ਸੀਵਰੇਜ ਉਵਰ ਫਲੋ ਹੋਣ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆ ,ਮਹਿਕਮੇ ਨੇ ਧਿਆਨ ਨਾ ਦਿੱਤਾ ਤਾਂ  ਲੋਕ ਜਾਣਗੇ ਜੁਡੀਸ਼ੀਅਲ

0
636

ਮਾਨਸਾ ( ਤਰਸੇਮ ਸਿੰਘ ਫਰੰਡ ) ਮਾਨਸਾ ਦੇ ਵਾਰਡ ਨੰਬਰ 7 ਵਾਰਡ ਨੂੰ ਛੇ  ਵਿੱਚ  ਗਲੀ ਨੰਬਰ
ਦੋ ਕੋਟ ਦੇ ਟਿੱਬਾ ਵਿੱਚ ਸੀਵਰੇਜ ਓਵਰ ਫਲੋ ਹੋ ਜਾਣ ਨਾਲ ਲੋਕਾਂ ਨੂੰ ਕਰਨਾ ਪੇ ਰਿਹਾ
ਪ੍ਰੈਸ਼ਾਨੀਆਂ  ਦਾ ਸਾਹਮਣਾ । ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਸਥਾਨਕ ਵਾਰਡ ਦੇ
ਕੌਂਸਲਰ ਅਮਰੀਕ ਸਿੰਘ ਮਾਨ  ਨੇ ਦੱਸਿਆ  ਕਿ  ਜਦੋਂ ਤੋਂ ਇਸ ਏਰੀਏ ਵਿੱਚ  ਸੀਵਰੇਜ   ਪਿਆ ਹੈ
ਉਸ  ਸਮੇਂ ਤੋਂ  ਹੀ  ਇਥੇ ਸੀਵਰੇਜ ਜਿਉਂ ਦੀ ਤਿਉਂ ਬਣੀ ਹੋਈ ਹੈ ਉਸ ਸਮੇਂ ਤੋਂ ਸੀਵਰੇਜ ਉਵਰ
ਫਲੋ ਹੁੰਦਾ ਹੀ ਰਹਿੰਦਾ   ਹੈ ਜਿਸ ਵੱਲ ਕੋਈ ਵੀ ਅਧਿਕਾਰੀ ਧਿਆਨ ਨਹੀ ਦੇ ਰਿਹਾ ਜਦੋਂ ਵੀ
ਇਥੇ ਇਹ ਸਮੱਸਿਆ ਆਉਂਦੀ ਹੈ ਲੋਕਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈਂਦਾ ਹੈ ਫਿਰ
ਕਿਤੇ ਜਾਕੇ ਲੋਕਾਂ ਦੀ ਸੁਣਵਾਈ ਹੁੰਦੀ ਹੁਣ ਵੀ ਪਿਛਲੇ ਕਈ ਦਿਨਾ ਤੋਂ ਲੋਕਾਂ ਦੇ ਘਰਾਂ ਅਤੇ
ਖਾਲੀ ਪਲਾਟਾਂ ਅੰਦਰ ਪਾਣੀ ਜਮ੍ਹਾਂ ਹੋਇਆ ਪਿਆ ਹੈ । ਕੌਂਸਲਰ ਨੇ ਦੱਸਿਆ ਕਿ ਇਸ ਏਰੀਏ ਵਿੱਚ
33 ਫੁੱਟ ਰੋੜ ਬਨਣ ਤੇ ਡੇਢ ਕ੍ਰੋੜ ਰੁਪਏ ਖਰਚਾ ਆਇਆ ਸੀ ਜਿਹੜਾ ਕਿ ਸੀਵਰੇਜ ਉਵਰ ਫਲੋ ਹੋਣ
ਕਾਰਨ ਸਾਰੀ ਸ਼ੜਕ ਟੁੱਟ ਚੁੱਕੀ ਹੈ । ਉਹਨਾਂ ਦੱਸਿਆ ਕਿ ਜੇਕਰ ਸਬੰਧਤ ਮਹਿਕਮੇ ਨੇ ਇਸ ਪਾਸੇ
ਧਿਆਨ ਨਾ ਦਿੱਤਾ ਤਾਂ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਕੌਂਸਲਰ ਅਮਰੀਕ ਸਿੰਘ ਅਣਮਿਥੇ ਸਮੇਂ
ਲਈ ਧਰਨੇ ਤੇ ਬੈਠਣਗੇ । ਉਸਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਨੇ ਸਾਡੀਆਂ ਮੁਸ਼ਕਲਾਂ ਵੱਲ ਧਿਆਨ
ਨਾ ਦਿੱਤਾ ਤਾਂ ਸਾਨੂੰ ਜੁਡੀਸ਼ੀਅਲ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਵੇਗਾ ਤੇ ਜਿਸ
ਮਹਿਕਮੇ ਦੀ ਅਣਗਹਿਲੀ ਤੇ ਲਾਪਰਵਾਹੀ ਕਾਰਨ  ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ
ਰਿਹਾ ਹੈ ਤੇ ਇਸਤੋਂ ਇਲਾਵਾ ਟੁੱਟੀ ਹੋਈ ਸ਼ੜਕ ਦੇ ਨੁਕਸਾਨ ਦੀ ਭਰਭਾਈ ਵੀ ਮਹਿਕਮਾਂ ਸੀਵਰੇਜ
ਤੋਂ ਕਰਵਾਈ ਜਾਵੇਗੀ ਕਿਉਂਕਿ ਇਸ ਮਹਿਕਮੇ ਦੀ ਲਾਪਰਵਾਹੀ ਕਾਰਨ ਹੀ ਇਥੋਂ ਦੀਆਂ ਸ਼ੜਕਾਂ ਟੁੱਟ
ਚੁੱਕੀਆਂ ਹਨ । ਕੌਂਸਲਰ ਅਮਰੀਕ ਸਿੰਘ ਮਾਨ  ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ,,ਮਹਿਕਮਾ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਤੇ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ
ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ ।ਇਸ ਮਾਮਲੇ ਸਬੰਧੀ
ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀ ਹੋ ਸਕਿਆ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.