ਮਹਿਲਾ ਕਾਂਗਰਸੀ ਕੋਂਸਲਰ ਦੇ ਪਤੀ ਨੂੰ ਅਖੌਤੀ ਆਗੂ ਵਲੋਂ ਧਮਕੀਆਂ ?

0
836

ਜੰਡਿਆਲਾ ਗੁਰੂ 20 ਫਰਵਰੀ ਵਰਿੰਦਰ ਸਿੰਘ :- ਜੰਡਿਆਲਾ ਗੁਰੂ ਸ਼ਹਿਰ ਵਿਚ ਕਾਂਗਰਸੀਆਂ ਨੂੰ
ਕਿਸੇ ਹੋਰ ਦੂਸਰੀ ਪਾਰਟੀ ਕੋਲੋ ਉਹਨਾਂ ਖਤਰਾ ਨਹੀਂ, ਜਿਨ੍ਹਾਂ ਖੁਦ ਕਾਂਗਰਸੀ ਆਪਿਸ ਵਿਚ
ਉਲਝਕੇ ਕਾਂਗਰਸ ਦੀ ਸਾਖ ਨੂੰ ਧੱਬਾ ਲਗਾ ਰਹੇ ਹਨ । ਚਾਹੇ ਉਹ ਨਸ਼ੇ ਦੇ ਸੌਦਾਗਰਾਂ ਨਾਲ ਫਲੈਕਸ
ਬੋਰਡ ਤੇ ਫੋਟੋ ਦਾ ਮਾਮਲਾ ਹੋਵੇ ਜਾਂ ਫਿਰ ਨਸ਼ੇ ਦੇ ਸੌਦਾਗਰ ਨੂੰ ਇਕ ਅਖੌਤੀ ਕਾਂਗਰਸੀ ਆਗੂ
ਵਲੋਂ ਆਪਣੇ ਸਾਥੀਆਂ ਨਾਲ ਹਵਾਲਾਤ ਵਿਚ ਨਸ਼ਾ ਪਹੁੰਚਾਉਣ ਦਾ ਮਾਮਲਾ ਹੋਵੇ । ਇਹਨਾਂ ਇਕ ਦੋ
ਅਖੌਤੀ ਕਾਂਗਰਸੀਆਂ ਵਲੋਂ ਇਲਾਕੇ ਵਿਚ ਕਾਂਗਰਸ ਦੀ ਸਾਖ ਨੂੰ ਕਿਸੇ ਨਾ ਕਿਸੇ ਬਹਾਨੇ ਥੱਲੇ
ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ   । ਇਕ ਲੰਬੀਆਂ ਮੁੱਛਾਂ ਵਾਲਾ ਅਖੌਤੀ ਕਾਂਗਰਸੀ ਆਗੂ ਤਾਂ
ਆਪਣੇ ਆਪ ਨੂੰ ਜੰਡਿਆਲਾ ਨਗਰ ਕੌਂਸਲ ਦਾ ਪ੍ਰਧਾਨ ਮੰਨੀ ਬੈਠਾ ਹੈ ਅਤੇ ਕਾਂਗਰਸੀ ਕੌਂਸਲਰਾਂ
ਦੀਆਂ ਹੀ ਵਾਰਡਾ ਵਿਚ ਜਾਕੇ ਇਸ ਤਰ੍ਹਾਂ ਕੰਮਕਾਰ ਦਾ ਨਰੀਖਣ ਕਰ ਰਿਹਾ ਹੈ ਜਿਵੇ ਮੌਜੂਦਾ
ਕਾਂਗਰਸੀ ਕੋਂਸਲਰ ਸੁੱਤਾ ਹੋਇਆ ਹੈ ਅਤੇ ਸਾਰੇ ਜੰਡਿਆਲਾ ਗੁਰੂ ਸ਼ਹਿਰ ਦੀ ਜਿੰਮੇਵਾਰੀ ਸਿਰਫ
ਉਸ ਕੋਲ ਹੀ ਹੈ । ਹੋਰ ਤਾਂ ਹੋਰ ਆਪਣੇ ਮੁਹੱਲੇ ਵਿਚ ਸ਼ਹਿਰ ਦੇ ਚੰਗੇ ਅਸਰ ਰਸੂਖ ਵਾਲੇ ਚਾਰ
ਬੰਦੇ ਵੀ ਨਾਲ ਨਾ ਤੋਰਨ ਵਾਲਾ ਸ਼ਹਿਰ ਦੀ ਗਰਾਊਂਡ ਦਾ ਨਰੀਖਣ ਕਰਦਾ ਬੱਸ ਸ਼ੋਸ਼ਲ ਮੀਡੀਆ ਤੇ
ਫੋਟੋਆਂ ਪਾਕੇ ਇੰਝ ਸਮਝ ਰਿਹਾ ਹੈ ਜਿਵੇਂ ਕਿ ਉਹ ਨਗਰ ਕੌਂਸਲ ਵਿਚ ਆਉਣ ਵਾਲਾ ਮੀਤ ਪ੍ਰਧਾਨ
ਹੈ । ਜੰਡਿਆਲਾ ਗੁਰੂ ਸ਼ਹਿਰ ਵਿਚ ਅਜਿਹੇ ਹੀ ਇਕ ਅਖੌਤੀ ਲੀਡਰ ਜਿਸ ਕੋਲ ਨਾ ਕੋਈ ਅਹੁਦਾ ਨਾ
ਕੋਈ ਪਹਿਚਾਣ ਪੱਤਰ ਹੈ ਇਲਾਕੇ ਵਿਚ ਕਾਂਗਰਸੀ ਗੁੱਟਬੰਦੀ ਨੂੰ ਪੂਰਾ ਬੜਾਵਾ ਦੇ ਰਿਹਾ ਹੈ ।
ਇਥੋਂ ਤੱਕ ਕਿ ਬੇਖੌਫ ਹੋਕੇ ਹਵਾਲਾਤ ਵਿਚ ਬੰਦ ਇਕ ਨਸ਼ੇੜੀ ਨੂੰ ਨਸ਼ਾ ਤੱਕ ਸ਼ਰੇਆਮ ਦੇਣ ਚਲਾ
ਗਿਆ ਅਤੇ ਮੁੱਖ ਮੁਨਸ਼ੀ ਵਲੋਂ ਰੋਕਣ ਤੇ ਉਸਨੂੰ ਵੀ ਧਮਕੀਆਂ ਦੇ ਦਿਤੀਆਂ   ਮਿਲੀ ਜਾਣਕਾਰੀ
ਅਨੁਸਾਰ ਬੀਤੇ ਦਿਨੀ ਵੀ ਹਲਕਾ ਵਿਧਾਇਕ ਵਲੋਂ ਵਾਰਡ ਨੰਬਰ 6 ਵਿਚ ਵਿਕਾਸ ਕਾਰਜਾਂ ਦੀ ਲੜੀ
ਨੂੰ ਅੱਗੇ ਤੋਰਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵਾਲੇ ਗੁਰਦੁਆਰਾ ਸਾਹਿਬ ਦੀ
ਗਲੀ ਨੂੰ ਬਿਨਾਂ ਕਿਸੇ ਵਿਵਾਦ ਤੋਂ ਚਾਲੂ ਕਰਵਾਇਆ ਸੀ ਜਿਥੇ ਕਿ ਮੌਜੂਦਾ ਮਹਿਲਾ ਕਾਂਗਰਸੀ
ਕੋਂਸਲਰ ਨੂੰ ਨੀਵਾਂ ਦਿਖਾਉਣ ਲਈ ਇਕ “ਮੁੱਛੜ ਅਖੌਤੀ ਲੀਡਰ” ਵਲੋਂ ਆਪਣੇ ਸਿਰ ਸਿਹਰਾ ਲੈਣ ਦੀ
ਕੋਸ਼ਿਸ ਕਰਦੇ ਹੋਏ ਆਪਣੇ ਵਲੋਂ ਸ਼ੋਸ਼ਲ ਮੀਡੀਆ ਤੇ ਫੋਟੋਆਂ ਪਾ ਦਿਤੀਆਂ । ਅੱਜ ਭਰੋਸੇਯੋਗ
ਸੂਤਰਾਂ ਤੋਂ ਪਤਾ ਲੱਗਾ ਕਿ ਇਸ ਮੁੱਛੜ ਅਖੌਤੀ ਲੀਡਰ ਵਲੋਂ ਜਿਵੇਂ ਕਿ ਥਾਣਾ ਜੰਡਿਆਲਾ ਗੁਰੂ
ਵਿਚ ਮੁਖ ਮੁਨਸ਼ੀ ਨੂੰ ਧਮਕੀਆਂ ਦਿੱਤੀਆਂ ਸਨ ਉਸੇ ਤਰ੍ਹਾਂ ਹੀ ਕਾਂਗਰਸ ਦੀ ਸਾਖ ਨੂੰ ਨੀਵਾਂ
ਕਰਦੇ ਹੋਏ ਮਹਿਲਾ ਕਾਂਗਰਸੀ ਕੋਂਸਲਰ ਦੇ ਪਤੀ ਨੂੰ ਫੋਨ ਤੇ ਦੇਖ ਲੈਣ ਦੀਆਂ ਧਮਕੀਆਂ ਦੇ
ਦਿੱਤੀਆ ਅਤੇ ਇਕ ਪ੍ਰਸਿੱਧ ਜਗ੍ਹਾ ਉੱਪਰ ਤਲਵਾਰਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋਕੇ
ਮਾਰਕੁਟਾਈ ਦੀ ਪੂਰੀ ਵਿਉਂਤਬੰਦੀ ਤਿਆਰ ਕਰ ਲਈ ਸੀ । ਕੁਲ ਮਿਲਾਕੇ ਇਥੇ ਇਹ ਕਹਿਣਾ ਗਲਤ ਨਹੀਂ
ਹੋਵੇਗਾ ਕਿ ਜੰਡਿਆਲਾ ਗੁਰੂ ਸ਼ਹਿਰ ਵਿਚ ਕਾਂਗਰਸੀਆਂ ਨੂੰ ਕਿਸੇ ਹੋਰ ਸਿਆਸੀ ਪਾਰਟੀ ਕੋਲੋ
ਖਤਰਾ ਨਹੀਂ ਜਿਨ੍ਹਾਂ ਖੁਦ ਆਪੇ ਬਣੇ ਅਖੌਤੀ ਕਾਂਗਰਸੀ ਆਗੂਆਂ ਕੋਲ ਹੈ ਜੋ ਬੀਤੇ ਦਸ ਸਾਲ
ਜੰਡਿਆਲਾ ਗੁਰੂ ਵਿਚ ਕਾਂਗਰਸ ਦਾ ਮਖੌਟਾ ਪਾਕੇ ਨੁਕਰਾਂ ਵਿਚ ਲੁਕੇ ਰਹੇ ਔਰ ਅੰਮ੍ਰਿਤਸਰ ਵਿਚ
ਆਪਣੇ ਅਕਾਲੀ ਆਗੂ ਦੋਸਤਾਂ ਨਾਲ ਸਟੇਜਾਂ ਦੀ ਸ਼ਾਨ ਬਣਦੇ ਰਹੇ । ਮਹਿਲਾ ਕਾਂਗਰਸੀ ਕੋਂਸਲਰ
ਕੰਵਲਜੀਤ ਕੌਰ ਅਤੇ ਉਹਨਾਂ ਦੇ ਪਤੀ ਕੁਲਵਿੰਦਰ ਸਿੰਘ ਦੇ ਆਪਣੀ ਵਾਰਡ ਸਬੰਧੀ ਬਾਹਰੀ
ਦਖਲਅੰਦਾਜੀ ਸਬੰਧੀ ਹਲਕਾ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਵਾਰਡ ਦੇ ਵਿਕਾਸ
ਕੰਮਾਂ ਸਬੰਧੀ ਬਣਦਾ ਮਾਣ ਸਤਿਕਾਰ ਕੋਂਸਲਰ ਨੂੰ ਹੀ ਦਿਤਾ ਜਾਵੇਗਾ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.