ਸ਼ੇਰਪੁਰ (AQDI) ਸੀਬੀਐੱਸਈ ਨੇ ਘੋਸ਼ਣਾ ਕੀਤੀ ਹੈ ਕਿ ਪਰਿਵਾਰ ਵਿੱਚ ਇੱਕ ਬੱਚੀ ਹੈ
ਤਾਂ ਉਸਦੀ ਸਿੱਖਿਆ ਫ੍ਰੀ ਅਤੇ ਦੋ ਬੱਚੀਆਂ ਹਨ ਉਨ੍ਹਾਂ ਵਿੱਚੋਂ ਇੱਕ ਦੀ ਸਿੱਖਿਆ ਫ੍ਰੀ ਅਤੇ
ਦੂਸਰੀ ਦੀ ਸਿਰਫ਼ ਪੰਜਾਹ ਫ਼ੀਸਦੀ ਫੀਸ ਲਈ ਜਾ ਸਕੇਗੀ ।
ਇਸ ਸੁਵਿਧਾ ਲਈ ਬੱਚੀ ਦਾ ਸਕੂਲ ਵਿੱਚ ਦਾਖਲਾ ਪਹਿਲੀ ਜਾਂ ਫਿਰ ਛੇਵੀਂ ਕਲਾਸ ਵਿੱਚ ਹੋਣਾ
ਜ਼ਰੂਰੀ ਹੈ। ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਵਿੱਚ ਹੁਕਮ ਦਾ ਪਾਲਣ ਸ਼ੁਰੂ ਹੋ ਗਿਆ ਹੈ ।
ਲੇਕਿਨ ਨਿੱਜੀ ਸਕੂਲਾਂ ਦੇ ਸੰਚਾਲਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵੱਲੋਂ ਆਉਣ
ਵਾਲੇ ਹੁਕਮ ਦਾ ਇੰਤਜ਼ਾਰ ਹੈ। ਕਰੀਬ 10 ਦਿਨ ਪਹਿਲਾਂ ਸੀਬੀਐਸਈ ਨੇ ਬੇਟੀ ਬਚਾਓ, ਬੇਟੀ
ਪੜ੍ਹਾਓ ਅਭਿਆਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਬੱਚੀ ਦੀ ਸਿੱਖਿਆ ਨੂੰ ਫਰੀ ਅਤੇ ਦੋ ਬੱਚੀਆਂ
ਹੋਣ ਉੱਤੇ ਇੱਕ ਦੀ ਪੜ੍ਹਾਈ ਲਈ ਅੱਧੀ ਫੀਸ ਲੈਣ ਦਾ ਹੁਕਮ ਜਾਰੀ ਕੀਤਾ ਹੈ। ਸੀਬੀਐੱਸਈ ਨੇ
ਆਪਣੇ ਵਿਭਾਗ ਦੀ ਵੈੱਬਸਾਈਟ ਉੱਤੇ ਇਸ ਆਦੇਸ਼ ਨੂੰ ਅਪਲੋਡ ਵੀ ਕਰ ਦਿੱਤਾ ਗਿਆ ਹੈ ।
ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵੀ ਸਰਕੂਲਰ ਜਾਰੀ ਕੀਤਾ ਜਾ ਰਿਹਾ ਹੈ
। ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਸਾਰੇ ਸਕੂਲਾਂ ਨੂੰ ਇਸ ਹੁਕਮ ਨੂੰ ਲਾਜ਼ਮੀ ਤੌਰ ਤੇ
ਲਾਗੂ ਕਰਨ ਦਾ ਅੰਤਿਮ ਹੁਕਮ ਦੇ ਰਹੇ ਹਨ । ਇਹ ਵਿਵਸਥਾ ਕੇਂਦਰੀ ਵਿਦਿਆਲਿਆ , ਸਕੂਲਾਂ ਵਿੱਚ
ਵੀ ਲਾਗੂ ਰਹੇਗੀ। ਹਾਲਾਂਕਿ ਸਕੂਲ ਆਉਣ ਜਾਣ ਦੇ ਲਈ ਬੱਸ ਸੁਵਿਧਾ ਅਤੇ ਬੱਚਿਆਂ ਦੇ ਮੈਸ ਦਾ
ਖਰਚਾ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਜਮ੍ਹਾ ਕਰਨਾ ਹੋਵੇਗਾ ਇਸ ਤੋਂ ਇਲਾਵਾ ਨਿਰਧਾਰਤ
ਨਿਯਮਾਂ ਦੇ ਤਹਿਤ ਜ਼ਰੂਰੀ ਕਾਗਜ਼ਾਤ ਦੇਣਾ ਲਾਜ਼ਮੀ ਹੋਵੇਗਾ ਅਗਰ ਕਿਸੇ ਬੇਨਤੀ ਕਰਦਾ ਦੇ ਇੱਕ
ਬੇਟਾ ਅਤੇ ਬੇਟੀ ਹੈ ਤਾਂ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕੇਗਾ ,ਅਜਿਹੇ
ਪਰਿਵਾਰਾਂ ਨੂੰ ਇਸ ਸਕੀਮ ਵਿੱਚੋਂ ਬਾਹਰ ਰੱਖਿਆ ਗਿਆ ਹੈ । ਫਰੀ ਸਿੱਖਿਆ ਦੇ ਨਿਯਮ ਵਿੱਚ ਇੱਕ
ਬੇਟੀ ਜਾਂ ਦੋ ਬੇਟੀਆਂ ਹੋਣਾ ਲਾਜ਼ਮੀ ਹੈ ਸਕੀਮ ਦੇ ਤਹਿਤ ਪਾਤਰ ਲੋਕਾਂ ਨੂੰ ਇਸ ਦਾ ਲਾਭ ਲੈਣ
ਦੇ ਲਈ ਨਿਰਧਾਰਤ ਮਾਪਦੰਡਾਂ ਦੇ ਤਹਿਤ ਪ੍ਰਮਾਣ ਪੱਤਰ ਦੇ ਨਾਲ ਅਪਲਾਈ ਕਰਨਾ ਹੋਵੇਗਾ ।
* 2008 ਵਿੱਚ ਕੇਂਦਰ ਸਰਕਾਰ ਨੇ ਲਾਗੂ ਕੀਤਾ ਸੀ ।
^ ਕੇਂਦਰ ਸਰਕਾਰ ਨੇ ਇਸ ਸਕੀਮ ਨੂੰ 2008 ਵਿੱਚ ਹੀ ਲਾਗੂ ਕਰ ਦਿੱਤਾ ਸੀ। ਦੇਸ਼ ਦੇ ਦੂਸਰੇ
ਹਿੱਸਿਆਂ ਵਿੱਚ ਚੱਲਣ ਵਾਲੇ ਸੀਬੀਐੱਸਈ ਪੈਟਰਨ ਦੇ ਸਕੂਲਾਂ ਵਿੱਚ ਇਹ ਸਕੀਮ ਲਾਜ਼ਮੀ ਸੀ ,
ਲੇਕਿਨ ਨਿੱਜੀ ਸਕੂਲਾਂ ਦੇ ਲਈ ਇਸ ਫੈਸਲੇ ਨੂੰ ਉਨ੍ਹਾਂ ਦੇ ਉੱਪਰ ਛੱਡ ਦਿੱਤਾ ਸੀ । ਜਿਸ ਦੇ
ਚੱਲਦਿਆਂ ਹੁਣ ਤੱਕ ਕਿਸੇ ਵੀ ਸਕੂਲ ਨੇ ਇਸ ਦਾ ਲਾਭ ਬੱਚੀਆਂ ਨੂੰ ਨਹੀਂ ਦਿੱਤਾ । ਲੇਕਿਨ ਹੁਣ
ਸਰਕੂਲਰ ਦੇ ਰੂਪ ਵਿੱਚ ਸਾਰੇ ਸੀਬੀਐੱਸਈ ਸਕੂਲਾਂ ਵਿੱਚ ਲਾਜ਼ਮੀ ਹੋਵੇਗਾ, ਇਸ ਦਾ ਪਾਲਣ ਕਰਨਾ
ਹੋਵੇਗਾ ।
* ਇੰਝ ਮਿਲੇਗਾ ਫਾਇਦਾ ।
^ ਮਾਪਿਆਂ ਨੂੰ ਸਕੂਲ ਵਿੱਚ ਇੱਕ ਜਾਂ ਦੋ ਬੇਟੀ ਹੋਣ ਦਾ ਸੋਂਹ ਪੱਤਰ ਦੇਣਾ ਹੋਵੇਗਾ ।
^ ਸੋਂਹ ਪੱਤਰ ਉੱਤੇ ਜ਼ਿਲ੍ਹਾ ਮਜਿਸਟ੍ਰੇਟ ਦੇ ਦਸਤਖ਼ਤ ਹੋਣੇ ਲਾਜ਼ਮੀ ਹਨ ।