ਮਜੀਠਾ 31 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ:
ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਮਜੀਠਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ
65ਵਾਂ ਮਹਾਨ ਸ਼ਹੀਦੀ ਪੁਰਬ ਮੌਕੇ ਹਰ ਸਾਲ ਦੀ ਤਰਾਂ ਮੁਖਤਿਆਰ ਸਿੰਘ ਚਾਟੀ ਅਤੇ ਮਦਦ
ਚੈਰੀਟੇਬਲ ਫਾਊਂਡੇਸ਼ਨ, ਅੰਮ੍ਰਿਤਸਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਗਰੀਬ
ਪਰਿਵਾਰਾਂ ਦੇ 15 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਕਰਾਏ ਗਏ।
ਵਿੱਚ ਸ਼ਿਰਕਤ ਕਰਦਿਆਂ ਨਵ ਵਿਆਹੇ ਜੋੜਿਆਂ ਨੂੰ ਸੁੱਭ ਕਾਮਨਾਵਾਂ ਅਤੇ ਘਰੇਲੂ ਜ਼ਰੂਰਤ ਦੀਆਂ
ਵਸਤਾਂ ਦਿੱਤਿਆਂ।
ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਵਿਖੇ ਸ: ਮਜੀਠੀਆ ਵੱਲੋਂ ਨਵ ਵਿਆਹੇ ਜੋੜਿਆਂ ਨੂੰ
ਗ੍ਰਹਿਸਤੀ ਜੀਵਨ ‘ਚ ਪ੍ਰਵੇਸ਼ ਕਰਦਿਆਂ ਵੱਡੀ ਜ਼ਿੰਮੇਵਾਰੀ ਤਹਿਤ ਨਵੀਂ ਜ਼ਿੰਦਗੀ ਸ਼ੁਰੂ ਕਰਨ
ਪ੍ਰਤੀ ਸੁੱਭ ਕਾਮਨਾਵਾਂ ਅਤੇ ਘਰੇਲੂ ਜ਼ਰੂਰਤ ਦੀਆਂ ਵਸਤਾਂ ਦਿੱਤਿਆਂ ਗਈਆਂ। ਉਹਨਾਂ ਲੋਕਾਂ
ਨੂੰ ਅਜਿਹੇ ਕਾਰਜਾਂ ਪ੍ਰਤੀ ਸਮਾਜਿਕ ਜ਼ਿੰਮੇਵਾਰੀ ਸਮਝ ਕੇ ਨਿਭਾਉਣ ਲਈ ਅੱਗੇ ਆਉਣ ਦਾ ਸਦਾ
ਦਿੱਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ
ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਆੜੇ ਹੱਥੀਂ ਲਿਆ।ਉਹਨਾਂ ਕਿਹਾ ਕਿ ਅਕਾਲੀ ਦਲ
ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕਿਸਾਨੀ ਅਤੇ ਦਲਿਤ ਵਰਗ ਦੇ ਹਿਤਾਂ ਲਈ ਆਵਾਜ਼ ਉਠਾਈ ਅਤੇ
ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਉਹਨਾਂ ਕਿਹਾ ਕਿ ਧੋਖੇ ਦੀ ਬੁਨਿਆਦ ‘ਤੇ ਹੋਂਦ ਵਿੱਚ ਆਈ
ਸਰਕਾਰ ਲੋਕਾਂ ਨਾਲ ਨਾਇਨਸਾਫ਼ੀ ਕਰ ਰਹੀ ਹੈ।ਕਾਂਗਰਸ ਸਰਕਾਰ ਦੀ ਕਿਸਾਨੀ ਕਰਜ਼ਾ ਮੁਆਫ਼ ਕਰਨ ਦੀ
ਕੋਈ ਮਨਸ਼ਾ ਨਹੀਂ। ਕਾਂਗਰਸ ਕੀਤੇ ਗਏ ਹਰ ਵਾਅਦੇ ਤੋਂ ਭਜਦਿਆਂ ਹਰੇਕ ਵਰਗ ਨੂੰ ਗੁਮਰਾਹ ਕਰ
ਰਹੀ ਹੈ।90 ਹਜ਼ਾਰ ਕਰੋੜ ਰੁਪੈ ਕਿਸਾਨਾਂ ਸਿਰ ਕਰਜ਼ਾ ਸੀ। ਕਰਜ਼ਾ ਮੁਆਫ਼ ਕਰਨ ਬਾਰੇ ਦਰਜਨਾਂ ਵਾਰ
ਐਲਾਨ ਕਰ ਚੁੱਕੇ ਹਨ ਪਰ ਹਕੀਕਤ ਵਿੱਚ ਕਿਸੇ ਦਾ ਵੀ ਕਰਜ਼ ਨਾ ਮੁਆਫ਼ ਕੀਤਾ ਅਤੇ ਨਾ ਹੀ ਕਰਨਾ
ਹੈ। ਸਗੋਂ ਕਿਸਾਨਾਂ ਨੂੰ ਡਿਫਾਲਟਰ ਬਣਾ ਦੇਵੇਗਾ। ਇੰਡਸਟਰੀ ਨੂੰ 5 ਰੁਪੈ ਪ੍ਰਤੀ ਯੂਨਿਟ
ਬਿਜਲੀ ਦੇਣ ਪ੍ਰਤੀ ਦਸ ਵਾਰ ਐਲਾਨ ਕਰ ਚੁੱਕੇ ਹਨ ਪਰ ਹਾਲੇ ਤਕ ਉਸ ‘ਤੇ ਅਮਲ ਨਹੀਂ ਕੀਤਾ
ਗਿਆ। ਸਗੋਂ ਘਰੇਲੂ ਬਿਜਲੀ ਦੇ ਬਿਨਾਂ ਵਿੱਚ ਹੀ 15 ਫੀਸਦੀ ਦਾ ਵਾਧਾ ਕਰ ਚੁੱਕੇ ਹਨ। ਉਹਨਾਂ
ਕਿਹਾ ਕਿ ਕਾਂਗਰਸ ਸਰਕਾਰ ਬਣੀ ਨੂੰ ਅੱਜ 11 ਮਹੀਨੇ ਬੀਤ ਗਏ ਹਨ ਪਰ ਦਲਿਤ ਅਤੇ ਗਰੀਬ ਵਰਗ
ਨੂੰ ਨਾ ਪੈਨਸ਼ਨ ਅਤੇ ਨਾ ਹੀ ਸ਼ਗਨ ਸਕੀਮਾਂ ਮਿਲ ਰਹੀਆਂ ਹਨ । ਜਿਸ ਦੀ ਬਕਾਇਆ ਰਾਸ਼ੀ 1000
ਕਰੋੜ ਰੁਪੈ ਬਣਦੀ ਹੈ। ਅਤੇ ਨਾ ਹੀ ਆਟਾ ਦਾਲ ਨਾਲ ਖੰਡ ਘਿÀ ਅਤੇ ਹੋਰ ਸਹੂਲਤਾਂ ਮਿਲ ਰਹੀਆਂ
ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਤਾਂ ਦੂਰ ਦੀ ਕੌਡੀ ਬਣ ਕੇ ਰਹਿ ਗਈ ਹੈ।ਵਿਕਾਸ
ਕਾਰਜਾਂ ਲਈ ਆਈ ਰਾਸ਼ੀ ਜਾਂ ਤਾਂ ਵਾਪਸ ਲੈ ਲਏ ਗਏ ਹਨ ਜਾਂ ਫਿਰ ਕੰਮ ਰੋਕ ਦਿੱਤੇ ਗਏ
ਹਨ।ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਨੂੰ ਕਿਸੇ ਵੀ ਕੀਮਤ ‘ਤੇ
ਸਹਿਣ ਨਹੀਂ ਕਰੇਗਾ। ਸ: ਮਜੀਠੀਆ ਨੇ ਇਸ ਮੌਕੇ ਹਰੇਕ ਨਵ ਵਿਆਹੇ ਜੋੜੇ ਨੂੰ 2200 ਰੁਪਏ ਸ਼ਗਨ
ਅਤੇ ਘਰੇਲੂ ਸਮਾਨ ਵਿੱਚ: ਇੱਕ ਅਲਮਾਰੀ, ਰੰਗਦਾਰ ਟੀਵੀ, ਕੰਬਲ, 11 ਬਰਤਨ ਦਿੱਤੇ। ਇਸ ਮੌਕੇ
ਮੇਜਰ ਸ਼ਿਵਚਰਨ ਸਿੰਘ, ਤਲਬੀਰ ਗਿੱਲ, ਰਾਕੇਸ਼ ਪ੍ਰਾਸ਼ਰ, ਜਥੇਦਾਰ ਸੰਤੋਖ ਸਿੰਘ ਸਮਰਾ, ਪ੍ਰਧਾਨ
ਤਰੁਨ ਕੁਮਾਰ ਅਬਰੋਲ, ਮੁਖਤਾਰ ਸਿੰਘ ਚਾਟੀ, ਸੁਨੀਤ ਕੋਚਰ, ਕੈਲਾਸ਼ ਧਵਨ, ਪਵਨ ਸ਼ਰਮਾ, ਪ੍ਰੀਤ,
ਲਾਟੀ ਨੰਬਰਦਾਰ, ਨਾਨਕ ਸਿੰਘ ਮਜੀਠਾ, ਵਾਈਸ ਚੇਅਰਮੈਨ ਦੁਰਗਾ ਦਾਸ, ਚੇਅਰਮੈਨ ਅਮਨਦੀਪ ਗਿੱਲ
ਸੁਪਾਰੀ ਵਿੰਡ, ਸਲਵੰਤ ਸੇਠ, ਡਾ: ਰਮਨ ਕੁਮਾਰ, ਸੁਰਿੰਦਰਪਾਲ ਸਿੰਘ ਗੋਕਲ, ਸਰਬਜੀਤ ਸਿੰਘ
ਸੁਪਾਰੀ ਵਿੰਡ,ਅਵਤਾਰ ਸਿੰਘ ਗਿੱਲ, ਪ੍ਰਿੰਸ ਨਈਅਰ, ਲੱਕੀ ਕਹੇੜ੍ਹ, ਜੈਪਾਲ ਮਹਾਜਨ, ਅਜੈ
ਚੋਪੜਾ, ਬਿੱਲਾ ਸ਼ਾਹ ਆੜ੍ਹਤੀਆ, ਸੁਰਿੰਦਰ ਚੌਹਾਨ, ਸੋਨੂੰ ਰੋੜੀ, ਮਹਿੰਦਰ ਸਿੰਘ, ਸੁਖਜੀਤ
ਸਿੰਘ ਮਜੀਠਾ ਦਿਹਾਤੀ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਅਜੀਤਪਾਲ ਸਿੰਘ ਰੰਧਾਵਾ, ਸਤਨਾਮ
ਸਿੰਘ, ਨੀਰਜ ਸ਼ਰਮਾ, ਪ੍ਰਧਾਨ ਜੋਗਿੰਦਰ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਮੁਖਤਾਰ ਸਿੰਘ,
ਸੰਤੋਖ ਸਿੰਘ, ਪ੍ਰੋ: ਸਰਚਾਂਦ ਸਿੰਘ, ਆਦਿ ਹਾਜ਼ਰ ਸਨ।