ਕੌਾਸਲਰ ਦੀ ਸੰਹੁ ਚੁੱਕਣ ਉਪਰੰਤ ਵਾਰਡ ਦਾ ਗੇੜਾ ਦਿੱਤਾ

0
438

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਅੱਜ ਨਗਰ ਕੌਾਸਲ ਮਾਛੀਵਾੜਾ ਵਿੱਚ ਕੌਾਸਲਰਾਂ ਦੇ ਸਹੁੰ ਚੁੱਕ ਸਮਾਗਮ ਉਪਰੰਤ ਵਾਰਡ ਨੰਬਰ ਅੱਠ ਤੋਂ ਚੋਣ ਜਿੱਤੇ ਗੁਰਨਾਮ ਸਿੰਘ ਖਾਲਸਾ ਦਾ ਵਾਰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ | ਖਾਲਸਾ ਨੇ ਆਪਣੇ ਸਮਰਥਕਾਂ ਦੇ ਨਾਲ ਵਾਰਡ ਵਿੱਚ ਵੋਟਰਾਂ ਦਾ ਧੰਨਵਾਦ ਕਰਨ ਲਈ ਗੇੜਾ ਲਗਾਇਆ | ਉਨ੍ਹਾਂ ਆਪਣੇ ਸੰਬੋਧਨ ਵਿੱਚ ਜਿੱਥੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਉੱਥੇ ਯੂਥ ਕਾਂਗਰਸ ਦੇ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਉਨ੍ਹਾਂ ਦੇ ਵਾਰਡ ਵਿੱਚ ਆ ਕੇ ਉਨ੍ਹਾਂ ਦੀ ਮਦਦ ਕੀਤੀ | ਇਸ ਮੌਕੇ ਕੌਾਸਲਰ ਦੇ ਨਾਲ ਐੱਸ ਸੀ ਸੈੱਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ, ਕਾਂਗਰਸੀ ਆਗੂ ਰੁਪਿੰਦਰ ਸਿੰਘ ਮੁੰਡੀ, ਦਲਜੀਤ ਸਿੰਘ ਸੰਘਾ, ਹਰਮਿੰਦਰ ਸਿੰਘ ਗੋਰਾ ਮਾਂਗਟ, ਗੁਰਪ੍ਰੀਤ ਮਿੰਟੂ, ਸੁੱਖਦੀਪ ਸਿੰਘ ਸੋਨੀ, ਰਾਜ ਕੁਮਾਰ ਸਹਾਰਨ, ਸੁਰਿੰਦਰਪਾਲ ਸਿੰਘ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਨੋਨੀ, ਚਰਨਜੀਤ ਸਿੰਘ, ਗੁਰਿੰਦਰ ਪਾਲ ਸਿੰਘ, ਹਰਦੇਵ ਸਿੰਘ ਸਹਾਰਨ ਓਮੀ ਤੋਂ ਇਲਾਵਾ ਹੋਰ ਵਾਰਡ ਵਾਸੀ ਮੌਜੂਦ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.