56ਵਾਂ ਤਿੰਨ ਰੋਜ਼ਾ ਜਲਸਾ ਸੀਰਤ-ਉਲ-ਨਬੀ 16 ਫਰਵਰੀ ਤੋਂ

0
574

ਮਾਲੇਰਕੋਟਲਾ 04 ਫਰਵਰੀ () ਸੀਰਤ ਕਮੇਟੀ ਮਾਲੇਰਕੋਟਲਾ, ਪੰਜਾਬ (ਰਜਿ.) ਦੇ ਜਨਰਲ ਸਕੱਤਰ ਸ਼ੀ੍ ਉਸਮਾਨ ਸਿੱਦੀਕੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਸੀਰਤ ਮੁਬਾਰਕ ਤੇ ਚਾਣਨਾ ਪਾਉਣ ਲਈ 56ਵਾਂ ਸਾਲਾਨਾ ਤਿੰਨ ਰੋਜ਼ਾ ਜਲਸਾ ਸੀਰਤ-ਉਲ-ਨਬੀ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਦੀ ਸਰਪ੍ਸਤੀ ਹੇਠ ਸਥਾਨਕ ਜਾਮਾ ਮਸਜਿਦ ‘ਚ ਆਯੋਜਿਤ ਹੋ ਰਿਹਾ ਹੈ| ਉਨ੍ਹਾਂ ਅੱਗੇ ਦੱਸਿਆ ਕਿ ਸੀਰਤ-ਉਲ-ਨਬੀ ਦਾ ਪਹਿਲਾ ਇਜਲਾਸ 16 ਫਰਵਰੀ ਦਿਨ ਸ਼ੁਕੱਰਵਾਰ ਰਾਤ ਨੰੂ 8:30 ਵਜੇ ਆਯੋਜਿਤ ਹੋਵੇਗਾ, ਜਿਸ ਵਿੱਚ ਹਜ਼ਰਤ ਮੋਲਾਨਾ ਜਰਾਰ ਸਾਹਿਬ, ਦਿਊਬੰਦ ਤੇ ਹਜ਼ਰਤ ਮੋਲਾਨਾ ਮੁਜੱਮਿਲ ਸਾਹਿਬ ਦਿਓਬੰਦ ਸ਼ਿਰਕਤ ਕਰਨਗੇ| ਦੂਜਾ ਇਜਲਾਸ 17 ਫਰਵਰੀ ਦਿਨ ਸ਼ਨੀਵਾਰ ਨੰੂ 8:30 ਵਜੇ ਰਾਤ ਨੰੂ ਹਜ਼ਰਤ ਮੋਲਾਨਾ ਅਖਲਾਕ ਸਾਹਿਬ ਜਗਾਦਰੀ ਤੇ ਹਜ਼ਰਤ ਮੋਲਾਨਾ ਅਸ਼ਰਫ ਅੱਬਾਸ ਦਿਊਬੰਦ ਤੇ 18 ਫਰਵਰੀ ਦਿਨ ਐਤਵਾਰ ਨੰੂ ਰਾਤ 8:30 ਵਜੇ ਤੀਜੇ ਇਜਲਾਸ ‘ਚ ਹਜ਼ਰਤ ਮੋਲਾਨਾ ਸੱਯਦ ਅਜ਼ਹਰ ਮਦਨੀ ਤੇ ਹਜ਼ਰਤ ਮੋਲਾਨਾ ਸੱਯਦ ਅਰਸ਼ਦ ਮਦਨੀ ਅਪਣੇ-ਅਪਣੇ ਵਿਚਾਰ ਪੇਸ਼ ਕਰਨਗੇ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.