ਲਾਇਨਜ਼ ਕਲੱਬ ਸੁਨਾਮ ਰਾਇਲਜ਼ ਨੇ ਕੀਤਾ ਇਨਾਮ ਵੰਡ

0
709

ਸੁਨਾਮ,7 ਮਈ (ਹਰਵਿੰਦਰਪਾਲ ਰਿਸ਼ੀ ) ਤਿੰਨ ਦਿਨਾ ਪੇਂਡੂ ਕ੍ਰਿਕਟ ਟੂਰਨਾਮੈਂਟ ਵਿੱਚ ਲਾਇਨ
ਕਲੱਬ ਦੇ ਪ੍ਰਧਾਨ ਲਾਇਨ ਕਰੁਣ ਬਾਂਸਲ ਦੀ ਅਗਵਾਈ ਵਿੱਚ ਬਿਗੜਵਾਲ ਵਿਖੇ ਕ੍ਰਿਕਟ ਟੂਰਨਾਮੈਂਟ
ਮੌਕੇ ਇਨਾਮ ਵੰਡ ਕੀਤਾ ਗਿਆ । ਇਹ ਟੂਰਨਾਮੈਂਟ ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ
ਬਿਗੜਵਾਲ ਵੱਲੋਂ ਲਾਇਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਵੀਨਰ
ਟੀਮ ਬਲਿਆਲ ਅਤੇ ਰਨਰ ਟੀਮ ਢੰਡੋਲੀ ਨੂੰ ਕਲੱਬ ਵੱਲੋਂ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ । ਇਸ
ਮੌਕੇ ਖਿਡਾਰੀਆਂ ਦਾ ਹੌਸਲਾ ਵਧਾਂਦੇ ਹੋਏ ਕਲੱਬ ਸੈਕਟਰੀ ਅੰਕੂਰ ਜਖਮੀ ਨੇ ਕਿਹਾ  ਕਿ ਇਸ
ਟੂਰਨਾਮੈਂਟ ਦੀ ਸਫਲਤਾ ਨੂੰ ਦੇਖਦੇ ਹੋਏ ਕਬੱਡੀ ਟੂਰਨਾਮੈਂਟ ਵਿੱਚ ਵੀ ਭਰਪੂਰ ਸਹਿਯੋਗ ਦਿੱਤਾ
ਜਾਵੇਗਾ । ਇਸ ਮੌਕੇ ਬਾਬਾ ਹਰਬੇਅੰਤ ਸਿੰਘ ਜੀ ਅਤੇ ਲਾਇਨ ਮਨਿੰਦਰ ਲਖਮੀਵਾਲਾ ਨੇ ਜੇਤੂ ਅਤੇ
ਉੱਪ ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲਾਂ ਨਾਲ ਸਨਮਾਨਿਤ ਕੀਤਾ । ਇਸ ਟੂਰਨਾਮੈਂਟ ਵਿੱਚ
ਪ੍ਰਭਸ਼ਰਨ ਸਿੰਘ ਬੱਬੂ ਐਮ.ਸੀ., ਬੀਬੀ ਕਰਮਜੀਤ ਕੌਰ ਸਮਾਜ ਸੇਵਿਕਾ, ਸੁਖਦੇਵ ਸਿੰਘ ਸਾਬਲਾ
ਐਮਸੀ., ਮਨਦੀਪ ਸਿੰਘ ਡੀ.ਪੀ., ਗੁਰਮੀਤ ਸਿੰਘ ਪੰਚ, ਭੋਲਾ ਸਿੰਘ ਮਾਡਲ ਟਾਉਣ ਸ਼ੇਰੋਂ, ਕਲੱਬ
ਪ੍ਰਧਾਨ ਗੁਰਸੇਵਕ ਸਿੰਘ, ਖਜਾਨਚੀ ਗੁਰਦੀਪ ਸਿੰਘ ਸੰਧੂ,  ਮਨਦੀਪ ਸਿੰਘ, ਮਨਜਿੰਦਰ ਸਿੰਘ ਤੇ
ਵਾਸੁਦੇਵ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.