ਸਾਡੇ ਦੇਸ਼ ਵਿੱਚ ਅਧਿਆਪਕ ਨੂੰ ਵੱਡਾ ਰੁਤਬਾ ਹਾਸਿਲ ਹੈ। ਮੰਨਿਆ ਜਾਂਦਾ ਹੈ ਕਿ ਅਧਿਆਪਕ ਦੇਸ਼ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ। ਇੱਕ ਵਧੀਆ ਅਧਿਆਪਕ ਸਾਨੂੰ ਸਮਾਜ ਵਿੱਚ ਚੰਗਾ ਇਨਸਾਨ ਤੇ ਦੇਸ ਦਾ ਚੰਗਾ ਨਾਗਰਿਕ ਬਣਾਉਂਦਾ ਹੈ। ਇੱਕ ਜਪਾਨੀ ਕਹਾਵਤ ਹੈ ਕਿ “ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ ਦਿਨ ਪੋਥੀਆਂ ਪੜ੍ਹਨ ਵਿੱਚ ਗੁਜ਼ਾਰੇ ਹਜ਼ਾਰਾ ਦਿਨਾਂ ਨਾਲੋਂ ਕਿਤੇ ਬਿਹਤਰ ਹੈ।” ਅਜਿਹਾ ਹੀ ਬੱਚਿਆ ਤੇ ਦੇਸ ਦੇ ਭਵਿੱਖ ਦੀ ਚਿੰਤਾਂ ਕਰਨ ਵਾਲਾ ਅਧਿਆਪਕ ਹੈ ਹਰਜੀਵਨ ਸਰਾਂ। ਹਰਜੀਵਨ ਸਰਾਂ ਦਸਮੇਸ਼ ਗਰੁੱਪ ਆਫ ਅਕੈਡਮੀ ਦੇ ਮੈਨੇਜ਼ਿੰਗ ਡਾਇਰੈਕਟਰ ਹਨ ਤੇ ਮਨੋਵਿਗਿਆਨ ਦਾ ਵਿਸ਼ਾ ਪੜ੍ਹਾ ਰਹੇ ਹਨ। ਬੀ.ਐੱਡ ਤੇ ਈ.ਟੀ.ਟੀ. ਦੇ ਵਿਦਿਆਰਥੀਆਂ ਲਈ ਟੈੱਟ ਕੋਚਿੰਗ ਦਾ ਚਾਨਣ ਮੁਨਾਰਾ ਹੈ ਦਸਮੇਸ਼ ਗਰੁੱਪ। ਮਾਨਸਾ,ਝਨੀਰ,ਤਲਵੰਡੀ ਤੇ ਬੁਢਲਾਡੇ ਟੈੱਟ ਦੀ ਕੋਚਿੰਗ ਦੇ ਰਹੇ ਦਸਮੇਸ਼ ਗਰੁੱਪ ਆਫ ਅਕੈਡਮੀਜ਼ ਤੋਂ ਸੈਕੜੇ ਵਿਦਿਆਰਥੀ ਕੋਚਿੰਗ ਲੈ ਕੇ ਸਰਕਾਰੀ ਅਧਾਰਿਆਂ ਵਿੱਚ ਸੇਵਾ ਨਿਭਾ ਰਹੇ ਹਨ।
ਬਚਪਨ ਦੀ ਮਿਹਨਤ ਤੇ ਲਗਨ ਨੇ ਬਣਾਇਆ ਕੈਰੀਅਰ
ਕਹਿੰਦੇ ਆ ਵੀ ਇੱਕ ਲਕਸ਼ ਨੂੰ ਪੂਰਾ ਕਰਨ ਲਈ ਜੇ ਸਾਡਾ ਦ੍ਰਿੜ ਇਰਾਦਾ, ਆਤਮਬੱਲ, ਸਹੀ ਵਕਤ ਪ੍ਰਬੰਧਨ, ਮਿਹਨਤ ,ਇਕਾਗਰਤਾ ਤੇ ਟੀਚੇ ਪ੍ਰਤੀ ਜਨੂੰਨ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ। ਇਸੇ ਧਾਰਨਾ ਨੂੰ ਧਾਰਨ ਕਰਨ ਵਾਲੇ ਹਰਜੀਵਨ ਸਰਾਂ ਦਾ ਜਨਮ ਪਿਤਾ ਸੰਪੂਰਨ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਪਿੰਡ ਪਿਲਛੀਆਂ ਜਿਲ੍ਹਾ ਫਤਿਆਬਾਦ (ਹਰਿਆਣਾ) ਵਿੱਚ 20 ਜੁਲਾਈ 1985 ਨੂੰ ਹੋਇਆ। ਐਮ.ਬੀ.ਏ. , ਐਮ.ਐਸ.ਸੀ.(ਮੈਥ) ਦੀ ਪੜ੍ਹਾਈ ਪੂਰੀ ਕਰਕੇ ਸਰਾਂ ਨੇ ਕੁਝ ਸਮਾਂ ਬੋੜਾਵਾਲ ਕਾਲਜ ਵਿੱਚ ਬਤੋਰ ਲੈਕਚਰਾਰ ਪੜ੍ਹਾਇਆ ਤੇ ਬੀ.ਐੱਡ ਪੂਰੀ ਕੀਤੀ। ਸਰਾਂ ਬਚਪਨ ਤੋਂ ਹੀ ਨੌਕਰੀ ਜਾਂ ਨੰਬਰਾਂ ਪਿੱਛੇ ਨਹੀਂ ਭੱਜੇ ਉਹ ਤਾਂ ਕੁਝ ਅਜਿਹਾ ਕਰਨ ਦੀ ਹੋੜ ਵਿੱਚ ਸਨ ਕਿ ਲੋਕ ਉਹਨਾਂ ਨੂੰ ਯਾਦ ਰੱਖਣ। ਇਸੇ ਤਹਿਤ ਉਹਨਾਂ 2013-14 ਵਿੱਚ ਝੁਨੀਰ ਦਸਮੇਸ਼ ਗਰੁੱਪ ਆਫ ਅਕੈਡਮੀ ਦੀ ਸ਼ੁਰੂਆਤ ਕੀਤੀ। ਆਪਣੀ ਲਗਨ ਤੇ ਮਿਹਨਤ ਸਦਕਾ 2015 ਵਿੱਚ ਮਾਨਸਾ, 2016 ਵਿੱਚ ਤਲਵੰਡੀ ਤੇ 2017 ਵਿੱਚ ਬੁਢਲਾਡੇ ਵੱਡੇ ਪੱਧਰ ਤੇ ਟੈੱਟ ਕੋਚਿੰਗ ਲਈ ਦਸਮੇਸ਼ ਗਰੁੱਪ ਆਰੰਭਿਆ। ਜਿੱਥੇ ਅੱਜ ਤਕਰੀਬਨ 800-900 ਵਿਦਿਆਰਥੀ ਕੋਚਿੰਗ ਲੈ ਰਹੇ ਹਨ।
ਬਹੁ-ਗੁਣੀ ਇਨਸਾਨ
ਪੜ੍ਹਾਉਣ ਦਾ ਵਧੀਆ ਢੰਗ,ਮਨੋਵਿਗਿਆਨ ਵਿਸ਼ੇ ਤੇ ਪਕੜ ਤੇ ਸਮਝ, ਬੱਚਿਆ ਤੇ ਪੱਧਰ ਤੱਕ ਜਾਣ ਦੀ ਕਲਾ ਵਿੱਚ ਮਾਹਿਰ ਹਰਜੀਵਨ ਸਰਾਂ ਮਨੋਵਿਗਿਆਨ ਦੇ ਵਿਸ਼ੇ ਵਿੱਚ ਸੱਜਰੀਆ ਪੈੜਾ ਪਾ ਰਹੇ ਹਨ। ਨੇਕ ਦਿਲ, ਬੁਧੀਜੀਵੀ, ਚੇਤਨ, ਮਿਲਣਸਾਰ, ਵਧੀਆ ਨੇਚਰ ਤੇ ਸਮਾਜ ਸੇਵਾ ਵਰਗੇ ਗੁਣ ਉਹਨਾਂ ਦੀ ਸਖ਼ਸ਼ੀਅਤ ਨੂੰ ਹੋਰ ਵੀ ਨਿਖਾਰ ਦਿੰਦੇ ਹਨ। ਦਸਮੇਸ਼ ਗਰੁੱਪ ਆਫ ਅਕੈਡਮੀ ਵਿੱਚ ਕੋਚਿੰਗ ਲੈ ਰਹੇ ਵਿਦਿਆਰਥੀ ਮਾਨਸਾ, ਬਰਨਾਲਾ , ਸੰਗਰੂਰ , ਬਠਿੰਡਾ ਹੀ ਨਹੀਂ ਬਲਕਿ ਬਾਕੀ ਜਿਲ੍ਹਿਆ ਵਿੱਚੋਂ ਵੀ ਆਉਂਦੇ ਹਨ। ਵਿਦਿਆਰਥੀਆਂ ਦੀ ਇਸ ਭਰੋਸੇਯੋਗਤਾਂ ਨੇ ਦਸਮੇਸ਼ ਗਰੁੱਪ ਦਾ ਨਾਂ ਪੂਰੇ ਪੰਜਾਬ ਵਿੱਚ ਪਹੁੰਚਾ ਦਿੱਤਾ ਹੈ। ਵੱਖ-ਵੱਖ ਕਾਲਜਾਂ ਵੱਲੋਂ ਆਏ ਸੁਨੇਹੇ ਤੇ ਹਰਜੀਵਨ ਸਰਾਂ ਗੈਸਟ ਲੈਕਚਰ ਦੇਣ ਲਈ ਜਾਂਦੇ ਰਹਿੰਦੇ ਹਨ। ਉਹਨਾਂ ਅੰਦਰ ਇੱਕ ਹੋਰ ਵੱਡਾ ਗੁਣ ਹੈ ਕਿ ਉਹ ਭਲੀਭਾਂਤੀ ਜਾਣਦੇ ਹਨ ਕਿ ਠੀਕ ਠਾਕ ਘਰਾਂ ਦੇ ਬੱਚੇ ਗਰੀਬੀ ਕਰਕੇ ਕੋਚਿੰਗ ਨਹੀਂ ਲੈ ਸਕਦੇ ਇਸੇ ਕਰਕੇ ਸਰਾਂ ਨੇ ਕਈ ਗਰੀਬ ਬੱਚਿਆਂ ਦੀ ਬਾਂਹ ਫੜੀ ਹੋਈ ਹੈ ਜਿਹਨਾਂ ਨੂੰ ਉਹ ਫ੍ਰੀ ਕੋਚਿੰਗ ਦੇ ਰਹੇ ਹਨ। ਉਹ ਇਸਨੂੰ ਆਪਣੀ ਸੇਵਾ ਸਮਝਦੇ ਹਨ। ਕਹਿੰਦੇ ਆ ਵੀ ਇਨਸਾਨੀਅਤ ਤੋਂ ਵੱਡੀ ਕੋਈ ਸੇਵਾ ਨਹੀਂ।
ਪੜ੍ਹਾਈ ਦੇ ਨਾਲ ਰਾਹ ਪੱਧਰਾ ਕਰਦੇ ਨੇ ਸਰਾਂ
ਹਰਜੀਵਨ ਸਰਾਂ ਕਹਿੰਦੇ ਹਨ ਕਿ ਜ਼ਿੰਦਗੀ ਉਹਨਾਂ ਦਾ ਸਾਥ ਦਿੰਦੀ ਹੈ ਜੋ ਹਰ ਪਲ ਆਸ਼ਾ ਦੀ ਡੋਰ ਨੂੰ ਫੜੀ ਰੱਖਦੇ ਹਨ, ਆਪਣੇ ਇਰਾਦਿਆ ਨੂੰ ਥੋੜਾ ਵੀ ਕਮਜੋਰ ਨਹੀਂ ਪੈਣ ਦਿੰਦੇ, ਮਿਹਨਤ ਕਰਕੇ ਆਪਣੇ ਟੀਚੇ ਵੱਲ ਵੱਧਦੇ ਹਨ। ਚਿਹਰੇ ਤੇ ਹਮੇਸ਼ਾ ਮੁਸਕੁਰਾਹਟ ਰੱਖੋਂ ਤਾਂਕਿ ਤੁਹਾਨੂੰ ਦੇਖ ਕੇ ਸਾਹਮਣੇ ਵਾਲਾ ਵੀ ਬਾਗੋਬਾਗ ਹੋ ਜਾਵੇ। ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਦਾ ਸੁਨਿਹਰੀ ਪੰਨਾ ਨਹੀਂ ਮਿਲਿਆ ਤਾਂ ਘਬਰਾਉਂਣ ਦੀ ਲੋੜ ਨਹੀਂ , ਜਿਹੜਾ ਪੰਨਾ ਮਿਲਿਆ ਹੈ ਉਸਨੂੰ ਪਾਲਿਸ਼ ਕਰੋ, ਹੋਰ ਜ਼ਿਆਦਾ ਨਿਖ਼ਰ ਕੇ ਸਾਹਮਣੇ ਆਵੇਗਾ। ਅਜਿਹੀਆਂ ਹੀ ਗੱਲਾਂ ਉਹ ਪੜ੍ਹਾਈ ਦੇ ਨਾਲ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।ਹਰਜੀਵਨ ਸਰਾਂ ਨੂੰ ਵਿਹਲੇ ਰਹਿਣਾ ਪਸੰਦ ਨਹੀਂ, ਜਦੋਂ ਵੀ ਉਹਨਾਂ ਨੂੰ ਫੁਰਸਤ ਮਿਲਦੀ ਹੈ ਤਾਂ ਉਹ ਸਾਹਿਤਕ ਵੰਨਗੀਆ ਪੜ੍ਹਦੇ ਹਨ। ਉਹ ਬੱਚਿਆ ਨੂੰ ਹਮੇਸ਼ਾ ਕਿਸੇ ਵਿਆਹ, ਜਨਮਦਿਨ ਜਾਂ ਖਾਸ ਮੌਕੇ ਤੇ ਕਿਤਾਬਾ ਗਿਫਟ ਕਰਨ ਲਈ ਪ੍ਰੇਰਦੇ ਹਨ।
ਮੇਰੀ ਅਰਦਾਸ ਹੈ ਕਿ ਹਮੇਸ਼ਾ ਚੜਦੀਕਲਾ ਵਿੱਚ ਰਹਿਣ ਵਾਲੇ ਹਰਜੀਵਨ ਸਰਾਂ ਜੀ ਦਾ ਨੇਚਰ ਕਾਇਮ ਰਹੇ ਤੇ ਉਹਨਾਂ ਤੇ ਦਸਮੇਸ਼ ਗਰੁੱਪ ਤੋਂ ਪੜ੍ਹੇ ਵਿਦਿਆਰਥੀ ਆਪਣੇ ਟੀਚਿਆ ਚੱਕ ਪਹੁੰਚਣ। ਉਮੀਦ ਹੈ ਕਿ ਹਰਜੀਵਨ ਸਰਾਂ ਭਵਿੱਖ ਵਿੱਚ ਮਾਨਵਤਾ ਤੇ ਸਮਾਜ ਦੇ ਹਿੱਤ ਲਈ ਵੱਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ ਤੇ ਨੌਜਵਾਨ ਵਰਗ ਨੂੰ ਕੁਝ ਨਾ ਕੁਝ ਸਾਰਥਕ ਤੇ ਉਸਾਰੂ ਕਰਨ ਲਈ ਪ੍ਰੇਰਦੇ ਰਹਿਣਗੇ।
ਹਰਜੀਤ ਭੀਖੀ