ਅਮਰਜੀਤ ਸਿੰਘ ਅਕਾਊਟੈਂਟ ਨੂੰ ਸੇਵਾ ਮੁਕਤ ਹੋਣ ਤੇ ਦਿੱਤੀ ਨਿੱਘੀ ਵਿਦਾਇਗੀ।

0
529

ਆਲਮਗੀਰ,੩੧ ਮਾਰਚ ( ) ਸ੍ਰ:ਅਮਰਜੀਤ ਸਿੰਘ ਅਕਾਊਟੈਂਟ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ
(ਲੁਧਿਆਣਾ) ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ । ਇਸ ਮੌਕੇ ਸਮੁੱਚੇ ਸਟਾਫ
ਮੈਂਬਰਾਂ ਵੱਲੋਂ ਆਯੋਜਿਤ ਕੀਤੀ ਗਈ ਵਿਦਾਇਗੀ ਪਾਰਟੀ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ
ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰ ਰੇਸ਼ਮ ਸਿੰਘ ਨੇ ਕਿਹਾ ਕਿ ਸ੍ਰ ਅਮਰਜੀਤ
ਸਿੰਘ ਅਕਾਊਟੈਂਟ ਨੇ ੩੮ ਸਾਲ ਗੁਰੁ ਘਰ ਦੀ ਸੇਵਾ ਕਰਨ ਉਪ੍ਰੰਤ ਅੱਜ ਸੇਵਾ ਮੁਕਤ ਹੋ ਗਏ
ਹਨ।ਉਹਨਾਂ ਨੇ ਕਿਹਾ ਕਿ ਮਿੱਠ ਬੋਲੜੇ ਤੇ ਨਿਮਰ ਸੁਭਾਅ ਵਾਲੇ ਸ੍ਰ ਅਮਰਜੀਤ ਸਿੰਘ ਨੇ
ਸ਼੍ਰੋਮਣੀ ਕਮੇਟੀ ਵੱਲੋਂ ਮਿਲੀ ਹਰ ਡਿਊਟੀ ਨੂੰ ਪੂਰੀ ਲਗਨ , ਇਮਾਨਦਾਰੀ ਤੇ ਮਿਹਨਤ ਨਾਲ
ਨਿਭਾਇਆ ਹੈ ਅਤੇ ਵੱਖ-ਵੱਖ ਗੁਰਦੁਆਰਿਆਂ ਵਿੱਚ ਡਿਊਟੀ ਕਰ ਕੇ ਇੱਕ ਕੁਸ਼ਲ ਪ੍ਰਬੰਧਕ ਦੇ ਰੂਪ
ਵਜੋਂ ਵਿਚਰੇ ਹਨ,ਖਾਸ ਕਰਕੇ ਉਹਨਾਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਚਰਨ
ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁ:ਸ੍ਰੀ ਮੰਜੀ ਸਾਹਿਬ ਵਿਖੇ ਗੁਰ ਬਖਸ਼ਿਸ਼ ਸਦਕਾ ਬੇਦਾਗ ਸੇਵਾ
ਨਿਭਾਈ ਹੈ।ਸਾਡੀ ਅਰਦਾਸ ਹੈ ਕਿ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ , ਤੰਦਰੁਸਤੀ
ਬਖਸ਼ਣ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਰਹਿਣ।ਇਸ ਸਮੇਂ ਉਚੇਚੇ ਤੌਰ ਤੇ
ਵਿਦਾਇਗੀ ਪਾਰਟੀ ਵਿੱਚ ਆਪਣੀਆਂ ਸ਼ੁਭਕਾਮਨਾਵਾਂ ਦੇਣ ਲਈ ਪੁੱਜੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ
ਮੀਤ ਪ੍ਰਧਾਨ ਜਥੇ: ਹਰਪਾਲ ਸਿੰਘ,ਸ੍ਰ ਰਘਬੀਰ ਸਿੰਘ ਸਹਾਰਨਮਾਜਰਾ, ਸ੍ਰ: ਚਰਨ ਸਿੰਘ ਆਲਮਗੀਰ
ਮੈਂਬਰ ਸਾਹਿਬਾਨ ਸ਼੍ਰੋਮਣੀ ਕਮੇਟੀ,ਸ:੍ਰ ਗੁਰਮੀਤ ਸਿੰਘ ਬੁੱਟਰ ਮੀਤ ਸਕੱਤਰ ਸ਼੍ਰੋਮਣੀ
ਗੁ:ਪ੍ਰ:ਕਮੇਟੀ,ਸ੍ਰ: ਕੁਲਦੀਪ ਸਿੰਘ ਔਲਖ ਗੁ: ਇੰਸਪੈਕਟਰ, ਨੇ ਸਾਂਝੇ ਰੂਪ ਵਿੱਚ ਸ੍ਰ
ਅਮਰਜੀਤ ਸਿੰਘ ਅਕਾਉਟੈਂਟ ਦੀਆ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮੁੱਚੇ ਸਟਾਫ ਦੇ
ਕਰਮਚਾਰੀ ਉਹਨਾਂ ਤੋਂ ਸੇਧ ਪ੍ਰਾਪਤ ਕਰਨ ਤਾਂ ਕਿ  ਉਹ ਵੀ ਆਪਣੀ ਡਿਊਟੀ ਪੂਰੀ ਲਗਨ ਤੇ
ਇਮਾਨਦਾਰੀ ਨਾਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕਰ ਸਕਣ।ਇਸ ਸਮੇਂ ਮੈਨੇਜਰ ਸ੍ਰ ਰੇਸ਼ਮ ਸਿੰਘ ਦੀ
ਅਗਵਾਈ ਹੇਠ ਸਮੂਹ ਸਟਾਫ ਮੈਂਬਰਾਂ ਅਤੇ ਕਾਰ ਸੇਵਾ ਵਾਲੇ ਬਾਬਾ ਹਰਪਿੰਦਰ ਸਿੰਘ ਭਿੰਦਾ ਵੱਲੋਂ
ਸ੍ਰ ਅਮਰਜੀਤ ਸਿੰਘ ਅਕਾਊਟੈਂਟ ਨੂੰ ਸੇਵਾ ਮੁਕਤ ਹੋਣ ਤੇ ਦਸ਼ਮੇਸ਼ ਪਿਤਾ ਦੀ ਯਾਦਗਾਰੀ ਤਸਵੀਰ ,
ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਵਿਦਾਇਗੀ ਪਾਰਟੀ ਦੌਰਾਨ ਸ੍ਰ
ਅਮਰਜੀਤ ਸਿੰਘ ਅਕਾਊਟੈਂਟ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਮੈਂ ਆਪਣੇ ਸੀਨੀਅਰ
ਪ੍ਰਬੰਧਕਾਂ ਤੋਂ ਬਹੁਤ ਕੁੱਝ ਸਿਖਿਆ ਹੈ ਜਿਸ ਨੂੰ ਅਮਲ ਵਿੱਚ ਲਿਆ ਕੇ ਹੀ ਮੈਂ ਆਪਣੀਆ
ਸੇਵਾਵਾਂ ਕਰ ਸਕਿਆ ਹਾਂ।ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਸਮੂਹ ਪ੍ਰਬੰਧਕਾਂ , ਸ਼੍ਰੋਮਣੀ
ਕਮੇਟੀ ਦੇ ਮੈਂਬਰ ਸਹਿਬਾਨ, ਮੈਨੇਜਰ ਸਾਹਿਬ ਤੇ ਸਮੂਹ ਸਟਾਫ ਮੈਂਬਰਾਂ ਦਾ ਮੁੜ ਧੰਨਵਾਦ
ਕਰਦਿਆਂ ਕਿਹਾ ਕਿ ਇਹਨਾਂ ਸਭਨਾਂ ਵੱਲੋਂ ਦਿੱਤੇ ਗਏ ਪਿਆਰ ਤੇ ਸਹਿਯੋਗ ਲਈ ਉਹ ਹਮੇਸ਼ਾਂ ਰਿਣੀ
ਰਹਿਣਗੇ।ਇਸ ਸਮੇਂ ਉਹਨਾਂ ਦੇ ਨਾਲ ਸ੍ਰ ਜਗਜੀਤ ਸਿੰਘ ਸੰਤ,ਸ੍ਰ: ਮਨਪ੍ਰੀਤ ਸਿੰਘ ਖਟੜਾ,
ਤਲਵਿੰਦਰ ਸਿੰਘ ਮੁਲਾਤਨੀ, ਅਜੇਪਾਲ ਸਿੰਘ ਗਰੁਵਾਲ , ਭਾਈ ਬਲਵਿੰਦਰ ਸਿੰਘ ਹੈਡ ਗ੍ਰੰਥੀ,
ਗਿਆਨੀ ਸੁਖਵਿੰਦਰ ਸਿੰਘ, ਬਲਜੀਤ ਸਿੰਘ ਜਥੇ: ਲੰਗਰ,ਗੁਰਦੀਪ ਸਿੰਘ,ਨਰਿੰਦਰ ਸਿੰਘ ਬੌਬੀ,
ਸੁਖਵਿੰਦਰ ਸਿੰਘ ਭੋਲਾ, ਲਵਪ੍ਰੀਤ ਸਿੰਘ,ਬੀਬੀ ਹਰਮਨਦੀਪ ਕੌਰ, ਬੀਬੀ ਕੁਲਵਿੰਦਰ ਕੌਰ, ਵਿਸ਼ੇਸ਼
ਤੌਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.