਡੀਆ ਲਾਈਣਾ ਚੋ ਲੱਗਕੇ ਗੈਸ ਸਿੰਲਡਰ
ਲੈਣੇ ਪੈਦੇ ਸਨ ਪਰ ਜਦੋ ਤਾ ਇਸ ਹਲਕੇ ਦਾ ਐੱਮ ਐੱਲ ਏ ਰਾਜਾ ਵੜਿੰਗ ਬਣਿਆ ਹੈ ਹੁਣ ਤਾ ਗੈਸ
ਏਜੰਸੀਆ ਵਾਲੇ ਹਰ ਸ਼ਮੇ ਗਲੀਆ ਚੋ ਗੈਸ ਸਿਲੰਡਰ ਲੈ ਕੇ ਇਸ ਤਰ੍ਰਾ ਘੁੰਮਦੇ ਫਿਰਦੇ ਹੁੰਦੇ ਹਨ
ਜਿਵੇ ਕੋਈ ਸਬਜੀ ਰੇਹੜੀ ਵਾਲਾ ਸਬਜੀ ਵੇਚਣ ਆਈਆ ਹੋਵੇ ਉਨ੍ਰਾ ਕਿਹਾ ਕਿ ਜਿਵੇ ਕੀ ਮਲੋਟ ਮੰਡੀ
ਵਾਲਿਆ ਨੇ ਰੇਲਵੇ ਸਟੇਸਨ ਤੇ ਧਰਨੇ ਲਗਾਕੇ  ਸੁਰਾਹੇ ਰੇਲਾ ,ਨਿਦੇੜ ਸਾਹਿਬ ਜੋ ਦੋ ਰੇਲ
ਗੱਡੀਆ ਰੁੱਕਣ ਲਗਾਈਆ ਸਨ ਮਲੋਟ ਸਟੇਸਨ ਤੇ ਪਰ ਗਿੱਦੜਬਾਹਾ ਮੰਡੀ ਨੂੰ ਇਸ ਤਰ੍ਰਾ ਦੀ ਕੋਈ
ਨੋਬਤ ਤੱਕ ਨਹੀ ਆਉਣ ਦਿੱਤੀ ਹਲਕਾ ਵਿਧਾਇਕ ਨੇ ਪਰ ਹੁਣ ਜੇ ਗੱਲ ਕਰਿਆ ਇਸ ਹਲਕੇ ਦੇ ਵਿਕਾਸ
ਦੇ ਕੰਮਾ ਲਈ ਕੁਝ ਸਮਾ ਤਾ ਜਰੂਰ ਲੱਗੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਜੋ ਕਿਹਾ ਹੈ ਉਹੋ ਕਰਕੇ ਵੀ ਦਿਖਾਉਣਗੇ ਅਤੇ ਜੋ ਵਾਧੇ ਇਸ ਹਲਕੇ ਦੇ ਵਿਧਾਇਕ ਸਾਹਿਬ ਨੇ ਕੀਤੇ
ਹਨ ਲੋਕਾ ਨਾਲ ਉਹੋ ਵੀ ਟਾਈਮ ਆਉਣ ਤੇ ਜਰੂਰ ਹੋਣਗੇ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.