ਮਨਪ੍ਰੀਤ ਬਾਦਲ ਬੇਬੁਨਿਆਦ ਦੂਸ਼ਣਬਾਜ਼ੀ ਕਰਨ ਤੋਂ ਬਾਜ ਆਉਣ :ਯੂਥ ਅਕਾਲੀ ਦਲ

0
753

ਅੰਮ੍ਰਿਤਸਰ 30 ਮਾਰਚ (  ) ਯੂਥ ਅਕਾਲੀ ਦਲ  ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ
ਈਰਖਾ ਵੱਸ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ‘ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਨ ਤੋਂ ਬਾਜ
ਆਉਣ ਲਈ ਕਿਹਾ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ
ਇਕ ਮੀਟਿੰਗ ਉਪਰੰਤ ਕਿਹਾ ਕਿ ਵਿਤ ਮੰਤਰੀ ਵਜੋਂ ਫ਼ੇਲ੍ਹ ਹੋ ਚੁਕੇ ਮਨਪ੍ਰੀਤ ਬਾਦਲ ਨੇ ਆਪਣੀ
ਸ਼ਾਖ਼ ਬਚਾਉਣ ਅਤੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਬਾਦਲ ਪਰਿਵਾਰ ਨੂੰ
ਨਿਸ਼ਾਨਾ ਬਕਾ ਕੇ ਬੁਖਲਾਹਟ ਅਤੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਉਸ ਨੂੰ ਇਕ
ਚੰਗੇ ਡਾਕਟਰ ਦੀ ਲੋੜ ਹੈ। ਯੂਥ ਆਗੂਆਂ ਨੇ ਮਨਪ੍ਰੀਤ ਬਾਦਲ ਵੱਲੋਂ ਸਰਦਾਰਨੀ ਸੁਰਿੰਦਰ ਕੌਰ
ਬਾਦਲ ਦੀ ਅੰਤਿਮ ਅਰਦਾਸ ਮੌਕੇ ਲੰਗਰ ਨੂੰ ਲੈ ਕੇ ਕੀਤੀ ਗਈ ਰਾਜਨੀਤੀ ਨੂੰ ਅਤਿ ਨੀਵੇਂ ਪੱਧਰ
ਦਾ ਦਸਿਆ। ਉਨ੍ਹਾਂ ਵਿਤ ਮੰਤਰੀ ਨੂੰ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸ:
ਸੁਖਬੀਰ ਸਿੰਘ ਬਾਦਲ ਦੀ ਚੁਨੌਤੀ ਕਬੂਲ ਕਰਨ ਜਾਂ ਫਿਰ ਸਿਆਸਤ ਛੱਡ ਦੇਣ ਲਈ ਕਿਹਾ ਹੈ।ਉਨ੍ਹਾਂ
ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਈਰਖਾ ਵੱਸ ਤਹਿਜ਼ੀਬ ਵੀ ਭੁੱਲ ਗਿਆ ਹੈ। ਉਹ ਸ:
ਪਰਕਾਸ਼ ਸਿੰਘ ਬਾਦਲ ਦਾ ਅਹਿਸਾਨਮੰਦ ਹੋਣ ਦੀ ਥਾਂ ਉਨ੍ਹਾਂ ਖ਼ਿਲਾਫ਼ ਆਪਣੀ ਭੜਾਸ ਕੱਢ ਰਿਹਾ ਹੈ।
ਯੂਥ ਆਗੂਆਂ ਨੇ ਕਿਹਾ ਕਿ ਮਨਪ੍ਰੀਤ ਨੇ ਕੇਵਲ ਬਾਦਲ ਪਰਿਵਾਰ ਨਾਲ ਹੀ ਗ਼ੱਦਾਰੀ ਨਹੀਂ ਕੀਤੀ
ਸਗੋਂ ਕਾਂਗਰਸ ਖ਼ਿਲਾਫ਼ ਆਜ਼ਾਦੀ ਦੀ ਦੂਜੀ ਲੜਾਈ ਦੇ ਨਾਮ ‘ਤੇ ਖਟਕਲ ਕਲਾਂ ‘ਚ ਸ਼ਹੀਦਾਂ ਦੀ ਮਿਟੀ
ਮੁੱਠ ‘ਚ ਲੈ ਕੇ ਖਾਦੀ ਗਈ ਸੌਂ ਤੋਂ ਮੁਨਕਰ ਹੋ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸਘਾਤ
ਕਰਚੁਕਿਆ ਹੈ। ਜੋ ਕਿ ਨਿਜ਼ਾਮ ਬਦਲਣ ਅਤੇ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦਾ ਢੰਡੋਰਾ
ਪਿੱਟਦਿਆਂ ਸਤਾ ਦੇ ਲਾਲਚ ‘ਚ ਕਾਂਗਰਸ ‘ਚ ਜਾ ਕੇ ਉਨ੍ਹਾਂ ਹੀ ਲੋਕਾਂ ਦੀ ਡੰਡੌਤ ਕਰ ਰਿਹਾ
ਜਿਨ੍ਹਾਂ ਨੂੰ ਇਸ ਨੇ ਸਭ ਤੋਂ ਵਧ ਭ੍ਰਿਸ਼ਟ ਕਿਹਾ ਸੀ।  ਸ਼ਹੀਦਾਂ ਦੀ ਭੂਮੀ ਨਾਲ ਗ਼ੱਦਾਰੀ ਕਰ
ਕੇ ਖ਼ੁਦ ਕਾਂਗਰਸ ਦੀ ਕਾਲੀ ਭੇਡ ਬਣ ਗਿਆ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.