ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੰਜ ਦਿਨਾਂ ਧਰਨਾਂ ਸਮਾਪਤ –ਰਾਮ ਸਿੰਘ ਭੈਣੀਬਾਘਾ

0
445

ਮਾਨਸਾ  26 (ਤਰਸੇਮ ਸਿੰਘ ਫਰੰਡ   ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ
ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਲੱਗੇ ਪੰਜ ਰੋਜਾ ਧਰਨੇ ਦੇ ਆਖਰੀ ਦਿਨ ਹਜ਼ਾਰਾ ਕਿਸਾਨਾਂ ਨੇ
ਸਮੂਲੀਅਤ ਕੀਤੀ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ
ਭੈਣੀਬਾਘਾ ਨੇ ਕਿਹਾ ਕਿ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਵੇਗਾ। 7 ਫਰਵਰੀ ਨੂੰ ਦੋ
ਘੰਟੇ ਸੜਕਾਂ ਜਾਮ ਕੀਤੀਆਂ ਜਾਣਗੀਆਂ, 8 ਮਾਰਚ ਨੂੰ ਬਰਨਾਲਾ ਵਿੱਚ ਸੂਬਾ ਪੱਧਰੀ ਕਰਜਾ ਮੁਕਤੀ
ਲਲਕਾਰ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਹਕੂਮਤ ਤੇ ਕਿਸਾਨਾਂ ਦੀ ਕਾਤਲ ਸਾਬਤ
ਹੋਈ ਹੈ। ਇਸਦੇ ਰਾਜ ਵਿੱਚ ਚਾਰ ਸੌ ਦੇ ਲਗਭਗ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ ਜੋ ਹਰ ਰੋਜ ਇਹ
ਸਿਲਸਿਲਾ  ਜਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ   ਦੇ ਸਮੁੱਚੇ ਕਰਜੇ ਖਤਮ ਕਰਨ ਦਾ ਵਾਅਦਾ
ਕਰਕੇ ਸੱਤਾ ਵਿੱਚ ਆਈ ਕੈਪਟਨ  ਸਰਕਾਰ ਹੁਣ ਵਾਅਦਿਆਂ ਤੋਂ ਪਾਸਾ ਵੱਟ ਕੇ ਕਿਸਾਨਾਂ ਤੇ ਹੋਰ
ਆਰਥਿਕ ਬੋਝ ਪਾਉਣ ਲਈ ਖੇਤੀ ਮੋਟਰਾਂ ਦੇ ਬਿੱਲ ਚਾਲੂ ਕਰਨ ਦਾ ਫੈਸਲਾ ਕਰਨ ਜਾ ਰਹੀ ਹੈ ਜਿਸਦੇ
ਪਹਿਲੇ ਕਦਮ ਵਿੱਚ ਖੇਤੀ ਮੋਟਰਾਂ ਤੇ ਬਿਜਲੀ ਮੀਟਰ ਲਾਉਣ ਦਾ ਹੁਕਮ ਚਾੜ ਦਿੱਤਾ ਹੈ। ਸ਼੍ਰੀ
ਭੈਣੀਬਾਘਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੀ ਜਾਨ ਖਤਰੇ ਵਿੱਚ ਪਾ ਕੇ ਦੇਸ਼ ਲਈ ਅਨਾਜ,
ਦੁੱਧ, ਸਬਜੀਆ ਪੈਦਾ ਕਰਕੇ ਦਿੰਦਾ ਹੈ ਜਿਸਦੇ ਇਨਾਮ ਵਜੋਂ  ਕਰਜੇ ਦੀਆਂ ਪੰਡਾਂ ਕਿਸਾਨਾਂ ਸਿਰ
ਪਈਆਂ ਹਨ, ਨਤੀਜਾ ਇਹ ਨਿਕਲਦਾ ਹੈ ਕਿ ਹਰ ਰੋਜ ਕਿਸਾਨ  ਖੁਦਕੁਸ਼ੀਆਂ ਕਰ ਰਿਹਾ  ਹੈ। ਸ਼੍ਰੀ
ਭੈਣੀਬਾਘਾ ਨੇ ਕਿਹਾ ਕਿ ਸਰਕਾਰਾਂ  ,ਜੰਗੀਰਦਾਰਾਂ, ਕੰਪਨੀਆਂ ਨੂੰ ਟੈਕਸਾਂ ਤੋਂ ਛੋਟ ਦੇ ਕੇ
ਖਜ਼ਾਨਾ ਖਾਲੀ ਹੋਣ ਦਾ ਢਡੋਰਾ ਪਿੱਟ ਰਹੀ ਹੈ ਅਤੇ ਹੋਰ ਟੈਕਸ ਲਗਾ ਕੇ ਆਮ ਪਬਲਿਕ ਤੇ ਆਰਥਿਕ
ਬੋਝ ਦੇ ਲੱਦੇ ਲੱਦ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਰਜਾ ਮੋੜਨ ਤੋਂ ਅਸਮੱਰਥ ਕਿਸਾਨਾਂ ਦੇ
ਸਮੁੱਚ ਕਰਜੇ ਖਤਮ ਕਰਕੇ ਕਿਸਾਨ ਪੱਖੀ ਕਰਜਾ ਕਾਨੂੰਨ ਬਣਾਇਆ ਜਾਵੇ, ਸੁਸਾਇਟੀਆਂ ਦੇ ਕਰਜਾ
ਮੁਆਫੀ ਦੀ ਜਾਰੀ ਕੀਤੀ ਲਿਸਟ ਵਿੱਚ ਜਿਹੜੇ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਰਹਿ ਗਏ
ਹਨ ਉਨ੍ਹਾ ਨੂੰ ਤੁਰੰਤ ਸ਼ਾਮਿਲ ਕੀਤਾ ਜਾਵੇ, ਫਸਲਾਂ ਦੇ ਲਾਹੇਬੰਦ ਭਾਅ ,ਸੁਆਮੀਨਾਥਣ ਕਮਿਸ਼ਨ
ਦੀਆਂ ਸਿਫਾਰਸ਼ਾਂ ਮੁਤਾਬਿਕ ਤੈਅ ਕੀਤੇ ਜਾਣ, ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੁੰਦੇ ਨੁਕਸਾਨ
ਦੇ ਪੂਰਾ ਮੁਆਵਜਾ ਦੇਣ ਦੀ ਨੀਤੀ ਤਹਿ ਕੀਤੀ ਜਾਵੇ, ਖਾਦਾ, ਡੀਜਲ, ਕੀੜੇਮਾਰ ਦਵਾਈਆਂ,
ਮਸ਼ੀਨਰੀ ਤੇ ਸਬਸਿਡੀ ਵਧਾਈ ਜਾਵੇ, ਖੇਤੀ ਮੋਟਰਾਂ ਤੇ ਬਿਜਲੀ ਮੀਟਰ ਲਾਉਣ ਦਾ ਫੈਸਲਾ ਵਾਪਸ
ਲਿਆ ਜਾਵੇ, ਅਵਾਰਾਂ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਬੇਰੁਜਗਾਰੀ ਨੂੰ ਖਤਮ
ਕਰਨ ਲਈ ਤੁਰੰਤ ਨੌਕਰੀਆਂ ਦਿੱਤੀਆ ਜਾਣ ਅਤੇ ਨਸ਼ਿਆਂ ਦੇ ਖਾਤਮਾ ਕੀਤਾ ਜਾਵੇ। ਕਿਸਾਨ ਆਗੂਆਂ
ਨੇ ਐਲਾਨ ਕੀਤਾ ਕਿ ਇਨ੍ਹਾਂ ਮੰਗਾਂ ਦੇ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ
ਮੌਕੇ ਝੰਡਾ ਸਿੰਘ ਜੇਠੂਕੇ, ਮਹਿੰਦਰ ਸਿੰਘ ਰੋਮਾਣਾ, ਜੋਗਿੰਦਰ ਦਿਆਲਪੁਰਾ, ਸਾਧੂ ਸਿੰਘ
ਅਲੀਸ਼ੇਰ, ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ ਕੋਟ ਧਰਮੂ ਆਦਿ ਨੇ
ਸੰਬੋਧਨ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.