ਪ੍ਰੋ: ਧੂੰਦਾ ਖਾਲਸੇ ਦਾ ਖਾਕੇ ਖਾਲਸੇ ਦੇ ਦੁਸ਼ਮਣਾਂ ਨਾਲ ਦੋਸਤੀ ਨਿਭਾਅ ਰਿਹਾ :- ਸਾਬਕਾ ਐਮ ਪੀ ਖਾਲਿਸਤਾਨੀ

0
652

ਜੰਡਿਆਲਾ ਗੁਰੂ 17 ਫਰਵਰੀ ਵਰਿੰਦਰ ਸਿੰਘ :- ਬੀਤੇ ਦਿਨੀਂ ਖਾਲਿਸਤਾਨ ਸਬੰਧੀ ਵਿਵਾਦਿਤ ਬਿਆਨ
ਤੋਂ ਬਾਅਦ ਚਰਚਾ ਵਿਚ ਆਏ ਪ੍ਰੋ ਸਰਬਜੀਤ ਸਿੰਘ ਧੂੰਦਾ ਦੇ ਚੈਲੰਜ ਨੂੰ ਕਬੂਲ ਕਰਦਿਆਂ ਸਾਬਕਾ
ਐਮ ਪੀ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੇ ਪੱਤਰਕਾਰ ਨਾਲ ਗੱਲਬਾਤ ਦੋਰਾਨ ਕਿਹਾ ਕਿ ਉਹ
ਦਲੀਲਾਂ ਦੇ  ਆਧਾਰ ਤੇ ਧੂੰਦੇ ਦੇ ਬਿਆਨ ਦਾ ਜਵਾਬ ਦੇ ਸਕਦੇ ਹਨ । ਭਾਈ ਖਾਲਸਾ ਨੇ ਸਰਬਜੀਤ
ਸਿੰਘ ਧੂੰਦਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਤੁਬਮਿਨਾਰ ਦੇ ਨੇੜੇ, ਨੱਖ਼ਾਸ ਖ਼ਾਨੇ ਦਾ ਉਹ
ਦ੍ਰਿਸ਼ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਤੱਖ ਕਰ ਦਿਖਾਇਆ ਹੈ ਜਦੋਂ
ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ “ਨਾਨਕਸ਼ਾਹੀ ਖ਼ਾਲਸਾ ਰਾਜ” ਕਾਇਮ ਕਰਨ ਦੇ ਜੁਰਮ ਵਿਚ ਕੁੱਝ
ਆਪਣਿਆਂ ਦੀ ਹੀ ਗ਼ੱਦਾਰੀ ਨਾਲ ਦਿੱਲੀ ਤਖ਼ਤ ਨੇ “ਸਰਕਾਰ ਏ ਖ਼ਾਲਸਾ” ਦੇ ਪਹਿਲੇ ਲੋਕ ਸਮਰਾਟ ਦੇ
ਪੁੱਤਰ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨਿਆਂ ਸੀ। ਤੁਹਾਡੇ
ਬੋਲ ਮੇਰੇ ਜਿਸਮ ਵਿਚ ਉਵੇਂ ਹੀ ਤੁੰਨੇ ਗਏ ਹਨ । ਸਿੱਖੀ ਸਰੂਪ ਵਿਚ, ਸਿੱਖ ਸੰਗਤਾਂ ਦੇ
ਸਨਮੁੱਖ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤੁਸੀਂ ਅਬਦਾਲੀਏ, ਨਾਦਰੀ,
ਜਕਰੀਏ, ਬਾਈ ਧਾਰੀ ਹਿੰਦੂਵਾਣੇ, ਨੈਹਿਰੂ-ਪਟੇਲ-ਗਾਂਧੀ, ਇੰਦਰਾਨੀ-ਰਿਬੇਰੀਓ ਤੇ ਗਿੱਲ ਵਰਗੇ
ਦੂਸ਼ਣ ਲਾ ਕੇ ਸਿੱਖ ਧਰਮ, ਖ਼ਾਲਸਾ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫਿਰ ਹਾਕਮੀ ਤਾਕਤ
ਨਾਲ ਜੂਨ ਚੁਰਾਸੀ ਵਾਂਗ ਹੀ ਇਹ ਚੌਥਾ ਘੱਲੂਘਾਰਾ ਪਰ ਗਹਿਰਾ ਵਿਚਾਰਧਾਰਕ, ਸਿਧਾਂਤਕ, ਸੰਕਲਪੀ
ਅਤੇ ਖ਼ਾਲਸਾਈ ਤਖ਼ਤ-ਧਰਮ ਦੀ ਮੌਲਿਕ ਸੋਚ ਤੇ ਕਰਾਰਾ ਦੁਸ਼ਮਣੀ ਹਮਲਾ ਕੀਤਾ ਹੈ।
ਭਾਈ ਖਾਲਸਾ ਨੇ ਕਿਹਾ ਕਸੂਰ ਤੁਹਾਡਾ ਨਹੀਂ ਉਨ੍ਹਾਂ ਹੀ ‘ਖ਼ਾਲਿਸਤਾਨੀਆਂ’ ਦਾ ਹੈ ਜਿਨ੍ਹਾਂ
ਸੰਸਾਰ ਭਰ ਅਤੇ ਭਾਰਤ ਵਿਚ ਤੁਹਾਡੀਆਂ ਸਟੇਜਾਂ ਲਵਾਈਆਂ ਤੇ ਤੁਹਾਨੂੰ ਦਸ਼ਮਲਵ(.) ਤੋਂ ਬਾਅਦ
ਦਸ ਸਿਫ਼ਰਾਂ ਦੀ ਗਰਦੋਰੀ ਦਾ ਮਾਲਕ ਬਣਾ ਕੇ “ਧਰਮ ਦੀ ਹਿੱਕ” ਤੇ ਬਿਠਾ ਦਿੱਤਾ ।  ਖ਼ਾਲਸੇ ਦਾ
ਖਾ ਕੇ ਤੇ ਖ਼ਾਲਸੇ ਦੇ ਹੀ ਜਿਗਰ ਵਿਚ ‘ਚਾਣਕਿਆਈ ਛੁਰੀ ਖੁਬ੍ਹੋ’ ਕੇ ਦਿੱਲੀ ਤਖ਼ਤ ਅਤੇ ਖ਼ਾਲਸੇ
ਦੇ ਦੁਸ਼ਮਣਾਂ ਦੇ ਤਾਨ ਨਾਲ ਤੁਸੀਂ ਜਿਹੜੀ ਭਾਜੀ ਪਾਈ ਹੈ , ਉਸਦਾ ਜਵਾਬ ਤੁਹਾਡੀ ਹੀ ਭਾਸ਼ਾ
ਵਿਚ ਦਿੱਤਾ ਜਾਵੇਗਾ । ਤੁਸੀਂ ‘ਕੌਮੀ ਪੱਧਰ’ ਤੇ ਸਿੱਖਾਂ ਨੂੰ ਸਮਾਜਿਕ, ਧਾਰਮਿਕ, ਆਰਥਿਕ,
ਵਿਦਿ‍ਅਕ, ਇਖ਼ਲਾਕੀ, ਰਾਜਨੀਤਕ ਅਤੇ ਪ੍ਰਬੰਧਕੀ ਅਰਥਾਤ ਹਰ ਆਧਾਰ ਤੇ ‘ਨਖਿੱਧ ਲੋਕ ਸਾਬਤ ਕੀਤਾ
ਹੈ’ ਅਤੇ ਅਜਿਹਾ ਦਰਸਾਇਆ ਹੈ ਕਿ ਜਿਵੇਂ ਖ਼ਾਲਸਤਾਨੀ ਨਾਲਾਇਕ ਅਤੇ ਸੁੱਧ-ਬੁੱਧ ਹੀਣੇ ਲੋਕ ਹਨ।
ਤੁਹਾਡੇ ਲਾਏ ਗਏ ਇਨ੍ਹਾਂ ਦੂਸ਼ਣਾਂ ਸਬੰਧੀ ਤੁਸੀਂ ਜਦੋਂ ਚਾਹੋ, ਤੁਹਾਡੀਆਂ ਸ਼ਰਤਾਂ ਤੇ ਸੰਗਤਾਂ
ਵਿਚ ਸਿਰਫ਼ ਤੁਹਾਡੇ ਨਾਲ ਦਾਸ ਸਿੱਧਾ ਸੰਵਾਦ ਕਰਨ ਲਈ ਤਿਆਰ ਹੈ” । ਜਿਸ ਵਿਚ ਕਿਸੇ ਹੋਰ ਦਾ
ਕੋਈ ਦਖ਼ਲ ਨਹੀਂ ਹੋਵੇਗਾ । ਸਮੁੱਚੀ ਵਿਚਾਰ ਦੋਹਾਂ ਵਿਚ ਅਨੁਸ਼ਾਸਨੀ ਤਰੀਕੇ ਨਾਲ ‘ਸੰਵਾਦ’ ਦੀ
ਮਰਿਆਦਾ ਵਿਚ ਕੀਤੀ ਜਾਵੇਗੀ। ਤੁਸੀਂ ਆਪਣੇ ਦੂਸ਼ਣਾਂ ਨੂੰ ਸਾਬਤ ਕਰਨ ਲਈ ਦਸਤਾਵੇਜ਼ ਲਿਆਉਣੇ ਤੇ
ਦਾਸ ਆਪਣੀ ਗੱਲ ਦੇ ਪ੍ਰਮਾਣ ਪੇਸ਼ ਕਰੇਗਾ ਅਤੇ ਇਹ ਜਲਦ ਹੋ ਜਾਣਾ ਚਾਹੀਦਾ ਹੈ। ਵੀਡੀਓ ਤੇ
ਦਿੱਤਾ ਤੁਹਾਡਾ ਨੰਬਰ 9855598851 ਤੇ ਕੋਈ ਸੰਪਰਕ ਸੰਭਵ ਨਹੀਂ ਹੋਇਆ। ਅਤਿੰਦਰ ਪਾਲ ਸਿੰਘ
ਖ਼ਾਲਸਤਾਨੀ ਸਾਬਕਾ ਐਮ.ਪੀ ਨੇ ਆਖਿਰ ਵਿਚ ਕਿਹਾ ਕਿ ਵਿਚਾਰਾਂ ਲਈ ਸਮਾਂ ਅਤੇ ਸਥਾਨ ਨਿਸਚਿਤ
ਕਰਨ ਲਈ ਆਪਣਾ ਫੋਨ ਜਰੂਰ ਚੁੱਕੋ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.