ਜਿਲਾਂ ਫਾਜ਼ਿਲਕਾਂ ਦਾਂ ਪਿੰਡ ਬਿਲਕੁਲ ਭਾਰਤ-ਪਾਕਿ ਸਰਹੱਦ ਤੇ ਵੱਸੇ ਦੋਨਾਂ ਨਾ਼ਨਕਾਂ
ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਪ੍ਰਾਪਤੀਆਂ ਤੇ ਨਜ਼ਰ ਮਾਰੀੲੇ ਤਾਂ ਸਰਹੱਦੀ
ਇਲਾਕੇਂ ਦਾਂ ਸਕੂਲ ਵੱਡੇ ਤੋ ਵੱਡੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਦਾਂ ਹੈ।ਸਕੂਲ
ਦਾਂ ਸਾਰਾਂ ਹੀ ਸਥਾਨ ਪੱਕਾਂ ਹੈ, ਬੱਚਿਆਂ ਦੇ ਹਰ ਪ੍ਰਕਾਰ ਦੀ ਸਹੂਲਤ ਦਾਂ ਸਝੁੱਜਾਂ
ਪ੍ਰਬੰਧਹੈ।। ਸਕੂਲ ਵਿੱਚ 234 ਬੱਚੇ ਹਨ,ਜਿਨਾਂ ਵਿੱਚ 114 ਲਡ਼ਕੇ ਅਤੇ 120 ਲਡ਼ਕੀਆਂ
ਹਨ। ਪ੍ਰੀ- ਨਰਸਰੀ ਕਲਾਸਾਂ ਵੀ ਕਾਫੀ ਸਮੇ ਤੋ ਬਿਨਾਂ ਸਰਕਾਰੀ ਸਹਾਇਤਾਂ ਤੋ ਚੱਲ ਰਹੀ
ਹੈ।ਸਕੂਲ ਦੀ ਬਿਲਡਿੰਗ ਬਹੁਤ ਹੀ ਵਧੀਆਂ ਤਰੀਕੇ ਨਾਲ ਤਿਆਰ ਕੀਤੀ ਗਈ ਹੈ, ਸਾਰੀਆਂ
ਜਮਾਤਾਂ ਦੇ ਕਮਰਿਆਂ ਨੂੰ ਬਿਲਡਿੰਗ ਐਡਂ ਲਰਨਿੰਗ ਵਿਧੀ ਰਾਹੀ ਸਮਰਾਟ ਰੂਮਜ਼ ਤੋਰ ਤੇ
ਵਿਕਸਿਤ ਕੀਤਾਂ ਗਿਆਂ ਹੈ। ਹਰ ਕਲਾਸ ਅੰਦਰ ਡਿਜਾਇ਼ਨੰਗ ਗਰੀਨ ਬੋਰਡ ਤਿਆਰ ਕੀਤੇ ਹਨ
।ਪਹਿਲੀ ਤੇ ਦੂਸਰੀ ਕਲਾਸ ਲਈ ਸਮਾਰਟ ਲੈਬ ਤੇ ਐਲ ਈ ਡੀ ਲਗਾਈਆਂ ਹਨ। ਸਕੂਲ ਵਿੱਚ
ਬੱਚਿਆਂ ਦੀ ਸੁੰਦਰ ਲਿਖਾਈ ਤੇ ਖਾਂਸ ਧਿਆਨ ਦਿੱਤਾਂ ਜਾਦਾਂ ਹੈ। ਸਕੂਲ ਦੇ ਕੁਝ ਹੈਰਾਨ
ਕਰਨ ਵਾਲੇ ਤੱਥ ਵੀ ਹਨ, ਇਸ ਸਕੂਲ ਦੇ ਬੱਚੇ 2 ਤੋ ਲੈ ਕੇ 2500 ਤੱਕ ਦੇ ਪਹਾਡ਼ੇ
ਮਸ਼ੀਨ ਵਾਂਗ ਸੁਣਾਂ ਦੇਦੇ ਹਨ, ਇਸ ਤੇ ਵਿਦਿਆਰਥੀਆਂ ਨੇ ਸੂਬਾਂ ਅਤੇ ਕੋਮੀਂ ਪੱਧਰ ਤੇ
ਇਨਾਮ ਜਿੱਤ ਚੁੱਕੇ ਹਨ। ਗਣਿਤ ਦੇ ਬਾਦਸ਼ਾਹਾਂ ਦੀ ਨਰਸਰੀ ਕਹਿ ਸਕਦੇ ਆਂ ਦੋਨਾਂ
ਨਾਨਕਾਂ ਸਕੂਲ ਨੂੰ। ਸਾਲ 2008 ਵਿੱਚ ਇਸ ਸਕੂਲ ਦੀ ਵਿਦਿਆਰਥਣ ਸੰਤੋ ਬਾਈ ਨੇ 450
ਵਿੱਚੋ 446 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਕੂਲ
ਅਤੇ ਜਿਲੇ ਦਾਂ ਨਾਮ ਰੋਸ਼ਨ ਕੀਤਾਂ ਹੈ। ਭਰੂਣ ਹੱਤਿਆਂ ਨੂੰ ਕਿਸ ਤਰਾਂ ਰੋਕਣਾਂ ਇਸ
ਸਕੂਲ ਦੇ ਬੱਚਿਆਂ ਤੋ ਸਿੱਖਣਾਂ ਚਾਹੀਦਾਂ ਹੈ, ਪੀਟੀਸੀ ਨਿਊਜ ਚੇੈਨਲ ਤੇ ਆਪਣੇ ਜੋਹਰ
ਵਿਖਾਂ ਚੁੱਕੇ ਹਨ । ਬੀ ਬੀ ਸੀ ਨਿਉਜ ਲੰਡਨ ਚੈਨਲ ਵਾਲੇ ਵੀ ਸਕੂਲ ਦਾਂ ਦੋਰਾਂ ਕਰ
ਚੁੱਕੇ ਹਨ। ਇਸ ਸਕੂਲ ਵਿੱਚ ਧੀਆਂ ਬਚਾਉ ਲਡ਼ੀ ਤਹਿਤ ਨਾਲ ਲੱਗਦੇ 3/4 ਪਿੰਡਾਂ ਦੀ
ਲੋਹਡ਼ੀ ਮਨਾਈ ਜਾਦੀਂ ਹੈ। ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਸਕੂਲ ਅੰਦਰ ਹਰ ਸਾਲ
ਬੱਚਿਆਂ ਨੂੰ ਬੂਟੇ ਵੰਡੇ ਜਾਦੇਂ ਹਨ। ਹੁਣ ਸਕੂਲ ਦੀ ਗਿੱਧਾ ਟੀਮ ਨੇ ਸਟੇਟ ਪੱਧਰ ਤੱਕ
ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਿੰਡ ਦੀ ਪੰਚਾਇਤ ਨੇ ਵੀ ਸਕੂਲ ਲਈ ਬਹੁਤ ਸਹਿਯੋਗ ਕੀਤਾਂ
ਹੈ।ਲਵਜੀਤ ਸਿੰਘ ਗਰੇਵਾਲ ਦੀਆਂ ਪ੍ਰਾਪਤੀਆਂ ਨੂੰ ਵੇਖ ਕੇ ਸਿੱਖਿਆਂ ਵਿਭਾਗ ਵੋਲੋ 5
ਸਤੰਬਰ 2015 ਨੂੰ ਸਟੇਟ ਐਵਾਰਡ ਅਤੇ 5 ਸਤੰਬਰ ਨੂੰ 2017 ਨੂੰ ਨੈਸ਼ਨਲ ਐਵਾਰਡ ਪ੍ਰਾਪਤ
ਕੀਤੇ ਹਨ।ਦੋੋਨਾਂ ਨਾਨਕਾਂ ਸਕੂਲ ਬਿਲਕੁੱਲ ਭਾਰਤ ਪਾਕਿ ਬਾਰਡਰ ਦੇ ਨਾਲ ਸਥਿਤ ਹੈ, ਕਦੇ
ਹਡ਼ਾਂ ਦੀ ਮਾਰ ਕਦੇ ਜੰਗ ਦੀ ਮਾਰ ਵਿੱਚੋ ਵੀ ਗੁਜਰਨਾਂ ਪੈਦਾਂ ਹੈ, ਪਹਿਲੀ ਵਾਰ ਦੋਨਾਂ
ਨਾਨਕਾਂ ਸਕੂਲ ਵਿੱਚ ਜਾਣ ਲਈ ਹੋ ਸਕਦਾਂ ਭਾਰਤੀ ਸੁੱਰਖਿਆਂ ਫੋਜ ਦੀ ਤਲਾਸ਼ੀ ਅਭਿਆਨ
ਵਿੱਚੋ ਗੁਜ਼ਰਨਾਂ ਪੈ ਸਕਦਾ ਹੈ। ਲਵਜੀਤ ਸਿੰਘ ਗਰੇਵਾਲ ਜੀ ਦਾਂ ਜਨਮ 13 ਸਤੰਬਰ1978
ਨੂੰ ਸਰਹੱਦੀ ਜਿਲਾਂ ਫਾਜ਼ਿਲਕਾਂ ਦੇ ਪਿੰਡ ਆਵਾਂ ਵਿੱਚ ਪਿਤਾਂ ਸੁਲੱਖਣ ਸਿੰਘ ਦੇ ਘਰ,
ਮਾਤਾਂ ਮਨਜੀਤ ਕੋਰ ਜੀ ਦੀ ਕੁੱਖੋਂ ਹੋਇਆਂ ਸੀ। ਅਧਿਆਪਕ ਕਿੱਤੇ ਦੇ ਖੇਤਰ ਵਿੱਚ ਸ:
ਲਵਜੀਤ ਸਿੰਘ ਗਰੇਵਾਲ ਦਾਂ ਪਹਿਲਾਂ ਕਦਮ ਅਧਿਆਪਕ ਕਿੱਤੇ ਵਿੱਚ 10-12-2001 ਦੇ
ਸਰਹੱਦੀ ਪਿੰਡ ਤੇਜਾਂ ਰੁਹੇਲਾਂ ਸ਼ੁਰੂ ਕੀਤਾਂ ਸੀ, ਇਸ ਤੋ ਬਾਅਦ ਪਰਤ ਕੇ ਨਹੀ ਦੇਖਿਆਂ
ਅਤੇ ਨਵੇ ਤੋ ਨਵੇ ਕੀਰਤੀਮਾਨ ਸਥਾਪਿਤ ਕਰ ਰਹੇ ਹਨ ਲਵਜੀਤ ਸਿੰਘ ਗਰੇਵਾਲ ਦੇ ਹੋਸਲੇ
ਅੱਗੇ ਦੋਨਾਂ ਨਾਨਕਾਂ ਪੰਜਾਬ ਦੇ ਹੀ ਨਹੀ ਦੁਨੀਆਂ ਦੇ ਨਕਸ਼ੇ ਤੇ ਨਿਵਕਲੇ ਢ਼ੰਗ ਨਾਲ
ਅੱਗੇ ਆ ਰਿਹਾਂ ਹੈ। ਭਾਰਤ ਪਾਕਿ ਸਰਹੱਦ ਤੇ ਦੋਨਾਂ ਨਾ਼ਨਕਾਂ ਸਕੂਲ ਦੇਖ ਕੇ ਹਰ ਕੋਈ
ਗਦਗਦ ਹੋ ਉੱਠਦਾ਼ਂ ਹੈ, ਅਤੇ ਗਰੇਵਾਲ ਦੀ ਤਾਰੀਫ ਕੀਤੇ ਬਿਨਾਂ ਨਹੀ ਰਹਿ ਸਕਦਾਂ ਹੈ। ।
ਸਰਹੱਦ ਤੇ ਹੋਣ ਕਰੇ ਲੋਕਾਂ ਦਾਂ ਜੀਵਨ ਪੱਧਰ ਵੀ ਬਹੁਤਾਂ ਚੰਗਾਂ ਨਹੀ ਹੈ, ਗਰੀਬ
ਲੋਕਾਂ ਲਈ ਇਹ ਸਕੂਲ ਵਰਦਾਨ ਸਾਬਤ ਹੋ ਰਿਹਾਂ ਹੈ। ਜਿਸ ਜਗਾਂ ਤੇ ਲੋਕਾਂ ਦਾਂ ਜੀਵਨ
ਜਾਂਚ ਬਹੁਤ ਅੋਖੀ ਹੁੰਦੀ ਹੈ,ਉਥੇ ਗਰੇਵਾਲ ਜੀ ਦੀ ਕੀਤੇ ਉਪਰਾਲੇ ਕਾਬਲੇ ਤਾਰੀਫ ਹਨ।
ਦੋਨਾਂ ਨਾਨਕਾਂ ਸਕੂਲ ਬਾਰਡਰ ਤੇ ਹੋਣ ਕਰਕੇ ਕੋਈ ਵੀ ਅਧਿਆਪਕ ਬਹੁਤਾਂ ਸਮਾਂ ਨਹੀ
ਟਿਕਦਾਂ ਸੀ। ਪਰ ਲਵਜੀਤ ਸਿੰਘ ਗਰੇਵਾਲ ਨੇ ਦੋਨਾਂ ਨਾਨਕਾਂ ਸਕੂਲ ਨੂੰ ਇੱਕ ਨਵੀ ਰੂਹ
ਪ੍ਰਦਾਨ ਕਰਵਾਈ ਹੈ। ਟੈਕਾਂ ਅਤੇ ਤੋਪਾਂ ਦੀ ਅਵਾਜ਼ ਨਾਲੋ ਇਸ ਸਕੂਲ ਦੇ ਬੱਚਿਆਂ ਦੀ
ਪਹਾਡ਼ੇ ਸੁਣਾਉਣ ਦੀ ਅਵਾਜ਼ ਪੂਰੇ ਭਾਰਤ ਵਿੱਚ ਗੂੰਜਦੀ ਹੈ। ਲਵਜੀਤ ਸਿੰਘ ਗਰੇਵਾਲ ਨੇ
ਜੰਗਲਾਂ ਵਿੱਚ ਮੰਗਲ ਲਾੲੇ ਹੋੲੇ ਹਨ।ਸਚਮੁੱਚ ਗਰੇਵਾਲ ਵਰਗੇ ਅਧਿਆਪਕ ਸਮਾਜ ਅਤੇ
ਸਿੱਖਿਆਂ ਦੇ ਖੇਤਰ ਵਿੱਚ ਵੱਖਰੀਆਂ ਪੈਡ਼ਾਂ ਛੱਡਦੇ ਹਨ।