ਸੰਗਰੂਰ,
2
ਫਰਵਰੀ (ਕਰਮਜੀਤ ਰਿਸ਼ੀ) ਇਲਾਕਾ ਨਿਵਾਸੀਆਂ ਵੱਲੋ ਕਾਫੀ ਲੰਮੇ ਸਮੇ ਤੋ ਆਰਟੀਆਈ ਤਹਿਤ ਅਰਜੀ
ਪਾਉਣ ਤੋ ਬਾਅਦ ਜੱਦੋ ਜਹਿਦ ਦੇ ਚੱਲਦੇ ਆਖਿਰ ਰੇਲਵੇ ਵਿਭਾਗ ਨੂੰ ਸੁਨਾਮ ਊਧਮ ਸਿੰਘ ਵਾਲਾ
ਰੇਲਵੇ ਸਟੇਸ਼ਨ ਦਾ ਨਾਮ ਪੰਜਾਬੀ ਭਾਸ਼ਾ ਨੂੰ ਸਿਰਮੋਰ ਦਾ ਦਰਜਾ ਦਿੰਦੇ ਹੋਏ ਪਹਿਲਾਂ ਸਥਾਨ
ਉੱਤੇ ਲਿਖਣਾ ਹੀ ਪਿਆ ਅਤੇ ਰੇਲਵੇ ਵਿਭਾਗ ਨੇ ਪੰਜਾਬੀ ਭਾਸ਼ਾ ਨੂੰ ਪ੍ਰਮੁਖਤਾ ਦਿੰਦੇ ਹੋਏ
ਸਟੇਸ਼ਨ ਦਾ ਨਾਮ ਪਹਿਲਾਂ ਸਥਾਨ ਉੱਤੇ ਲਿਖ ਦਿੱਤਾ।ਇਲਾਕਾ ਨਿਵਾਸੀਆ ਵੱਲੋ ਆਰਟੀਆਈ ਪਾਉਣ ਦੇ
ਕਾਰਨ ਰੇਲਵੇ ਵਿਭਾਗ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ ਦੇ ਨਾਮ ਪੰਜਾਬੀ ਭਾਸ਼ਾ ਵਿੱਚ ਉੱਤੇ
ਲਿਖਣ ਜਾ ਰਿਹਾ ਹੈ ਇਹ ਜਾਣਕਾਰੀ ਰੇਲਵੇ ਦੇ ਵਾਣਿਜਿਕ ਨਿਰੀਕਸ਼ਕ ਦਲਿਪ ਯਾਦਵ ਨੇ ਮੌਕੇ ਉੱਤੇ ਉਹਨਾ
ਕਿਹਾ ਕਿ ਰੇਲਵੇ ਵਿਭਾਗ ਵਲੋਂ ਦੇਸ਼ ਭਰ ਵਿੱਚ ਲਾਗੂ ਰਾਜਭਾਸ਼ਾ ਅਧਿਨਿਯਮ
1963
ਦਾ ਹਵਾਲਿਆ ਦੇ ਕੇ ਆਰਟੀਆਈ ਦੇ ਤਹਿਤ ਪੁੱਛਿਆ ਸੀ ਕਿ ਪੰਜਾਬ ਦੇ ਉਨ੍ਹਾਂ ਸਾਰੇ ਰੇਲਵੇ
ਸਟੇਸ਼ਨਾਂ ਦੇ ਨਾਮ ਦੱਸੇ ਜਾਣ ਜæਿਹਨਾਂ ਉੱਤੇ ਨਾਮ ਪੰਜਾਬੀ ਭਾਸ਼ਾ ਵਿੱਚ ਪ੍ਰਮੁਖਤਾ ਨਾਲ ਨਹੀਂ
ਲਿਖਿਆ ਗਿਆ।ਉਨ੍ਹਾਂ ਨੇ ਸਵਾਲ ਕਰਦਿਆਂ ਪੁੱਛਿਆ ਦੀ ਪੰਜਾਬੀ ਵਿੱਚ ਨਾਮ ਨੂੰ ਸਭ ਤੋ ਪਹਿਲਾਂ
ਨਹੀਂ ਲਿਖਣਾ ਕਿ ਪੰਜਾਬ ਰਾਜਭਾਸ਼ਾ ਸੋਧ ਦੇ ਅਧਿਨਿਯਮ
1969
ਦੀ ਉਲੰਘਣਾ ਨਹੀਂ ?? ਰੇਲਵੇ ਨੇ ਇਸ ਆਰਟੀਆਈ ਦੇ ਜਵਾਬ ਦੇਣ ਤੋ ਪਹਿਲਾਂ ਹੀ ਪੰਜਾਬੀ ਭਾਸ਼ਾ
ਨੂੰ ਪ੍ਰਮੁਖਤਾ ਦੇ ਬੋਰਡ ਲਿਖ ਦੇਣਾ ਬੇਹਤਰ ਸੱਮਝਿਆ ਅਤੇ ਸ਼ੁਰੁਆਤ ਸੁਨਾਮ ਸ਼ਹਿਰ ਦੇ ਰੇਲਵੇ
ਸਟੇਸ਼ਨ ਤੋ ਕਰ ਦਿੱਤੀ ਗਈ।
ਕੀ ਹੈ ਪੰਜਾਬ ਰਾਜਭਾਸ਼ਾ ਅਧਿਨਿਯਮ
1967
29
ਦਿਸੰਬਰ
1967
ਨੂੰ ਸੋਧ ਕੀਤੇ ਇਸ ਬਿਲ ਨੂੰ ਪੰਜਾਬ ਸਰਕਾਰ ਵਲੋ ਨੋਟੋਫਿਕੇਸ਼ਨ ਜਾਰੀ ਕੀਤੀ ਗਈ ਜਿਸ ਦੇ
ਅਨੁਸਾਰ ਪੰਜਾਬ ਭਰ ਵਿੱਚ ਲਾਗੂ ਕਰਦੇ ਹੋਏ ਪੰਜਾਬੀ ਨੂੰ ਰਾਜਭਾਸ਼ਾ ਦਾ ਦਰਜਾ ਦਿੱਤਾ ਗਿਆ ਅਤੇ
ਇਸ ਅਧਿਨਿਯਮ ਦੀ ਧਾਰਾ
3
ਦੇ ਤਹਿਤ ਸਾਰੇ ਵਿਭਾਗਾਂ, ਸਕੂਲਾਂ ਕਾਲਜਾਂ ਵਿੱਚ ਪੱਤਰ ਵਿਹਾਰ, ਬੋਰਡਾਂ ਨੂੰ ਪੰਜਾਬੀ
ਭਾਸ਼ਾ ਵਿੱਚ ਲਿਖਣ ਨੂੰ ਜਰੂਰੀ ਬਣਾਇਆਂ ਗਿਆ ਸੀ।
ਵਰਣਯੋਗ ਹੈ ਕਿ ਰਾਜ ਸਰਕਾਰ ਨੇ
25
ਜਨਵਰੀ
2006
ਨੂੰ ਸੁਨਾਮ ਦੇ ਰੇਲਵੇ ਸਟੇਸ਼ਨ ਦੇ ਨਾਮ ਨੂੰ ਸੁਨਾਮ ਉਧਮ ਸਿੰਘ ਵਾਲਾ ਕਰਨ ਲਈ ਅਧਿਸੂਚਨਾ
ਜਾਰੀ ਕਰ ਦਿੱਤੀ ਸੀ, ਲੇਕਿਨ ਜਦੋਂ ਰਾਜ ਸਰਕਾਰ, ਰੇਲਵੇ ਦੇ ਨਾਲ ਠੀਕ ਤਰੀਕੇ ਨਾਲ ਮਾਮਲਾ
ਨਹੀਂ ਚੁੱਕ ਪਾਈ ਤਾਂ ਇਲਾਕਾ ਨਿਵਾਸੀ ਪੰਜਾਬ ਅਤੇ ਹਰਿਆਣੇ ਦੇ ਚੰਡੀਗੜ੍ਹ ਦੇ ਵਕੀਲ ਏਚ ਸੀ
ਅਰੋੜਾ ਦੇ
11
ਸਾਲਾਂ ਦੇ ਲੰਬੇ ਸੰਘਰਸ਼ ਤੋ ਬਾਅਦ, ਸ਼ਹੀਦ ਊਧਮ ਸਿੰਘ ਦੀ ਜੰਮਸਥਲੀ ਸੁਨਾਮ ਦੇ ਰੇਲਵੇ
ਸਟੇਸ਼ਨ ਨੂੰ
11
ਨੰਬਵਰ
2017
ਨੂੰ ਸ਼ਹੀਦ ਦੇ ਨਾਮ ਦੀ ਪਹਿਚਾਣ ਦਿੰਦੇ ਹੋਏ ਸਟੇਸ਼ਨ ਦਾ ਨਾਮ ਬਦਲ ਦਿੱਤਾ ਗਿਆ ਸੀ।ਲੇਕਿਨ
ਉਸ ਸਮੇਂ ਪੰਜਾਬੀ ਭਾਸ਼ਾ ਵਿੱਚ ਨਾਮ ਨੂੰ ਤੀਸਰੇ ਸਥਾਨ ਉੱਤੇ ਲਿਖਿਆ ਗਿਆ ਸੀ ।ਇਸ ਮੋਕੇ ਸਮੂਹ
ਧਾਰਮਿਕ,ਰਾਜਨੀਤਿਕ ਸਖਸੀਅਤਾ ਅਤੇ ਇਲਾਕਾ ਨਿਵਾਸੀ ਰਾਕੇਸ਼ ਕੁਮਾਰ,ਜਤਿੰਦਰ ਜੈਨ,ਆਦਿ ਸਾਮਿਲ
ਸਨ।