ਕਾਰਜਕਾਰੀ ਇੰਜੀਨੀਅਰ ਜਲ ਸਪਲਾਈ

0
434

ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਰਾਜਪੁਰਾ ਕਮ ਜਿਲ੍ਹਾ ਸੈਨੀਟੇਸ਼ਨ ਅਫਸਰ
ਜਸਬੀਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ
ਸਕੂਲ ਮਰਦਾਂਪੁਰ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ।
ਸੰਗੀਤਾ ਤ੍ਰਿਪਾਠੀ ਆਈ ਈ ਸੀ ਸਪੈਸ਼ਲਿਸਟ ਨੇ ਇਸ ਸਮੇਂ ਲੜਕੀਆਂ ਦੀ ਚੰਗੀ ਪਰਵਰਿਸ਼ ਅਤੇ ਉੱਚ
ਪੜ੍ਹਾਈ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।ਧੀਆਂ ਸਮਾਜ ਦਾ ਇੱਕ ਅਹਿਮ
ਹਿੱਸਾ ਹਨ।ਭਰੂਣ ਹੱਤਿਆ ਸਮਾਜ ਲਈ ਇੱਕ ਕੋਹੜ ਹੈ।ਇਸ ਪ੍ਰਤੀ ਸੁਚੇਤ ਹੋਣ ਲੋੜ ਹੈ।ਵਾਤਾਵਰਣ
ਵਿੱਚ ਸ਼ੁੱਧਤਾ ਲਿਆਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।ਸਵੱਛ
ਭਾਰਤ ਮਿਸ਼ਨ ਤਹਿਤ ਪਿੰਡਾਂ ਚ ਪਖਾਨੇ ਵਰਤ ਖੁੱਲ੍ਹੇ ਚ ਸੌਚ ਕਰਨ ਦੀ ਪ੍ਰਥਾ ਬੰਦ ਕਰਨ ਲਈ ਵੀ
ਜਾਗਰੂਕ ਕੀਤਾ ਗਿਆ।ਇਸ ਸਮੇਂ ਬਾਲੜੀ ਦਿਵਸ ,ਵਾਤਾਵਰਨ ਅਤੇ ਸਵੱਛਤਾ ਨਾਲ ਸਬੰਧਤ ਪੋਸਟਰ
ਮੁਕਾਬਲੇ ਵੀ ਕਰਵਾਏ ਗਏ।ਜੇਤੂ ਵਿੱਦਿਆਰਥੀਆਂ ਨੂੰ ਮਹਿਕਮੇ ਵੱਲੋਂ ਇਨਾਮ ਵੀ ਦਿੱਤੇ ਗਏ।ਇਸ
ਸਮੇਂ ਹੋਰਨਾਂ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਸੁਚੇਤਾ ਪਾਹੂਜਾ,ਮੱਖਣ ਸਿੰਘ ਮੌਟੀਵੇਟਰ,
ਗੁਰਦੀਪ ਸਿੰਘ ਮਾਸਟਰ ਮੌਟੀਵੇਟਰ, ਮਨਿੰਦਰ ਸਿੰਘ ਮੌਟੀਵੇਟਰ,ਮੈਡਮ ਸਰੋਜ ਸ਼ਰਮਾ,ਮੈਡਮ ਨੀਰੂ
,ਮੈਡਮ ਸਿਮਰਨ ਕੌਰ, ਮੈਡਮ ਸੁਪਿੰਦਰ ਕੌਰ, ਗੁਰਪ੍ਰੀਤ ਸਿੰਘ ਟੀਚਰ ,ਹਰਵਿੰਦਰ ਸਿੰਘ ਟੀਚਰ
ਅਤੇ ਪਿੰਡ ਪਤਵੰਤੇ ਮੌਜੂਦ ਸਨ।ਇਸ ਸਮੇਂ ਸਕੂਲ ਦੇ ਬੱਚਿਆਂ ਨੂੰ ਮਹਿਕਮੇ ਵੱਲੋਂ ਲੱਡੂ ਵੀ
ਵੰਡੇ ਗਏ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.